ਚੰਡੀਗੜ੍ਹ,7 ਫਰਵਰੀ(ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਪੁੰਗਰਦੇ ਹਰਫ਼ ਵਿਸ਼ਵ ਸਾਹਿਤਕ ਮੰਚ ਵੱਲੋਂ ਵਿਸ਼ੇਸ਼ ਕਵੀ ਦਰਬਾਰ ਕਰਵਾਇਆ ਗਿਆ । ਮੰਚ ਦੇ ਸੰਸਥਾਪਕ ਰਮਨਦੀਪ ਕੌਰ ਰੰਮੀ ਅਤੇ ਪ੍ਰਧਾਨ ਅਮਨਬੀਰ ਸਿੰਘ ਧਾਮੀ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸਾਰੇ ਕਵੀ ਸਾਹਿਬਾਨਾਂ ਨੂੰ ਸਵਾਗਤ ਕੀਤਾ। ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਡਾ ਕਮਲਪ੍ਰੀਤ ਕੌਰ ਸੰਧੂ ਨੇ ਆਪਣੇ ਸ਼ੇਅਰਾਂ ਨਾਲ ਸਾਰੇ ਕਵੀਆਂ ਨੂੰ ਸੰਬੋਧਨ ਕਰਦਿਆਂ ਪ੍ਰੋਗਰਾਮ ਦਾ ਆਗਾਜ਼ ਕੀਤਾ। ਇਸ ਆਨਲਾਈਨ ਕਵੀ ਦਰਬਾਰ ਵਿਚ ਸ਼ਿਰਕਤ ਕਰਨ ਵਾਲੇ ਸਤਿਕਾਰਯੋਗ ਕਵੀਜਨ— ਤੈ੍ਲੋਚਨ ਲੋਚੀ , ਗੁਰਚਰਨ ਸਿੰਘ ਜੋਗੀ , ਆਸ਼ਾ ਸ਼ਰਮਾ , ਸੋਨੀਆ ਭਾਰਤੀ , ਮਹਿਬੂਬ ਆਲਮ ਤਾਰਿਕ , ਲਖਵਿੰਦਰ ਸਿੰਘ ਲੱਕੀ , ਨੋਸ਼ੀਨ ਹੁਸੈਨ ਨੋਸ਼ੀ , ਹਰਜਿੰਦਰ ਕੌਰ ਸੱਧਰ , ਮੁਹੰਮਦ ਆਰਿਫ਼ ਰਸ਼ੀਦ ਅਤੇ ਨਜ਼ਮਾਂ ਮਹਿਬੂਬ ਨਜ਼ਮਾਂ ਨੇ ਆਪਣੀਆਂ ਰਚਨਾਵਾਂ ਦੀ ਸਾਂਝ ਪਾਈ ਅਤੇ ਪ੍ਰੋਗਰਾਮ ਸੰਬੰਧੀ ਆਪਣੇ ਭਾਵਪੂਰਨ ਵਿਚਾਰ ਵੀ ਰੱਖੇ । ਪੁੰਗਰਦੇ ਹਰਫ਼ ਦੀ ਸਮੁੱਚੀ ਟੀਮ ਵਿੱਚੋਂ ,ਅਮਨਬੀਰ ਧਾਮੀ (ਪ੍ਰਧਾਨ),ਹਰਮੀਤ ਕੌਰ ਮੀਤ (ਸੀ.ਮੀਤ ਪ੍ਰਧਾਨ), ਡਾ ਗੁਰਸ਼ਰਨ ਸਿੰਘ ਸੋਹਲ (ਮੀਤ ਪ੍ਰਧਾਨ) , ਅੰਜੂ ਅਮਨਦੀਪ ਕੌਰ (ਕੋਆਰਡੀਨੇਟਰ) ਨੇ ਵੀ ਹਾਜ਼ਰੀ ਲਵਾਉਂਦਿਆਂ ਆਪਣੇ ਵਿਚਾਰ ਰੱਖੇ । ਮੰਚ ਦੇ ਚੇਅਰਮੈਨ ਬਲਿਹਾਰ ਲੇਹਲ ਨੇ ਵੀ ਆਪਣੇ ਕੀਮਤੀ ਅਤੇ ਵਡਮੁੱਲੇ ਵਿਚਾਰਾਂ ਨਾਲ ਸਭ ਦਾ ਧੰਨਵਾਦ ਕੀਤਾ। ਇਸ ਆਨਲਾਈਨ ਕਵੀ ਦਰਬਾਰ ਨੂੰ ਸੋਸ਼ਲ ਮੀਡੀਆ ਫੇਸਬੁੱਕ ਉੱਤੇ ਵੀ ਲਾਈਵ ਟੈਲੀਕਾਸਟ ਕੀਤਾ ਗਿਆ ਅਤੇ ਮੀਡੀਆ ਇੰਚਾਰਜ ਸਿਮਰਨਜੀਤ ਕੌਰ ਸਿਮਰ ਨੇ ਪ੍ਰੋਗਰਾਮ ਨੂੰ ਫੇਸਬੁੱਕ ਤੋਂ ਟੈਕਨੀਕਲ ਸਹਿਯੋਗ ਦਿੱਤਾ।
Leave a Comment
Your email address will not be published. Required fields are marked with *