ਫਰੀਦਕੋਟ, 15 ਜੂਨ (ਵਰਲਡ ਪੰਜਾਬੀ ਟਾਈਮਜ਼)
ਜਿਲਾ ਡਿਸਟਿਕ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਫਰੀਦਕੋਟ ਵੱਲੋਂ ਏਅਰ ਰਾਈਫਲ, ਏਅਰ ਪਿਸਟਲ, ਸਮਾਲ ਬੋਰ ਸੂਟਿੰਗ ਚੈਂਪੀਅਨਸ਼ਿਪ ਬਾਬਾ ਫਰੀਦ ਪਬਲਿਕ ਸਕੂਲ ਦੀ ਸ਼ੂਟਿੰਗ ਰੇਂਜ ਵਿੱਚ ਕਰਵਾਈ ਗਈ। ਜਿਸ ਵਿੱਚ ਫਰੀਦਕੋਟ ਜਿਲੇ ਦੇ ਲਗਭਗ 36 ਵਿਦਿਆਰਥੀਆਂ ਨੇ ਭਾਗ ਲਿਆ। ਬਾਬਾ ਫਰੀਦ ਪਬਲਿਕ ਸਕੂਲ ਦੇ ਪਿ੍ਰੰਸੀਪਲ ਮੈਡਮ ਸੁਖਦੀਪ ਕੌਰ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ’ਚ ਬਾਬਾ ਫਰੀਦ ਸਕੂਲ ਦੇ 11 ਵਿਦਿਆਰਥੀਆਂ ਨੇ ਸਬ ਯੂਥ ਅਤੇ ਯੂਥ ਵਿੱਚ ਆਪਣੀ ਕਾਰਗੁਜਾਰੀ ਦਿਖਾਉਂਦੇ ਹੋਏ 14 ਮੈਡਲ ਹਾਸਲ ਕੀਤੇ। ਜਿਸ ਵਿੱਚ ਸੁਖਮਨਜੀਤ ਕੌਰ ਨੇ ਦੋ ਸੋਨ ਤਗਮੇ, ਗੁਪੇਸ਼ ਕੁਮਾਰ ਨੇ ਇੱਕ ਸੋਨ ਤਗਮਾ, ਅਰਮਾਨ ਸਿੰਘ ਸੇਖੋਂ ਨੇ ਦੋ ਸੋਨ ਤਗਮੇ, ਹਰਪ੍ਰੀਤ ਸਿੰਘ ਨੇ ਇੱਕ ਸੋਨ ਤਗਮਾ, ਇਸੇ ਤਰਾਂ ਆਂਚਲ, ਤਨਵੀਰ ਕੌਰ, ਅੰਮਿ੍ਰਤਪਾਲ ਸਿੰਘ, ਹਰਜੋਤ ਤੇਸ਼ਿਵ ਕੁਮਾਰ ਨੇ ਇੱਕ-ਇੱਕ ਚਾਂਦੀ ਦਾ ਤਗਮਾ, ਸੇਰਵੀਰ ਸਿੰਘ ਨੇ ਇੱਕ ਚਾਂਦੀ ਅਤੇ ਇੱਕ ਕਾਂਸੀ ਅਤੇ ਗੁਰਕੀਰਤ ਸਿੰਘ ਨੇ ਇੱਕ ਕਾਂਸੀ ਦਾ ਤਗਮਾ ਜਿੱਤ ਕੇ ਕੁੱਲ 14 ਤਗਮੇ ਅਦਾਰੇ ਦੀ ਝੋਲੀ ’ਚ ਪਾ ਕੇ ਇਹ ਵਿਦਿਆਰਥੀ ਰਾਜ ਪੱਧਰ ਦੇ ਮੁਕਾਬਲਿਆਂ ’ਚ ਹਿੱਸਾ ਲੈਣਗੇ। ਅਦਾਰੇ ਦੇ ਚੇਅਰਮੈਨ ਸਿਮਰਜੀਤ ਸਿੰਘ ਸੇਖੋਂ ਨੇ ਵਿਦਿਆਰਥੀ ਅਤੇ ਅਧਿਆਪਕ ਗੁਰਵਿੰਦਰ ਸਿੰਘ ਨੂੰ ਮੁਬਾਰਕਬਾਦ ਦਿੱਤੀ। ਉਹਨਾਂ ਆਪਣੀ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਪਰਮਾਤਮਾ ਅੱਗੇ ਇਹ ਅਰਦਾਸ ਹੈ ਕਿ ਇਹ ਵਿਦਿਆਰਥੀ ਅੱਗੇ ਵੀ ਅਜਿਹੀਆਂ ਪ੍ਰਾਪਤੀਆਂ ਹਾਸਲ ਕਰਨ ਤੇ ਅਦਾਰੇ, ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕਰਨ। ਬਾਬਾ ਫਰੀਦ ਜੀ ਦੀ ਅਪਾਰ ਬਖਸ਼ਿਸ਼ ਹਮੇਸ਼ਾਂ ਅਦਾਰੇ ਉੱਪਰ ਬਣੀ ਰਹੇ ਤੇ ਅਦਾਰਾ ਹਮੇਸ਼ਾਂ ਉਚੇਰੀਆਂ ਬੁਲੰਦੀਆਂ ਨੂੰ ਛੂੰਹਦਾ ਰਹੇ।
Leave a Comment
Your email address will not be published. Required fields are marked with *