ਮੋਬਾਇਲ ਫੋਨ ਵੀ ਸਾਡੇ ਰਿਸ਼ਤੇ ਟੁੱਟਣ ਦੇ ਬਣ ਰਹੇ ਹਨ ਕਾਰਨ : ਪ੍ਰਿੰਸੀਪਲ ਟੁਰਨਾ
ਕੋਟਕਪੂਰਾ, 15 ਮਈ (ਟਿੰਕੁ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਮੁਕਤਸਰ ਸੜਕ ’ਤੇ ਡਾ. ਹਰਗੋਬਿੰਦ ਸਟੇਟ ਵਿੱਚ ਸਥਿੱਤ ਦਾ ਬਲੂਮਿੰਗ ਡੇਲ ਸਕੂਲ (ਸੀ.ਆਈ.ਐਸ.ਸੀ.ਈ. ਨਵੀਂ ਦਿੱਲੀ) ਵਿਖੇ ਪਿ੍ਰੰਸੀਪਲ ਹਰਜਿੰਦਰ ਸਿੰਘ ਟੁਰਨਾ ਦੀ ਅਗਵਾਈ ਹੇਠ ਸੋਸ਼ਲ ਮੀਡੀਆ ਦਾ ਦੁਨੀਆਂ ਦੇ ਪ੍ਰਭਾਵ ’ਤੇ ਅਧਾਰਿਤ ਇੱਕ ਪ੍ਰੋਗਰਾਮ ਨਿਯੁਕਤ ਕੀਤਾ ਗਿਆ, ਜਿਸ ’ਚ ਛੇਵੀਂ ਜਮਾਤ ਦੇ ਬੱਚਿਆਂ ਆਪਣੀ ਵਾਹ ਕਮਾਲ ਪ੍ਰਤੀਭਾ ਨੂੰ ਦਿਖਾਉਂਦਿਆਂ ਹੋਇਆਂ ਵੱਖ-ਵੱਖ ਪ੍ਰੋਗਰਾਮ ਪੇਸ਼ ਕੀਤੇ, ਜਿਨਾਂ ’ਚ ਉਹਨਾਂ ਨੇ ਸੋਸ਼ਲ ਮੀਡੀਆ ’ਤੇ ਆਧਾਰ ਤੇ ਇੱਕ ਵਿਚਾਰ, ਕਵਿਤਾ ਗਰੁੱਪ ਗੀਤ, ਗਰੁੱਪ ਡਾਂਸ ਆਦਿ ਪੇਸ਼ ਕੀਤੇ। ਇਸ ਮੌਕੇ ਬੱਚਿਆਂ ਨੇ ਇੱਕ ਮਾਈਮ ਪੇਸ਼ ਕੀਤਾ, ਜਿਸ ਰਾਹੀਂ ਸਰੋਤਿਆਂ ਨੂੰ ਜਾਗਰੂਕ ਕਰਵਾਇਆ ਕਿ ਇਸ ਮੋਬਾਇਲ ਫੋਨ ਦੇ ਕਾਰਨ ਸਾਡਾ ਜੀਵਨ ਬੁਰੀ ਤਰਾਂ ਪ੍ਰਭਾਵਿਤ ਹੋ ਚੁੱਕਾ ਹੈ। ਇਸ ਦੇ ਕਾਰਨ ਸਾਡੇ ਰਿਸ਼ਤੇ ਟੁੱਟਦੇ ਜਾ ਰਹੇ ਹਨ। ਆਪਣੇ ਆਪਣਿਆਂ ਤੋਂ ਦੂਰ ਹੋ ਚੁੱਕੇ ਹਨ ਅਤੇ ਬੇਗਾਨਿਆਂ ਨੂੰ ਅਸੀਂ ਆਪਣੇ ਬਣਾਇਆ ਹੋਇਆ ਹੈ ਜੋ ਕਿ ਸੌਖੇ ਟਾਈਮ ’ਚ ਤਾਂ ਸਾਡੇ ਨਾਲ ਰਹਿ ਸਕਦੇ ਹਨ ਪਰ ਬੁਰੇ ਵਕਤ ’ਚ ਨਹੀਂ। ਇਸ ਮੋਬਾਇਲ ਨੇ ਸਾਡੀ ਫੈਲੀ ਹੋਈ ਦੁਨੀਆਂ ਨੂੰ ਬਹੁਤ ਹੀ ਛੋਟਾ ਕਰ ਦਿੱਤਾ ਹੈ। ਇਸ ਮੌਕੇ ਪਿ੍ਰੰਸੀਪਲ ਹਰਜਿੰਦਰ ਸਿੰਘ ਟੁਰਨਾ ਨੇ ਸਾਰੇ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ, ਜਿਸ ਨਾਲ ਲੋਕਾਂ ਦੇ ਵਿਚਾਰਾਂ ’ਚ ਬਹੁਤ ਵਖਰੇਵਾਂ ਪੈਦਾ ਹੁੰਦਾ ਹੈ। ਕੁਝ ਲੋਕ ਸੋਸ਼ਲ ਮੀਡੀਆ ਨੂੰ ਇੱਕ ਜਬਰਦਸਤ ਕ੍ਰਾਂਤੀ ਦੇ ਰੂਪ ’ਚ ਦੇਖਦੇ ਹਨ ਅਜਿਹੇ ਲੋਕ ਬਹੁਤ ਘੱਟ ਹਨ। ਉਹਨਾਂ ਨੇ ਇਸ ਵਿਸੇ ਤੇ ਅਧਾਰਤ ਕਹਾਣੀਆਂ ਸੁਣਾ ਕੇ ਬੱਚਿਆਂ ਨੂੰ ਸਮਝਾਇਆ ਕਿ ਕਿਵੇਂ ਉਹ ਸਮਾਰਟ ਫੋਨ ਦੇ ਜਰੀਏ ਵੱਖ ਵੱਖ ਖੇਤਰਾਂ ’ਚ ਵੱਡੀਆਂ ਤੋਂ ਵੱਡੀਆਂ ਪ੍ਰਾਪਤੀਆਂ ਕਰ ਸਕਦੇ ਹਨ। ਇਸ ਦੀ ਵਰਤੋਂ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਸ ਦਾ ਸਕਾਰਾਤਮਕ ਪ੍ਰਯੋਗ ਕਰਦੇ ਹੋ ਜਾਂ ਨਾਕਰਾਤਮਕ। ਜੇਕਰ ਤੁਸੀਂ ਸਕਰਾਤਮਕ ਤੌਰ ’ਤੇ ਇਸ ਦੀ ਵਰਤੋਂ ਆਪਣੇ ਮਾਪਿਆਂ ਦੀ ਹਜੂਰੀ ’ਚ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਜੀਵਨ ਵਿੱਚ ਵਧੇਰੇ ਤਬਦੀਲੀ ਆ ਸਕਦੀ ਹੈ ਅਤੇ ਤੁਸੀਂ ਵੱਡੀਆਂ ਤੋਂ ਵੱਡੀਆਂ ਪ੍ਰਾਪਤੀਆਂ ਕਰ ਸਕਦੇ ਹੋ। ਇਹ ਸੋਸਲ ਮੀਡੀਆ ਅੱਜ ਦੇ ਸਮੇਂ ਦੀ ਜਰੂਰਤ ਬਣ ਗਿਆ ਹੈ। ਜੇਕਰ ਸਾਡਾ ਸਾਡੇ ਦਿਮਾਗ ਤੇ ਕਾਬੂ ਹੈ ਤਾਂ ਅਸੀਂ ਇਹ ਸੋਸਲ ਮੀਡੀਆ ਦੀ ਕਦੇ ਵੀ ਗਲਤ ਵਰਤੋਂ ਨਾ ਕਰਦੇ ਹੋਏ ਆਪਣੀ ਜਿੰਦਗੀ ’ਚ ਸਕਾਰਾਤਮਕ ਨਜਰੀਆ ਪੈਦਾ ਕਰ ਸਕਦੇ ਹਾਂ। ਉਨਾਂ ਨੇ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਮੋਬਾਇਲ ਵਿਦਿਆਰਥੀਆਂ ਲਈ ਗਿਆਨ ਦਾ ਵੱਡਮੁੱਲਾ ਸਾਧਨ ਹੈ। ਜਿਸ ਤੋਂ ਨਵੇਂ ਨਵੇਂ ਤਰੀਕਿਆਂ ਨਾਲ ਵੱਖ-ਵੱਖ ਪੱਧਰ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਮਾਪੇ ਇਸ ਮੀਡੀਏ ਬਾਰੇ ਚਿੰਤਾ ਨਾ ਕਰਦੇ ਹੋਏ ਸਗੋਂ ਆਪਣੇ ਬੱਚਿਆਂ ਨੂੰ ਆਪਣੀ ਨਿਗਰਾਨੀ ਹੇਠ ਹੀ ਮੋਬਾਇਲ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨ।
Leave a Comment
Your email address will not be published. Required fields are marked with *