ਪ੍ਰਬੰਧਕਾਂ ਵਲੋਂ ਵੱਖ ਵੱਖ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ
ਮਹਿਲ ਕਲਾਂ, 3 ਜਨਵਰੀ (ਜਗਮੋਹਣ ਸ਼ਾਹ ਰਾਏਸਰ/ਵਰਲਡ ਪੰਜਾਬੀ ਟਾਈਮਜ਼)
ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਬੱਸ ਸਟੈਂਡ ਮਹਿਲ ਕਲਾਂ (ਬਰਨਾਲਾ) ਵਿਖੇ ਨਵੇਂ ਵਰੇ ਦੀ ਆਮਦ ’ਤੇ ਸਰਬੱਤ ਦੇ ਭਲੇ ਲਈ ਦੁਕਾਨਦਾਰ ਯੂਨੀਅਨ ਵਲੋਂ ਸਮੂਹ ਦੁਕਾਨਦਾਰਾਂ ਦੇ ਸਹਿਯੋਗ ਨਾਲ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਜਗਸੀਰ ਸਿੰਘ ਖ਼ਾਲਸਾ ਦੇ ਰਾਗੀ ਜਥੇ ਨੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਇੰਚਾਰਜ ਬਰਨਾਲਾ ਕੁਲਵੰਤ ਸਿੰਘ ਕੀਤੂ, ਡੀ ਐਸ ਪੀ ਸੁਬੇਗ ਸਿੰਘ ਨੇ ਪ੍ਰਬੰਧਕਾਂ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਨੂੰ ਮਿਲ ਬੈਠਣ, ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਣ ਲਈ ਅਹਿਮ ਰੋਲ ਅਦਾ ਕਰਦੇ ਹਨ। ਉਨ੍ਹਾਂ ਸਮੂਹ ਸੰਗਤਾਂ ਨੂੰ ਸਮਾਜਿਕ ਕੁਰੀਤੀਆਂ ਦੇ ਖਾਤਮੇ ਲਈ, ਲੋਕ ਭਲਾਈ ਦੇ ਸਾਂਝੇ ਕੰਮਾਂ ਵਿੱਚ ਮੋਹਰੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਪ੍ਰਧਾਨ ਗਗਨਦੀਪ ਸਰਾਂ, ਪ੍ਰੇਮ ਕੁਮਾਰ ਪਾਸੀ, ਅਵਤਾਰ ਸਿੰਘ ਬਾਵਾ, ਜਗਦੀਸ਼ ਸਿੰਘ ਪੰਨੂ, ਹਰਦੀਪ ਸਿੰਘ ਬੀਹਲਾ, ਮਨਦੀਪ ਚੀਕੂ, ਰਾਹੁਲ ਕੌਂਸਲ, ਕੁਲਦੀਪ ਸਿੰਘ ਦੀ ਅਗਵਾਈ ਹੇਠ ਸਮੂਹ ਪ੍ਰਬੰਧਕਾਂ ਵਲੋਂ ਵਿਧਾਇਕ ਪੰਡੋਰੀ ਸਮੇਤ ਵੱਖ-ਵੱਖ ਸ਼ਖਸੀਅਤਾਂ ਨੂੰ ਸਿਰੋਪਾਓ ਭੇਟ ਕਰਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸ ਐਚ ਓ ਜਗਜੀਤ ਸਿੰਘ ਘੁਮਾਣ, ਪੀ ਏ ਪੰਡੋਰੀ ਡਾ: ਲਖਵੀਰ ਸਿੰਘ, ਡਾ: ਮਨਦੀਪ ਕੁਮਾਰ ਸ਼ੈਲੀ, ਜਥੇ: ਅਜਮੇਰ ਸਿੰਘ ਮਹਿਲ ਕਲਾਂ, ਅਜੀਤ ਸਿੰਘ ਕੁਤਬਾ, ਪ੍ਰਧਾਨ ਸ਼ੇਰ ਸਿੰਘ ਖ਼ਾਲਸਾ, ਸਰਬਜੀਤ ਸਿੰਘ ਆੜ੍ਹਤੀਆ, ਐਸ ਡੀ ਓ ਪੁਸ਼ਪਿੰਦਰ ਸਿੰਘ, ਰੂਬਲ ਗਿੱਲ ਮਹਿਲ ਖ਼ੁਰਦ, ਹਰਵਿੰਦਰ ਕੁਮਾਰ ਜਿੰਦਲ, ਮਾ: ਜਗਰਾਜ ਸਿੰਘ ਭੱਠਲ, ਸਰਪੰਚ ਸਰਬਜੀਤ ਸਿੰਘ ਸੰਭੂ, ਅਰੁਣ ਕੁਮਾਰ ਬਾਂਸਲ, ਲਖਵੀਰ ਸਿੰਘ ਛੀਨੀਵਾਲ, ਡਾ: ਅਮਰਜੀਤ ਸਿੰਘ, ਭਾਕਿਯੂ ਡਕੌਂਦਾ ਦੇ ਜਗਰਾਜ ਸਿੰਘ ਹਰਦਾਸਪੁਰਾ, ਜਸਪਾਲ ਸਿੰਘ ਕਲਾਲ ਮਾਜਰਾ, ਰਵਿੰਦਰ ਕੁਮਾਰ ਜਿੰਦਲ, ਪਰਮਜੀਤ ਸਿੰਘ ਜਗਦੇ, ਜਗੀਰ ਸਿੰਘ ਦਿਉਲ, ਕੁਲਜੀਤ ਸਿੰਘ ਵਜੀਦਕੇ, ਗੁਰਪ੍ਰੀਤ ਸਿੰਘ ਅਣਖੀ, ਬੂਟਾ ਸਿੰਘ ਖ਼ਾਲਸਾ, ਗੁਰਦੀਪ ਸਿੰਘ ਟਿਵਾਣਾ, ਹਰੀ ਸਿੰਘ ਕਟੈਹਰੀਆ, ਡਾ: ਪਰਮਿੰਦਰ ਸਿੰਘ, ਰਵਿੰਦਰ ਕੌਂਸਲ, ਸਤੀਸ਼ ਕੁਮਾਰ ਬਾਂਸਲ, ਮੰਗਤ ਸਿੰਘ ਸਿੱਧੂ, ਵਿਜੇ ਕੁਮਾਰ ਬਾਂਸਲ, ਜਗਦੀਪ ਸਿੰਘ ਮਠਾੜੂ, ਹਨੀ ਪਾਸੀ, ਗੁਰਦੇਵ ਸਿੰਘ ਰਾਹਲ, ਭਿੰਦਰ ਸਿੰਘ ਮੂੰਮ, ਕਮਲ ਵਿਰਕ, ਭਾਈ ਨੱਥਾ ਸਿੰਘ, ਮਨਜੀਤ ਸਿੰਘ ਸਹਿਜੜਾ, ਜਗਦੇਵ ਸਿੰਘ ਮਾਨ, ਬੰਤ ਸਿੰਘ ਕੁਤਬਾ, ਪਰਮਿੰਦਰ ਸਿੰਘ ਮਠਾੜੂ, ਕਰਨੈਲ ਸਿੰਘ ਢੈਪਈ, ਰਣਜੀਤ ਸਿੰਘ ਬਿੱਟੂ, ਸਿਕੰਦਰ ਸਿੰਘ ਮਹਿਲ ਖੁਰਦ, ਅਜਮੇਰ ਸਿੰਘ ਭੱਠਲ, ਗੁਰਜੀਤ ਸਿੰਘ ਧਾਲੀਵਾਲ, ਇੰਦਰ ਅਰੋੜਾ, ਗਿੰਦਰ ਸਿੰਘ ਰਾਜਾ, ਨਰਿੰਦਰ ਸ਼ਰਮਾ, ਜਰਨੈਲ ਸਿੰਘ ਜਗਦੇ ਆਦਿ ਹਾਜ਼ਰ ਸਨ।
Leave a Comment
Your email address will not be published. Required fields are marked with *