
ਅਹਿਮਦਗੜ੍ਹ 15 ਜੂਨ ( ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼)
ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤਫੇਰੀ ਮੰਡਲ ਅਹਿਮਦਗੜ੍ਹ ਵੱਲੋਂ ਸ਼੍ਰੀਮਦ ਭਾਗਵਤ ਕਥਾ ਸ਼੍ਰੀ ਰਮੇਸ਼ ਬਾਬਾ ਜੀ ਬਰਸਾਨਾ ਵਾਲਿਆਂ ਦੇ ਆਸ਼ੀਰਵਾਦ ਨਾਲ 7 ਜੁਲਾਈ 2024 ਤੋਂ ਕਰਵਾਈ ਜਾ ਰਹੀ ਹੈ। ਇਸ ਸਬੰਧੀ ਪ੍ਰਭਾਤ ਫੇਰੀ ਮੰਡਲ ਵੱਲੋਂ ਪ੍ਰਧਾਨ ਰਮਨ ਸੂਦ ਸਰਪ੍ਰਸਤ ਰਾਜੇਸ਼ ਜੋਸ਼ੀ ਹੈਪੀ ਤੇਜ ਕਾਂਸਲ ਲਲਿਤ ਗੁਪਤਾ ਸੰਜੀਵ ਵਰਮਾ ਦੀ ਅਗਵਾਈ ਹੇਠ ਭਾਗਵਤ ਸੰਬੰਧੀ ਪੋਸਟਰ ਜਾਰੀ ਕੀਤਾ ਗਿਆ। ਸਰਪ੍ਰਸਤ ਰਾਜੇਸ਼ ਜੋਸ਼ੀ ਹੈਪੀ ਪ੍ਰਧਾਨ ਰਮਨ ਸੂਦ ਅਤੇ ਲਲਿਤ ਗੁਪਤਾ ਨੇ ਦੱਸਿਆ ਕਿ ਸ਼੍ਰੀਮਦ ਭਾਗਵਤ ਸਪਤਾਹ ਹਰ ਰੋਜ਼ ਸ਼ਾਮ 7:30 ਵਜੇ ਤੋਂ ਰਾਤ 10:30 ਵਜੇ ਤੱਕ ਦਯਾਨੰਦ ਆਦਰਸ਼ ਵਿਦਿਆਲਿਆ ਸਕੂਲ ਰੇਲਵੇ ਰੋਡ ਵਿਖੇ ਹੋਵੇਗਾ । ਇਸ ਕਥਾ ਵਿੱਚ ਮਾਨ ਮੰਦਰ ਬਰਸਾਨਾ ਤੋਂ ਭਜਨ ਗਾਇਕ ਸਵਾਮੀ ਨਰਸਿੰਘ ਦਾਸ ਜੀ ਅਤੇ ਕਥਾਵਾਚਕ ਸੁਸ਼੍ਰੀ ਗੌਰੀ ਜੀ ਸੰਗਤਾਂ ਨੂੰ ਗਿਆਨ ਨਾਲ ਨਿਹਾਲ ਕਰਨਗੇ। ਤੇਜ ਕਾਂਸਲ ਤਰੁਣ ਸਿੰਗਲਾ ਗੋਲਡੀ ਗਰਗ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਭਾਗਵਤ ਕਥਾ ਦੇ ਸ਼ੁਭ ਮੌਕੇ ਦਾ ਲਾਭ ਉਠਾਉਣ ਅਤੇ ਕਥਾ ਦਾ ਗਿਆਨ ਲੈ ਕੇ ਆਪਣਾ ਜੀਵਨ ਸਫਲ ਕਰਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਮਤੀ ਸਰਿਤਾ ਸੋਫਤ, ਨੈਨਸੀ ਜਿੰਦਲ, ਪੂਨਮ ਗਰਗ, ਮੀਨਾਕਸ਼ੀ ਗੁਪਤਾ, ਮੰਜਿਸ਼ਠਾ ਗੁਪਤਾ, ਵੰਦਨਾ ਗਰਗ, ਰਿਤੂ ਗੋਇਲ, ਆਰਤੀ ਸ਼ਰਮਾ, ਵੀਨਾ ਸ਼ਰਮਾ, ਸ਼ਸ਼ੀ ਜੋਸ਼ੀ, ਸ਼ਾਰਦਾ ਸਿੰਗਲਾ, ਵਨੀਤਾ ਵਰਮਾ, ਵੇਦਿਕਾ ਵਰਮਾ, ਸੁਸ਼ਮਾ ਵਰਮਾ, ਰੀਟਾ ਰਾਣੀ, ਦੇਸ ਰਾਜ ਸ਼ਰਮਾ, ਨੀਤੂ ਕਾਂਸਲ, ਸਰਿਤਾ ਗਰਗ, ਏਕਤਾ ਢੰਡ, ਸੂਦ ਆਂਟੀ, ਜੋਤੀ ਗੋਗਨਾ, ਕੰਚਨ ਰਾਣੀ, ਮੁਕੇਸ਼ ਕੁਮਾਰ, ਅਨਿਲ ਜੋਸ਼ੀ, ਰਮੇਸ਼ ਚੰਦ ਘਈ, ਰਾਮ ਦਿਆਲ, ਸ਼ੁਭਮ ਕੁਮਾਰ, ਅਮਿਤ ਸੂਦ, ਰਿੰਕੂ ਸੂਦ, ਪਵਨ ਸੂਦ, ਰਮੇਸ਼ ਸਿੰਗਲਾ, ਰਜਿੰਦਰ ਗੋਇਲ, ਦੀਪਕ ਸਿੰਗਲਾ, ਰਾਜੂ ਸਿੰਗਲਾ, ਨਿਸ਼ਾ ਗੋਇਲ, ਨਰੇਸ਼ ਕਾਲੜਾ, ਗਿਆਨ ਸਿੰਗਲਾ, ਸੁਨੀਤਾ ਜੋਸ਼ੀ, ਰਕਸ਼ਾ ਜੋਸ਼ੀ, ਸੇਠੀ ਇਲੈਕਟ੍ਰੀਕਲ, ਰਾਜੇਸ਼ ਜੋਸ਼ੀ ਹੈਪੀ, ਸੰਜੀਵ ਵਰਮਾ, ਰਿਤਿਕ ਵਰਮਾ, ਤਰੁਣ ਸਿੰਗਲਾ, ਗੋਲਡੀ ਗਰਗ, ਤੇਜ ਕਾਸਲ, ਸਾਰਥਕ ਜੋਸ਼ੀ, ਡਾ. ਰਾਜੀਵ ਰਾਜੂ, ਲੈਕ: ਲਲਿਤ ਗੁਪਤਾ ਜੋਸ਼ੀ ਪਰਿਵਾਰ ਆਦਿ ਹਾਜ਼ਰ ਸਨ।