ਅਹਿਮਦਗੜ੍ਹ 28 ਅਗਸਤ ( ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼)
ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਅਹਿਮਦਗੜ੍ਹ ਵੱਲੋਂ ਸ਼੍ਰੀ ਦੁਰਗਾ ਮਾਤਾ ਮੰਦਿਰ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਰਾਜੀਵ ਗਰਗ ਰਾਜਾ ਭਾਈ ਸੰਜੀਵ ਗਰਗ ਰਿਤੂ ਗਰਗ ਰਿੰਪੀ ਗਰਗ ਅਤੇ ਬਬਲੀ ਜਿੰਦਲ ਨੇ ਸ਼ਿਰਕਤ ਕੀਤੀ। ਪ੍ਰਧਾਨ ਰਮਨ ਸੂਦ ਸਰਪ੍ਰਸਤ ਰਾਜੇਸ਼ ਜੋਸ਼ੀ ਹੈਪੀ ਸ਼੍ਰੀ ਲਲਿਤ ਗੁਪਤਾ ਤੇਜ ਕਾਂਸਲ ਸੰਜੀਵ ਪਾਰਸ ਜਵੈਲਰ ਨੇ ਦੱਸਿਆ ਕਿ ਕ੍ਰਿਸ਼ਨ ਜਨਮ ਅਸ਼ਟਮੀ ਜਿਸ ਨੂੰ ਗੋਕੁਲਾਸ਼ਟਮੀ ਵੀ ਕਿਹਾ ਜਾਂਦਾ ਹੈ ਇੱਕ ਸਲਾਨਾ ਹਿੰਦੂ ਤਿਉਹਾਰ ਹੈ ਜੋ ਭਗਵਾਨ ਵਿਸ਼ਨੂੰ ਦੇ ਦਸ਼ਾਵਤਾਰਾਂ ਵਿੱਚੋਂ ਅੱਠਵਾਂ ਅਵਤਾਰ ਸ਼੍ਰੀ ਕ੍ਰਿਸ਼ਨ ਦਾ ਜਨਮ ਦਿਨ ਵਜੋਂ ਮਨਾਇਆ ਜਾਂਦਾ ਹੈ। ਇਸ ਉੱਤਸਵ ਮੌਕੇ ਸ੍ਰੀ ਦੁਰਗਾ ਮਾਤਾ ਮੰਦਿਰ ਵਿਖੇ ਰਾਧਾ ਕ੍ਰਿਸ਼ਨ ਦੀਆਂ ਝਾਂਕੀਆਂ ਦੇ ਨਾਲ ਨਾਲ ਸਕੂਲੀ ਬੱਚਿਆਂ ਵੱਲੋਂ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਸ਼ਹਿਰ ਤੋਂ ਬਾਹਰੋਂ ਆਏ ਕਲਾਕਾਰਾਂ ਨੇ ਰਾਸਲੀਲਾ ਦਿਖਾ ਕੇ ਲੋਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਸ਼੍ਰੀ ਲਲਿਤ ਗੁਪਤਾ ਨੇ ਕਿਹਾ ਕਿ ਇਹ ਤਿਉਹਾਰ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਮਹੱਤਵਪੂਰਨ ਹੈ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਨੂੰ ਵੱਖ-ਵੱਖ ਤਰੀਕਿਆਂ ਨਾਲ ਮਨਾਉਣ ਦੀ ਪਰੰਪਰਾ ਹੈ। ਰੰਗਾਰੰਗ ਪ੍ਰੋਗਰਾਮ ਪੇਸ਼ ਕਰਨ ਵਾਲੇ ਸਕੂਲੀ ਬੱਚਿਆਂ ਨੂੰ ਸ੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ ਇਸ ਮੌਕੇ ਰਾਜੀਵ ਗਰਗ ਰਾਜਾ ਭਾਈ ਸ਼੍ਰੀ ਮਤੀ ਰਿਤੂ ਗਰਗ ਤੇਜ ਕਾਂਸਲ ਮੁਕੇਸ਼ ਕੁਮਾਰ ਦੇਸ ਰਾਜ ਸ਼ਰਮਾ, ਰਮੇਸ਼ ਚੰਦ ਘਈ, ਰਾਮ ਦਿਆਲ, ਸ਼ੁਭਮ ਕੁਮਾਰ, ਰਿਤਿਕ ਵਰਮਾ ਅਮਿਤ ਸੂਦ, ਰਮੇਸ਼ ਸਿੰਗਲਾ, ਰਜਿੰਦਰ ਗੋਇਲ, ਦੀਪਕ ਸਿੰਗਲਾ, ਰਾਜੂ ਸਿੰਗਲਾ, ਨਰੇਸ਼ ਕਾਲੜਾ, ਗਿਆਨਇੰਦਰ ਸਿੰਗਲਾ, ਵਿਕਾਸ ਜੈਨ, ਸਾਹਿਲ ਜਿੰਦਲ, ਸ਼ੁਭਮ ਜਿੰਦਲ, ਹਿਮਾਂਸ਼ੂ ਬੱਤਰਾ, ਰਾਜੇਸ਼ ਸੇਠੀ , ਰਾਜੀਵ ਰਾਜੂ, ਸੰਜੀਵ ਵਰਮਾ ਪਾਰਸ ਜਵੈਲਰ ,ਸਾਰਥਕ ਜੋਸ਼ੀ, ਲਲਿਤ ਗੁਪਤਾ, ਵੰਸ਼ ਤਾਂਗੜੀ ਸ਼੍ਰੀ ਮਤੀ ਸਰਿਤਾ ਸੋਫਤ, ਨੈਨਸੀ ਜਿੰਦਲ, ਪੂਨਮ ਗਰਗ, ਹਿਮਾਨੀ, ਮੋਨਿਕਾ ਗਰਗ ਪੂਜਾ ਸ਼ਾਹੀ , ਰਿਤੂ ਗੋਇਲ, ਆਰਤੀ ਸ਼ਰਮਾ, ਸ਼ਸ਼ੀ ਜੋਸ਼ੀ, ਸ਼ਾਰਦਾ ਸਿੰਗਲਾ, ਵਨੀਤਾ ਵਰਮਾ, ਸੁਸ਼ਮਾ ਵਰਮਾ, ਰੀਟਾ ਰਾਣੀ , ਵੀਨਾ ਸ਼ਰਮਾ,ਏਕਤਾ ਢੰਡ, ਜੋਤੀ ਗੋਗਨਾ, ਕੰਚਨ, ਨਿਸ਼ਾ ਗੋਇਲ, ਸੁਨੀਤਾ ਜੋਸ਼ੀ, ਰਕਸ਼ਾ ਜੋਸ਼ੀ, ਗਾਇਤਰੀ, ਨੈਨਾ, ਪੂਜਾ , ਮੀਨਾਕਸ਼ੀ ਮਨਜਿਸ਼ਠਾ ਗੁਪਤਾ ਆਦਿ ਹਾਜ਼ਰ ਸਨ।
Leave a Comment
Your email address will not be published. Required fields are marked with *