ਅਹਿਮਦਗੜ 16 ਦਸੰਬਰ ( ਪ ਪ/ਵਰਲਡ ਪੰਜਾਬੀ ਟਾਈਮਜ਼ )
ਸ੍ਰੀ ਰਾਧਾ ਰਾਨੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਵੱਲੋਂ 17 ਦਸੰਬਰ ਨੂੰ ਰਾਮ ਜਨਮ ਭੂਮੀ ਅਯੋਧਿਆ ਤੋਂ ਆਏ ਪਵਿੱਤਰ ਕਲਸ਼ ਦਾ ਵਿਤਰਨ ਵੰਡ ਸਮਾਰੋਹ ਸ੍ਰੀ ਦੁਰਗਾ ਮਾਤਾ ਮੰਦਿਰ ਵਿਖੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਪਿਛਲੇ ਦਿਨੀ ਸ੍ਰੀ ਰਾਮ ਜਨਮ ਭੂਮੀ ਤੀਰਥ ਕਸ਼ੇਤਰ ਅਤੇ ਸ੍ਰੀ ਰਾਮ ਜਨਮ ਭੂਮੀ ਅਭਿਆਨ ਸਮਾਰੋਹ ਸਮਿਤੀ ਮੰਡੀ ਅਹਿਮਦਗੜ ਵੱਲੋਂ ਸ਼੍ਰੀ ਰਾਮ ਚੰਦਰ ਜੀ ਦੀ ਪ੍ਰਾਨ ਪ੍ਰਤਿਸ਼ਠਾ ਸਬੰਧੀ ਅਕਸ਼ਤ ਦਾ ਕਲਸ਼ ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਦੀ ਦੇਖਰੇਖ ਹੇਠ ਸ੍ਰੀ ਦੁਰਗਾ ਮਾਤਾ ਮੰਦਿਰ ਵਿੱਚ ਸਥਾਪਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਮ ਜਨਮ ਭੂਮੀ ਅਭਿਆਨ ਸਮਾਰੋਹ ਸਮਿਤੀ ਅਹਿਮਦਗੜ੍ਹ ਦੇ ਪ੍ਰਧਾਨ ਭੁਪੇਸ਼ ਢੰਡ ਮੈਂਬਰ ਜਸਵਿੰਦਰ ਯਾਦਵ ਅਤੇ ਮਨੋਜ ਗਰਗ ਨੇ ਦੱਸਿਆ ਕਿ ਸਾਧੂ ਸੰਤਾਂ ਵੱਲੋਂ ਪੂਜਾ ਕੀਤੇ ਅਕਸ਼ਤ ਦਾ ਇਹ ਕਲਸ਼ ਅਯੋਧਿਆ ਟਰੱਸਟ ਵੱਲੋਂ ਭਗਵਾਨ ਸ਼੍ਰੀ ਰਾਮ ਜੀ ਦੀ ਸਤੁਤੀ ਅਤੇ ਪ੍ਰਾਣ ਪ੍ਰਤਿਸ਼ਠਾ ਸਬੰਧੀ ਅਹਿਮਦਗੜ੍ਹ ਵਿਖੇ ਸ਼੍ਰੀ ਰਾਧਾ ਰਾਨੀ ਸਾਂਝੇ ਰਸੋਈ ਪ੍ਰਭਾਤ ਫੇਰੀ ਮੰਡਲ ਦੀ ਦੇਖ ਰੇਖ ਵਿੱਚ ਸਥਾਪਿਤ ਕੀਤਾ ਗਿਆ ਹੈ। ਸ੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਦੇ ਮੁੱਖ ਪ੍ਰਬੰਧਕ ਰਾਜੇਸ਼ ਜੋਸ਼ੀ (ਹੈਪੀ ) ਰਮਨ ਸੂਦ ਤੇਜ ਕਾਂਸਲ ਮੁਕੇਸ਼ ਕੁਮਾਰ ਲਲਿਤ ਗੁਪਤਾ ਸਰੀਤਾ ਰਾਣੀ ਰਾਜੀਵ ਰਾਜੂ ਆਰਤੀ ਸ਼ਰਮਾ ਸੋਨੂੰ ਗੋਇਲ ਨੈਨਸੀ ਸਰੀਤਾ ਗਰਗ ਮੀਨਾਕਸ਼ੀ ਗੁਪਤਾ ਸੂਰਜ ਕੁਮਾਰ ਸ਼ੁਭਮ ਕੁਮਾਰ ਅਤੇ ਹੋਰ ਮੈਂਬਰਾਂ ਨੇ ਇਸ ਅਕਸ਼ਤ ਕਲਸ਼ ਦਾ ਮੰਡੀ ਅਹਿਮਦਗੜ ਵਿਖੇ ਪਹੁੰਚਣ ਤੇ ਭਰਪੂਰ ਸਵਾਗਤ ਕੀਤਾ ਅਤੇ ਵਿਧੀ ਵਿਧਾਨ ਨਾਲ ਦੁਰਗਾ ਮਾਤਾ ਮੰਦਿਰ ਵਿੱਚ ਸਥਾਪਿਤ ਕਰਵਾਇਆ ਗਿਆ। ਭੁਪੇਸ਼ ਢੰਡ ਰਾਜੇਸ਼ ਜੋਸ਼ੀ ਹੈਪੀ ਰਮਣ ਸੂਦ ਲਲਿਤ ਗੁਪਤਾ ਰਾਜੀਵ ਰਾਜੂ ਨੇ ਦੱਸਿਆ ਕਿ ਹੁਣ ਇਹ ਕਲਸ਼ ਅਹਿਮਦਗੜ ਸ਼ਹਿਰ ਅਤੇ ਇਲਾਕੇ ਦੇ ਵੱਖ-ਵੱਖ ਮੰਦਰਾਂ ਅਤੇ ਟਰਸਟਾਂ ਨੂੰ 17 ਦਸੰਬਰ ਨੂੰ ਦੁਰਗਾ ਮਾਤਾ ਮੰਦਿਰ ਵਿਖੇ ਸ਼ਾਮ 3 ਵਜੇ ਮਹਾ ਸੰਕੀਰਤਨ ਦਾ ਆਯੋਜਨ ਕਰਕੇ ਭੇਂਟ ਕੀਤੇ ਜਾਣਗੇ ਅਤੇ ਭਗਵਾਨ ਸ੍ਰੀ ਰਾਮ ਦਾ ਕੀਰਤਨ ਅਤੇ ਗੁਣਗਾਨ ਵੀ ਕੀਤਾ ਜਾਵੇਗਾ। ਸ੍ਰੀ ਲਲਿਤ ਗੁਪਤਾ ਰਾਜੀਵ ਰਾਜੂ ਧਰੁਵ ਰਾਮ ਦਿਆਲ ਮੁਕੇਸ਼ ਅਤੇ ਗੁਲਸ਼ਨ ਸੇਖਾ ਨੇ ਦੱਸਿਆ ਕਿ 22 ਜਨਵਰੀ 2024 ਨੂੰ ਸ਼੍ਰੀ ਰਾਮ ਜਨਮ ਭੂਮੀ ਵਿਖੇ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਸ਼੍ਰੀ ਰਾਮ ਜੀ ਦੀ ਪ੍ਰਾਨ ਪ੍ਰਤੀਸ਼ਥਾ ਕੀਤੀ ਜਾਣੀ ਹੈ। ਮੰਡੀ ਅਹਿਮਦਗੜ੍ਹ ਵਿਖੇ ਵੀ ਭਗਵਾਨ ਰਾਮ ਚੰਦਰ ਜੀ ਦੀ ਪ੍ਰਾਨ ਪ੍ਰਤਿਸ਼ਠਾ ਦਾ ਆਯੋਜਨ ਸ਼ਹਿਰ ਦੇ ਹਰੇਕ ਮੰਦਿਰ ਵਿਖੇ ਧੂਮਧਾਮ ਨਾਲ ਕਰਵਾਏ ਜਾਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਟਰਸਟਾਂ ਨਾਲ ਗੱਲ ਕੀਤੀ ਜਾ ਰਹੀ ਹੈ।। ਤੇਜ ਕਾਂਸਲ ਲਲਿਤ ਗੁਪਤਾ ਅਤੇ ਮੁਕੇਸ਼ ਕੁਮਾਰ ਨੇ 22 ਜਨਵਰੀ ਨੂੰ ਲੋਕਾਂ ਨੂੰ ਹਰ ਘਰ ਵਿਖੇ ਦੀਪਮਾਲਾ ਕਰਨ ਅਤੇ ਦਿਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ। ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਨੇ ਸਮੁੱਚੇ ਸ਼ਹਿਰ ਵਾਸੀਆਂ ਤੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਰਾਮ ਜੀ ਦੇ ਇਸ ਪੂਜਨੀਕ ਪਵਿੱਤਰ ਅਕਸ਼ਤ ਕਲਸ਼ ਦੇ ਦਰਸ਼ਨ ਕਰਨ ਲਈ ਦੁਰਗਾ ਮਾਤਾ ਮੰਦਿਰ ਵਿਖੇ ਆਉਣ ਅਤੇ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਰਾਹੁਲ ਗਰਗ ਧਰੁਵ ਗੋਇਲ ਰਾਮ ਦਿਆਲ ਗੁਲਸ਼ਨ ਸੇਖਾ ਰਮੇਸ਼ ਸੇਖਾ ਸਾਹਿਲ ਜਿੰਦਲ ਰੌਬਿਨ ਗੁਪਤਾ ਦੀਪਕ ਸਿੰਗਲਾ ਲਲਿਤ ਜਿੰਦਲ ਰਜਿੰਦਰ ਗੋਇਲ ਰਮੇਸ਼ ਕੁਮਾਰ ਸੂਰਜ ਕੁਮਾਰ ਭਾਵਨਾ ਜਯੋਤੀ ਵੰਦਨਾ ਗਰਗ ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਹੋਏ।