ਕੋਟਕਪੂਰਾ, 01 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਕੋਟਕਪੂਰਾ ਸਾਈਕਲ ਰਾਈਡਰਜ਼ ਦੀ ਟੀਮ ਵਲੋਂ ਮੁਕਤਸਰ ਵਾਸੀ ਸਾਈਕਲਿਸਟ ਡਾ. ਹਰਭਗਵਾਨ ਸਿੰਘ ਦਾ ਸ਼ਹਿਰ ਕੋਟਕਪੂਰਾ ਵਿਖੇ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ।।ਇਸ ਮੌਕੇ ਡਾ. ਹਰਭਗਵਾਨ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਟੀ.ਬੀ. ਮੁਕਤ ਭਾਰਤ-2025 ਅਭਿਆਨ ਸ਼ੁਰੂ ਕੀਤਾ ਗਿਆ ਹੈ, ਜਿਸ ਦਾ ਮੁੱਖ ਮਕਸਦ ਲੋਕਾਂ ਨੂੰ ਟੀ.ਬੀ. ਬਾਰੇ ਬਿਮਾਰੀ ਅਤੇ ਰੋਕਥਾਮ ਲਈ ਜਾਗਰੂਕ ਕਰਨ ਦੇ ਮਕਸਦ ਤਹਿਤ ਸਾਈਕਲ ਸਫ਼ਰ ਸ਼ੁਰੂ ਕੀਤਾ ਗਿਆ ਹੈ, ਜੋ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਦਾ ਹੈ। ਇਸ ਮੌਕੇ ਕਲੱਬ ਦੇ ਮੈਂਬਰ ਗੁਰਸੇਵਕ ਸਿੰਘ ਪੁਰਬਾ, ਹਰਵਿੰਦਰ ਸਿੰਘ ਵੈਨਸੀ ਅਤੇ ਗੁਰਪ੍ਰੀਤ ਸਿੰਘ ਕਮੋਂ ਵਲੋਂ ਡਾ. ਹਰਭਗਵਾਨ ਸਿੰਘ ਦੇ ਇਸ ਸਾਈਕਲ ਸਫ਼ਰ ਦੇ ਪਹਿਲੇ ਪੜਾਅ ਦੌਰਾਨ ਕੋਟਕਪੂਰਾ ਪਹੁੰਚਣ ’ਤੇ ਜਿੱਥੇ ਹਾਰਦਿਕ ਸਵਾਗਤ ਕੀਤਾ, ਉੱਥੇ ਹੀ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ। ਹਰਵਿੰਦਰ ਸਿੰਘ ਵੈਨਸੀ ਨੇ ਆਖਿਆ ਕਿ ਕਈ ਵਾਰ ਆਪਾਂ ਨੂੰ ਬਿਮਾਰੀ ਦੇ ਲੱਛਣਾਂ ਜਾਂ ਇਲਾਜ ਦਾ ਪਤਾ ਨਾ ਹੋਣ ਕਰਕੇ ਉਹ ਬਿਮਾਰੀ ਕਦੋਂ ਸਾਡੇ ਲਈ ਜਾਨਲੇਵਾ ਸਾਬਿਤ ਹੋ ਜਾਂਦੀ ਹੈ, ਸਾਨੂੰ ਪਤਾ ਨਹੀਂ ਲੱਗਦਾ।ਜੇਕਰ ਅਸੀਂ ਸਿਹਤਮੰਦ ਸਮਾਜ ਸਿਰਜਣਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣੀ ਸਿਹਤ ਵੱਲ ਧਿਆਨ ਦੇਣਾ ਹੋਵੇਗਾ। ਅਖ਼ੀਰ ਵਿੱਚ ਕੋਟਕਪੂਰਾ ਸਾਈਕਲ ਰਾਈਡਰਜ਼ ਦੀ ਟੀਮ ਵੱਲੋਂ ਡਾ. ਹਰਭਗਵਾਨ ਸਿੰਘ ਨੂੰ ਸਨਮਾਨ ਚਿੰਨ ਭੇਂਟ ਕਰਕੇ ਅਗਲੇਰੇ ਸਫ਼ਰ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।