ਸਾਈਕਲ ਦੇ ਨੇ ਅਜਬ ਨਜ਼ਾਰੇ।
ਕਈ ਰੰਗਾਂ ਵਿੱਚ ਵਿਕਣ ਪਿਆਰੇ।
ਰੱਖ-ਰਖਾਓ ਨਹੀਂ ਕੋਈ ਬਹੁਤਾ।
ਘਰ ਦੇ ਵਿੱਚ ਹੀ ਜਾਵੇ ਧੋਤਾ।
ਤੇਲ, ਲਾਇਸੰਸ ਦੀ ਲੋੜ ਨਾ ਪੈਂਦੀ।
ਜਿਸਮ ਦੀ ਪੂਰੀ ਵਰਜ਼ਿਸ਼ ਹੁੰਦੀ।
ਵੱਧ ਤੋਂ ਵੱਧ ਜੇ ਸਾਈਕਲ ਚਲਾਓ।
ਪ੍ਰਦੂਸ਼ਣ ਦੀ ਮਾਰ ਘਟਾਓ।
ਬੀਮਾਰੀ ਤੋਂ ਜੇ ਬਚਣਾ ਚਾਹੀਏ।
ਸਾਈਕਲ ਤੇ ਹੀ ਆਈਏ ਜਾਈਏ।
ਸਾਈਕਲ ਨੂੰ ਜੇ ਅਪਣਾਵਾਂਗੇ।
ਰੋਗੀ ਹੋਣ ਤੋਂ ਬਚ ਜਾਵਾਂਗੇ।
~ ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)