ਅਜੋਕੀ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਇਲੈਕਟਰੋਨਿਕਸ ਨੇ ਮਨੁੱਖੀ ਜੀਵਨ ਵਿੱਚ ਆਪਣੀ ਇੱਕ ਅਹਿਮ ਭੂਮਿਕਾ ਬਣਾ ਲਈ ਹੈ ਜਿਸ ਦਾ ਦਾਇਰਾ ਬਹੁਤ ਵਿਸ਼ਾਲ ਹੈ ਹਰ ਇਨਸਾਨ ਦੀ ਸ਼ੁਰੂਆਤ ਅੱਜ ਵਟਸਐਪ ਦੇ ਮੈਸੇਜ ਸਟੇਟਸ ਜਾਂ ਹੋਰ ਸੋਸ਼ਲ ਮੀਡੀਆ ਐਪ ਤੋਂ ਹੁੰਦੀ ਹੈ ਇਸੇ ਤਰ੍ਹਾਂ ਦਿਨ ਦਾ ਅੰਤ ਵੀ ਇਸ ਵਰਚੁਅਲ ਦੁਨੀਆਂ ਵਿੱਚ ਹੀ ਹੁੰਦਾ ਹੈ ਅਸੀਂ ਆਪਣੀਆਂ ਰੋਜਾਨਾ ਗਤੀਵਿਧੀਆਂ ਵੱਲ ਜੇਕਰ ਧਿਆਨ ਦਈਏ ਤਾਂ ਸਾਨੂੰ ਇਹ ਅਹਿਸਾਸ ਹੋਵੇਗਾ ਕਿ ਅਸੀਂ ਆਪਣਾ ਜਿਆਦਾਤਰ ਸਮਾਂ ਉਸ ਵਰਚੁਅਲ ਦੁਨੀਆਂ ਵਿੱਚ ਬਿਤਾ ਰਹੇ ਹਾਂ ਖਾਸ ਵਜੂਦ ਨਹੀਂ ਹੈ ਆਨਲਾਈਨ ਸੇਵਾਵਾਂ ਸ਼ਾਇਦ ਇਨੀਆਂ ਅਹਿਮ ਹਨ ਕਿ ਇਹਨਾਂ ਤੋਂ ਬਗੈਰ ਇਨਸਾਨ ਆਪਣੇ ਆਪ ਨੂੰ ਹੈਂਡੀਕੈਪਡ ਮਹਿਸੂਸ ਕਰਦਾ ਹੈ ਜਿੱਥੇ ਸਵੇਰ ਤੋਂ ਰਾਤ ਤੱਕ ਇਹ ਸਾਈਬਰ ਵਰਲਡ ਆਪਣੀ ਹੋਂਦ ਬਣਾਈ ਰੱਖਦਾ ਹੈ ਇੱਕ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਇਸ ਸਾਈਬਰ ਦੁਨੀਆਂ ਦੇ ਫਾਇਦਿਆਂ ਦੇ ਨਾਲ ਨਾਲ ਸਾਨੂੰ ਇਸ ਦੇ ਨੁਕਸਾਨ ਬਾਰੇ ਵੀ ਜਾਣੂ ਹੋਣਾ ਸਮੇਂ ਦੀ ਜਰੂਰਤ ਹੈ। ਸਾਈਬਰ ਸਪੇਸ ਨੇ ਸਾਡੀਆਂ ਕਾਫੀ ਮੁਸ਼ਕਿਲਾਂ ਹੱਲ ਕਰਕੇ ਜ਼ਿੰਦਗੀ ਸੁਖਾਲੀ ਬਣਾਈ ਹੈ ਤਕਨੀਕੀਕਰਨ ਨੇ ਦੁਨੀਆ ਦੇ ਹਰ ਖੇਤਰ ਵਿੱਚ ਆਪਣੀ ਛਾਪ ਛੱਡੀ ਹੈ ਪਹਿਲਾਂ ਘਰ ਬਹੁਤ ਸਾਦੇ ਢੰਗ ਨਾਲ ਬਣਾਏ ਜਾਂਦੇ ਸਨ ਪਰੰਤੂ ਹੁਣ ਹੋਮ ਆਟੋਮੇਸ਼ਨ ਦਾ ਪ੍ਰਚਲਨ ਹੈ। ਹੋਮ ਆਟੋਮੇਸ਼ਨ ਤੋਂ ਭਾਵ ਮਾਡਰਨ ਤਕਨੀਕ ਨਾਲ ਲੈਸ ਸੇਵਾਵਾਂ ਅਤੇ ਕੁਸ਼ਲ ਡਿਜ਼ਾਇਨ ਯੁਕਤ ਘਰਾਂ ਦੀ ਬਣਤਰ ਤੋਂ ਹੈ ਅਸੀਂ ਆਪਣੇ ਘਰ ਦੇ ਪੱਖੇ ਟਿਊਬਾਂ ਏਸੀ ਫਰਿਜ ਮਿਊਜਿਕ ਸਿਸਟਮ ਕੈਮਰੇ ਆਦਿ ਸਭ ਇੱਕ ਹੀ ਨੈਟਵਰਕ ਰਾਹੀਂ ਆਪਰੇਟ ਕਰ ਸਕਦੇ ਹਾਂ। ਇਥੋਂ ਤੱਕ ਘਰ ਦਾ ਮੇਨ ਦਰਵਾਜ਼ਾ ਵੀ ਅਸੀਂ ਇੱਕ ਰਿਮੋਟ ਦੀ ਮਦਦ ਨਾਲ ਓਪਨ ਅਤੇ ਕਲੋਜ ਕਰ ਸਕਦੇ ਹਾਂ ਬਹੁਤ ਸਾਰੇ ਫਾਇਦੇ ਹੋਣ ਦੇ ਨਾਲ ਨਾਲ ਸਾਈਬਰ ਸਪੇਸ ਦੇ ਨੁਕਸਾਨ ਵੀ ਹਨ ਜੇਕਰ ਕਿਸੇ ਹੈਕਰ ਜਾਂ ਹੋਰ ਫਰੋਡਸਟਰ ਨੂੰ ਕਿਸੇ ਦੇ ਨੈਟਵਰਕ ਦਾ ਐਕਸੈਸ ਮਿਲ ਜਾਂਦਾ ਹੈ ਤਾਂ ਉਹ ਉਸ ਵਿਅਕਤੀ ਦੇ ਫੰਡ ਟਰਾਂਸਫਰ ਸਮਾਨ ਦੀ ਚੋਰੀ ਡਾਟਾ ਚੋਰੀ ਵਰਗੀਆਂ ਹੋਰ ਗਤੀਵਿਧੀਆਂ ਵਰਗਾ ਨੁਕਸਾਨ ਪਹੁੰਚਾ ਸਕਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਪ੍ਰਧਾਨਗੀ ਹੇਠ ਚੱਲ ਰਹੇ ਨੀਤੀ ਆਯੋਗ ਦੀ ਇੱਕ ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਅਮਰੀਕਾ ਅਤੇ ਚੀਨ ਤੋਂ ਬਾਅਦ ਭਾਰਤ ਨੇ ਇੰਟਰਨੈਟ ਦੀ ਵਰਤੋਂ ਵਾਲੇ ਉਪਭੋਗਤਾਵਾਂ ਵਿੱਚ ਤੀਜਾ ਦਰਜਾ ਹਾਸਿਲ ਕੀਤਾ ਹੈ ਭਾਰਤ ਨੇ ਅਮਰੀਕਾ ਦੇ ਨਾਲ ਦੁਨੀਆਂ ਦੇ ਚੋਟੀ ਦੇ ਦਸ ਸਪੈਮ ਮੈਸੇਜ ਭੇਜਣ ਵਾਲੇ ਦੇਸ਼ਾਂ ਵਿੱਚ ਆਪਣਾ ਸਥਾਨ ਸੁਰੱਖਿਅਤ ਕੀਤਾ ਹੈ। ਇਹੀ ਨਹੀਂ ਆਨਲਾਈਨ ਸੁਰੱਖਿਆ ਫਰਮ ਸੀਮੈਂਟਿਕ ਕਾਰਬ ਦੀ ਅਕਤੂਬਰ ਰਿਪੋਰਟ ਅਨੁਸਾਰ ਭਾਰਤ ਨੂੰ ਸਾਈਬਰ ਕ੍ਰਾਈਮ ਦੁਆਰਾ ਪ੍ਰਭਾਵਿਤ ਹੋਣ ਵਾਲੇ ਚੋਟੀ ਦੇ ਪੰਜ ਦੇਸ਼ਾਂ ਵਿੱਚ ਦਰਜਾ ਦਿੱਤਾ ਗਿਆ ਹੈ ਸੰਗਠਿਤ ਹੈਕਰ ਅਧਿਕਾਰਤ ਰਾਸ਼ਟਰੀ ਰੱਖਿਆ ਅਤੇ ਕਾਰੋਬਾਰ ਦੇ ਗੁਪਤ ਡਾਟਾ ਨੂੰ ਚੋਰੀ ਕਰਨ ਲਈ ਐਡਵਾਂਸ ਪਰਸਿਸਟੈਂਟ ਥਰੈਟ ਹਮਲਿਆਂ ਦੀ ਵਰਤੋਂ ਕਰਦੇ ਹਨ ਸਭ ਤੋਂ ਆਮ ਵਰਤੀ ਜਾਣ ਵਾਲੀ ਈਮੇਲ ਸੇਵਾ ਜਿਸ ਨੂੰ ਆਪਾਂ ਸਭ ਤੋਂ ਵੱਧ ਵਰਤਦੇ ਹਾਂ ਜੀਮੇਲ ਓਪਨ ਸਿਸਟਮ ਭਾਵ ਆਸਾਨੀ ਨਾਲ ਉਪਲਬਧ ਅਤੇ ਨਾਜ਼ੁਕ ਬੁਨਿਆਦੀ ਢਾਂਚੇ ਦੀ ਵਰਤੋਂ ਕਾਰਨ ਜੋਖਮ ਵਿੱਚ ਵਾਧਾ ਹੁੰਦਾ ਹੈ ਇਹੀ ਨਹੀਂ ਸਾਈਬਰ ਯੁੱਧ ਅਤੇ ਡੀਡੀ ਓਐਸ ਨੇ ਰਾਸ਼ਟਰੀ ਨੈਟਵਰਕ ਸੰਚਾਲਨ ਨੂੰ ਅਦਰੰਗ ਕਰ ਦਿੱਤਾ ਹੈ ਅਸੀਂ ਜਿਸ ਸਮਾਜ ਵਿੱਚ ਵਿਚਰ ਰਹੇ ਹਾਂ ਉਸ ਵਿੱਚ ਇਹਨਾਂ ਸਾਈਬਰ ਟੈਕਸ ਤੋਂ ਤਾਂ ਹੀ ਬਚਿਆ ਜਾ ਸਕਦਾ ਹੈ ਜਦੋਂ ਅਸੀਂ ਇਹਨਾਂ ਟੈਕਸ ਤੋਂ ਜਾਣੂ ਹੋਵਾਂਗੇ ਇਹਨਾਂ ਸਾਈਬਰ ਟੈਕਸ ਵਿੱਚ ਮਾਲਵੇਅਰ ਅਟੈਕਸ ਫਿਸ਼ਿੰਗ ਟੈਕਸ ਮਨੀ ਲਾਂਡਰਿੰਗ ਆਮ ਪ੍ਰਚਲਨ ਵਿੱਚ ਹਨ ਮਾਲਵੇਅਰ ਟੈਕਸ ਤੁਹਾਡੇ ਸਿਸਟਮ ਵਿੱਚ ਅਜਿਹਾ ਵਾਇਰਸ ਪੈਦਾ ਕਰਦੇ ਹਨ ਜਿਸ ਨਾਲ ਉਹ ਸੁਚਾਰੂ ਢੰਗ ਨਾਲ ਕੰਮ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ। ਫਿਸ਼ਿੰਗ ਅਟੈਕ ਵਿੱਚ ਗਲਤ ਜਾਣਕਾਰੀ ਦੇ ਕੇ ਲੋਕਾਂ ਤੋਂ ਸੂਚਨਾ ਪ੍ਰਾਪਤ ਕੀਤੀ ਜਾਂਦੀ ਹੈ ਜਿਸ ਦਾ ਉਦੇਸ਼ ਵਿੱਤੀ ਫਾਇਦਾ ਜਰੂਰੀ ਡਾਟਾ ਇਕੱਠਾ ਕਰਨਾ ਜਾਂ ਹੋਰ ਸ਼ਾਮਿਲ ਹਨ। ਰੇਨਸਮਵੇਅਰ ਹਮਲਿਆਂ ਵਿੱਚ ਲੋਕਾਂ ਦੇ ਨਿੱਜੀ ਡਾਟੇ ਨੂੰ ਇਨਕ੍ਰਿਪਟ ਕੀਤਾ ਜਾਂਦਾ ਹੈ ਜਦੋਂ ਤੱਕ ਮੰਗੀ ਪੇਮੈਂਟ ਅਦਾ ਨਹੀਂ ਕੀਤੀ ਜਾਂਦੀ ਹੈਕਰਜ ਦੁਆਰਾ ਕੀਤੀਆਂ ਜਾਂਦੀਆਂ ਇਹਨਾਂ ਠੱਗੀ ਠੋਰੀਆਂ ਤੋਂ ਬਚਣ ਲਈ ਹਰ ਵਿਅਕਤੀ ਨੂੰ ਅੱਜ ਆਪਣੇ ਇਲੈਕਟਰੋਨਿਕਸ ਗਜਟ ਰਾਹੀਂ ਅਣ ਅਧਿਕਾਰਿਤ ਸਾਈਟਸ ਤੇ ਸਰਫਿੰਗ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ ਆਪਣੇ ਨਿੱਜੀ ਜਾਣਕਾਰੀ ਸੋਸ਼ਲ ਪਲੇਟਫਾਰਮ ਤੇ ਸਾਂਝੀ ਨਹੀਂ ਕਰਨੀ ਚਾਹੀਦੀ ਮੋਬਾਇਲ ਤੇ ਪ੍ਰਾਪਤ ਕਿਸੇ ਵੀ ਲਿੰਕ ਦੇ ਬਿਨਾਂ ਜਾਣਕਾਰੀ ਵਿਜਿਟ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਪ੍ਰਾਪਤ ਓਟੀਪੀ ਸਾਂਝਾ ਕਰਨਾ ਚਾਹੀਦਾ ਆਪ ਜੀ ਲਈ ਜਰੂਰੀ ਸੁਝਾਅ ਇਹ ਵੀ ਹਨ ਕਿਸ ਧਿਆਨ ਰੱਖਿਆ ਜਾਵੇ ਤੁਸੀਂ ਇੱਕ ਸੁਰੱਖਿਤ ਨੈਟਵਰਕ ਦੀ ਵਰਤੋਂ ਕਰ ਰਹੇ ਹੋ ਸਟਰੋਂਗ ਪਾਸਵਰਡ ਅਕਾਊਂਟਸ ਲਈ ਵਰਤੇ ਜਾ ਰਹੇ ਹਨ ਲੋਗਿਨ ਕਰਦੇ ਸਮੇਂ ਮਲਟੀ ਫੈਕਟਰ ਭਾਵ ਇੱਕ ਤੋਂ ਵੱਧ ਪ੍ਰਮਾਣਿਕਤਾ ਵਿਧੀ ਵਰਤੀ ਗਈ ਹੈ ਸੋਫਟਵੇਅਰ ਨੂੰ ਅਪਡੇਟ ਕੀਤਾ ਹੋਇਆ ਹੈ ਵੈਬਸਾਈਟ ਪਰ ਸਹਿਯੋਗ ਹੈ ਜਾਂ ਨਹੀਂ ਇਸ ਦਾ ਧਿਆਨ ਰੱਖਣਾ ਆਪਣੀਆਂ ਗੋਪਨੀਅਤਾਂ ਨੀਤੀਆਂ ਦੀ ਸਮੀਖਿਆ ਕਰਕੇ ਉਹਨਾਂ ਨੂੰ ਲਾਗੂ ਕਰਨ ਵਰਗੀਆਂ ਕੁਝ ਜਰੂਰੀ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਆਪਣੇ ਆਪ ਨੂੰ ਅਤੇ ਸਮਾਜ ਨੂੰ ਇੱਕ ਸੁਰੱਖਿਤ ਜੀਵਨ ਦੇਣ ਵਿੱਚ ਸਹਾਇਤਾ ਕਰ ਸਕਦੇ ਹਾਂ
![](https://i0.wp.com/worldpunjabitimes.com/wp-content/uploads/2024/02/9-2.jpg?resize=769%2C1024&ssl=1)
ਨੀਰਜ ਯਾਦਵ
ਮੋਬਾਇਲ ਨੰਬਰ 9780009107
Leave a Comment
Your email address will not be published. Required fields are marked with *