ਆਇਆ ਸਾਉਣ ਦਾ ਮਹੀਨਾ।
ਖ਼ੁਸ਼ੀਆਂ ਮਨਾਉਣ ਦਾ ਮਹੀਨਾ।
ਮੱਠੀ ਮੱਠੀ ਭੂਰ ਵਿੱਚ,
ਦਿਲ ਪਰਚਾਉਣ ਦਾ ਮਹੀਨਾ।
ਜਿਹੜੇ ਪਾਸੇ ਵੇਖਾਂ ਘੁੰਮਕਾਰਾਂ ਪੈਂਦੀਆਂ।
ਤ੍ਰਿੰਜਣਾਂ ਚ ਨੱਢੀਆਂ ਨਜ਼ਾਰੇ ਲੈਂਦੀਆਂ।
ਇੱਕ ਦੂਜੀ ਨਾਲੋਂ ਵੱਧ ਨੇ ਹਸੀਨਾਂ,
ਆਇਆ ਸਾਉਣ ਦਾ ਮਹੀਨਾ…………
ਤ੍ਰਿੰਜਣਾਂ ਚ ਵੇਖ਼ ਕਿਵੇਂ ਲੁੱਡੀ ਪੈਂਦੀ ਆ।
ਕੁੜੀਆਂ ਦੀ ਹਿੱਕ ਨਾਲ ਹਿੱਕ ਖਹਿੰਦੀ ਆ।
ਕਿਵੇਂ ਪੀਂਘ ਨੂੰ ਨੇ ਦਿੰਦੀਆਂ ਤਰੀਨਾਂ,
ਆਇਆ ਸਾਉਣ ਦਾ ਮਹੀਨਾ…………
ਭੰਗੜੇ ਚ ਆ ਗਏ ਗੱਭਰੂ ਬਣਾ ਕੇ ਟੋਲੀਆਂ।
ਇੱਕ ਦੂਜੇ ਨਾਲੋਂ ਲੰਬੀਆਂ ਨੇ ਪਾਉਂਦੇ ਬੋਲੀਆਂ।
ਕਿਵੇਂ ਤਾਣ ਤਾਣ ਤੁਰਦੇ ਨੇ ਸੀਨਾ,
ਆਇਆ ਸਾਉਣ ਦਾ ਮਹੀਨਾ…………
ਬੁਰਜ਼ ਵਾਲਾ ਛਿੰਦਾ ਜਦੋਂ ਤੀਆਂ ਕੋਲੋਂ ਲੰਘਦਾ।
ਉੱਡ ਉੱਡ ਜਾਂਦਾ ਸ਼ਮਲਾ ਗੁਲਾਬੀ ਰੰਗ ਦਾ।
ਜਿਵੇਂ ਉੱਡਦਾ ਕਬੂਤਰ ਚੀਨਾ,
ਆਇਆ ਸਾਉਣ ਦਾ ਮਹੀਨਾ…………

…..ਛਿੰਦਾ ਬੁਰਜ਼ ਵਾਲਾ…..