ਬਾਬਾ ਬਕਾਲਾ ਸਾਹਿਬ 11 ਅਪ੍ਰੈਲ ( ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ)
ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਮਾਝੇ ਦੀਆਂ ਸਾਹਿਤਕ ਸਭਾਵਾਂ ਵਿੱਚ ਵਾਧਾ ਕਰਦਿਆਂ, ਨੌਜਵਾਨ ਲੇਖਕਾਂ ਦੇ ਉੱਦਮ ਸਦਕਾ ਸਾਹਿਤ ਪ੍ਰਚਾਰ ਮੰਚ ਅੰਮ੍ਰਿਤਸਰ ਦੀ ਸਥਾਪਨਾ ਉਪਰੰਤ ਇਸਦਾ ਬਕਾਇਦਾ ਦਫਤਰ ਵੇਰਕਾ ਵਿਖੇ ਖੋਲ੍ਹਿਆ ਗਿਆ, ਜਿਸਦਾ ਕਿ ਰਸਮੀਂ ਤੌਰ ‘ਤੇ ਉਦਘਾਟਨ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ, ਸਕੱਤਰ ਦੀਪ ਦਵਿੰਦਰ ਸਿੰਘ, ਕੌਂਸਲਰ ਪਰਮਿੰਦਰ ਕੌਰ ਵੇਰਕਾ ਅਤੇ ਬਾਬਾ ਰਵੀ ਸ਼ਾਹ ਨੇ ਸਾਂਝੇ ਤੌਰ ਤੇ ਰੀਬਨ ਕੱਟ ਕੇ ਕੀਤਾ । ਇਸ ਮੌਕੇ ਸ: ਸੁਰਜੀਤ ਸਿੰਘ ਅਸ਼ਕ ਨੂੰ ਸਾਹਿਤ ਪ੍ਰਚਾਰ ਮੰਚ, ਅੰਮ੍ਰਿਤਸਰ ਦੇ ਬਤੌਰ ਪ੍ਰਧਾਨ ਨਿਯੁਕਤ ਕਰਦਿਆਂ ਸਨਮਾਨਿਤ ਕੀਤਾ ਗਿਆ । ਮੰਚ ਸੰਚਾਲਨ ਕਰਦਿਆਂ ਜਨਰਲ ਸਕੱਤਰ ਰਾਜੀਵ ਮੈਹਣੀਆਂ ਨੇ ਦੱਸਿਆ ਕਿ ਮੰਚ ਵੱਲੋਂ ਦਫਤਰ ਦੇ ਉਦਘਾਟਨ ਮਗਰੋਂ ਬਹੁਤ ਜਲਦ ਹੀ ਇਕ ਪੰਜਾਬ ਪੱਧਰ ਦਾ ਸਾਹਿਤਕ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪੰਜਬ ਭਰ ਵਿਚੋਂ ਕਵੀਜਨ ਪੁਜਣਗੇ । ਇਸ ਮੌਕੇ ਮੰਚ ਦੇ ਮੀਡੀਆ ਇੰਚਾਰਜ ਦਿਲਰਾਜ ਸਿੰਘ ਦਰਦੀ ਨੇ ਵੀ ਮੰਚ ਦੀਆਂ ਪ੍ਰਾਪਤੀਆਂ ਅਤੇ ਮਨੋਰਥ ਬਾਰੇ ਜਾਣਕਾਰੀ ਦਿੱਤੀ । ਇਸ ਦੌਰਾਨ ਹੀ ਗਾਇਕ ਸਰਗਮ ਸੋਹੀ ਦੇ ਆ ਰਹੇ ਨਵੇਂ ਗੀਤ “ਕਾਲ” ਦਾ ਪੋਸਟਰ ਵੀ ਲੋਕ ਅਰਪਿਤ ਕੀਤਾ ਗਿਆ । ਮੰਚ ਵੱਲੋਂ ਸ਼ੇਲਿੰਦਰਜੀਤ ਸਿੰਘ ਰਾਜਨ, ਦੀਪ ਦਵਿੰਦਰ ਸਿੰਘ, ਪਰਮਿੰਦਰ ਕੌਰ ਵੇਰਕਾ, ਬਾਬਾ ਰਵੀ ਸ਼ਾਹ ਸਮੇਤ ਪੁੱਜੀਆਂ ਸਖਸ਼ੀਅਤਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਧਰਵਿੰਦਰ ਸਿੰਘ ਔਲਖ, ਮੱਖਣ ਭੈਣੀਵਾਲਾ, ਮਨਜੀਤ ਸਿੰਘ ਵੱਸੀ, ਰਾਜਵਿੰਦਰ ਕੌਰ ਰਾਜ, ਮੰਚ ਦੇ ਸੀਨੀਅਰ ਮੀਤ ਪ੍ਰਧਾਨ ਮਾ: ਕ੍ਰਿਪਾਲ ਸਿੰਘ ਵੇਰਕਾ, ਵਿਜੈ ਸ਼ਰਮਾ, ਰਵਿੰਦਰ ਕੌਰ, ਹਰਮਿੰਦਰ ਸਿੰਘ, ਗੁਰਮੀਤ ਸਿੰਘ, ਸਰਗਮ ਸੋਹੀ, ਪ੍ਰਗਟ ਸਿੰਘ, ਗੁਰਮੀਤ ਸਿੰਘ, ਹਰਵਿੰਦਰ ਸਿੰਘ, ਰਵਿੰਦਰ ਕੁਮਾਰ ਅਤੇ ਹੋਰਨਾਂ ਨੇ ਕਾਵਿ ਕਿਰਤਾਂ ਪੇਸ਼ ਕੀਤੀਆਂ । ਸਾਹਿਤ ਪ੍ਰਚਾਰ ਮੰਚ ਅੰਮ੍ਰਿਤਸਰ ਦੇ ਦਫਤਰ ਉਦਘਟਾਨ ਮੌਕੇ ਸਖਸ਼ੀਅਤਾਂ ਦਾ ਮਾਣ ਸਨਮਾਨ ਕਰਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ, ਸਕੱਤਰ ਦੀਪ ਦਵਿੰਦਰ ਸਿੰਘ, ਕੌਂਸਲਰ ਪਰਮਿੰਦਰ ਕੌਰ ਵੇਰਕਾ, ਬਾਬਾ ਰਵੀ ਸ਼ਾਹ, ਦਿਲਰਾਜ ਸਿੰਘ ਦਰਦੀ, ਸੁਰਜੀਤ ਅਸ਼ਕ, ਰਾਜੀਵ ਮੈਹਣੀਆਂ, ਦੇ ਸੀਨੀਅਰ ਮੀਤ ਪ੍ਰਧਾਨ ਮਾ: ਕ੍ਰਿਪਾਲ ਸਿੰਘ ਅਤੇ ਮੰਚ ਦੇ ਅਹੁਦੇਦਾਰ ।
Leave a Comment
Your email address will not be published. Required fields are marked with *