
ਜੈਤੋ/ਕੋਟਕਪੂਰਾ, 10 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤ ਵਿੱਚ ਕਰੀਅਰ ਮਾਰਗ ਦਰਸਨ ਅਕਸਰ ਮਾਪਿਆਂ, ਦੋਸਤਾਂ ਅਤੇ ਅਧਿਆਪਕਾਂ ਤੋਂ ਆਉਂਦਾ ਹੈ ਹਾਲਾਂਕਿ ਉਹ ਚੰਗੀ ਸਲਾਹ ਦੇ ਸਕਦੇ ਹਨ ਇਹ ਆਮ ਤੌਰ ਤੇ ਉਹਨਾਂ ਦੀਆਂ ਆਪਣੀਆਂ ਦਿਲਚਸਪੀਆਂ, ਤਜਰਬਿਆਂ ਅਤੇ ਤਰਜੀਹਾਂ ਦਾ ਪ੍ਰਤੀਬੰਧ ਹੁੰਦਾ ਹੈ। ਜਿਵੇਂ ਕਿ ਅਕਸਰ ਅੱਜ-ਕੱਲ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਾ ਹੁੰਦੀ ਰਹਿੰਦੀ ਹੈ ,ਇਸੇ ਨੂੰ ਮੁੱਖ ਰੱਖਦਿਆਂ ਸਿਲਵਰ ਓਕਸ ਸਕੂਲ ਸੇਵੇਵਾਲਾ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਸਮੇਂ-ਸਮੇਂ ਤੇ ਕਰੀਅਰ ਕਾਉਂਸਲਿੰਗ ਸੈਸਨ ਦਾ ਆਯੋਜਨ ਕਰਦਾ ਆ ਰਿਹਾ ਹੈ।ਇਸ ਮੌਕੇ ਉੱਤੇ ਰਾਸੀ ਭਾਰਗਵਾ (ਕੋ-ਫਾਊਂਡਰ ਅਤੇ ਸੀਓਓ ਕਰੈਕ ਅਕੈਡਮੀ) ਨੀਰਜ ਕਾਂਸਲ (ਫਾਊਂਡਰ ਅਤੇ ਸੀਈਓ ਕਰੈਕ ਅਕੈਡਮੀ )ਦੀਪਕ ਧੀਮਾਨ (ਐਡੀਟਰ ਜੀ ਮੀਡੀਆ ) ਅਵਨੀਤ ਕੌਰ ਸਿੱਧੂ (ਏਆਈਜੀ) ਪੂਨਮ ਸਿੰਘ (ਸੈਕਟਰੀ ਆਫ ਰਿਜਨਲ ਟਰਾਂਸਪੋਰਟ ਅਥਾਰਟੀ ਬਠਿੰਡਾ) ਪ੍ਰਸਿੱਧ ਕਰੀਅਰ ਮਾਹਰਾਂ ਅਤੇ ਉਦਯੋਗਾਂ ਦੇ ਪੇਸਾਵਰਾਂ ਨੇ ਆਪਣੀ ਮੁਹਾਰਤ ਸਾਂਝੀ ਕੀਤੀ ਅਤੇ ਵੱਖ-ਵੱਖ ਵਿਸਅਿਾਂ ਨੂੰ ਸੰਬੋਧਿਤ ਕੀਤਾ । ਸੈਸਨ ਦਾ ਉਦੇਸ ਵਿਦਿਆਰਥੀਆਂ ਨੂੰ ਚੰਗੇ ਕਰੀਅਰ ਫੈਸਲੇ ਲਈ ਸਕਤੀ ਪ੍ਰਦਾਨ ਕਰਨਾ ,ਉਹਨਾਂ ਦੇ ਜਨੂੰਨ ਨੂੰ ਕਰੀਅਰ ਦੀਆਂ ਸੰਭਾਵਨਾਵਾਂ ਨਾਲ ਜੋੜਨਾ ਸੀ। ਇਸ ਸਮਾਗਮ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਉਤਸਾਹਿਤ ਸਮੂਲੀਅਤ ਦੇਖੀ ਗਈ। ਜਿਸ ਨਾਲ ਇਸ ਨੂੰ ਸਾਨਦਾਰ ਸਫਲਤਾ ਮਿਲੀ। ਇਸ ਸਬੰਧੀ ਸਕੂਲ ਦੇ ਮੁੱਖ ਅਧਿਆਪਕ ਪਿ੍ਰੰਸੀਪਲ ਸ੍ਰੀਮਤੀ ਪਿ੍ਰਅੰਕਾ ਮਹਿਤਾ ਨੇ ਕਿਹਾ ਕਿ ਅਸੀਂ ਆਪਣੇ ਵਿਦਿਆਰਥੀਆਂ ਨੂੰ ਸੰਪੂਰਨ ਸਿੱਖਿਆ ਅਤੇ ਮਾਰਗਦਰਸਨ ਪ੍ਰਦਾਨ ਕਰਨ ਲਈ ਵਚਨਬੱਧ ਹਾਂ ਇਹ ਕਰੀਅਰ ਕਾਉਂਸਲਿੰਗ ਸੈਸਨ ਸਾਡੇ ਵਿਦਿਆਰਥੀਆਂ ਲਈ ਆਪਣੇ ਭਵਿੱਖ ਦੇ ਮਾਰਗਾਂ ਬਾਰੇ ਸਪਸਟਤਾ ਪ੍ਰਾਪਤ ਕਰਨ ਦਾ ਇੱਕ ਕੀਮਤੀ ਮੌਕਾ ਸੀ ਸਕੂਲ ਦੇ ਡਾਇਰੈਕਟਰ ਸ੍ਰੀਮਤੀ ਬਰਨਿੰਦਰ ਪੌਲ ਸੇਖੋਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸੈਸਨ ਨੇ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਰੁਚੀਆਂ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ ਅਤੇ ਉਨਾਂ ਨੂੰ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਇਮਾਨਦਾਰੀ ਨਾਲ ਕੰਮ ਕਰਨ ਦੀ ਅਪੀਲ ਕੀਤੀ ।