ਜੇਤੂ ਵਿਦਿਆਰਥੀਆਂ ਵਿੱਚੋਂ 11 ਬੱਚਿਆਂ ਦੀ ਸਟੇਟ ਪੱਧਰੀ ਮੁਕਾਬਲੇ ਲਈ ਹੋਈ ਚੋਣ : ਪਿ੍ਰੰਸੀਪਲ ਪਿ੍ਰਅੰਕਾ ਮਹਿਤਾ
ਕੋਟਕਪੂਰਾ, 12 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਖੇਡਾਂ ਸਾਡੇ ਜੀਵਨ ਦਾ ਅਹਿਮ ਹਿੱਸਾ ਹਨ, ਇਹ ਸਾਨੂੰ ਸਿਹਤਮੰਦ ਰੱਖਣ ਦੇ ਨਾਲ-ਨਾਲ ਮਾਨਸਿਕ, ਸਰੀਰਕ ਅਤੇ ਸਮਾਜਿਕ ਵਿਕਾਸ ਦਾ ਮਾਧਿਅਮ ਹੁੰਦੀਆਂ ਹਨ। ਖੇਡਣ ਨਾਲ ਸਾਡੇ ਸਰੀਰ ਦੀ ਤਾਕਤ ਵਧਦੀ ਹੈ ਅਤੇ ਅਸੀਂ ਤੰਦਰੁਸਤ ਰਹਿੰਦੇ ਹਾਂ। ਇਸੇ ਨੂੰ ਮੁੱਖ ਰੱਖਦਿਆਂ ਸਿਲਵਰ ਓਕਸ ਸਕੂਲ ਸੇਵੇਵਾਲਾ ਵਿਦਿਆਰਥੀਆਂ ਲਈ ਪੜਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਵਿਸ਼ੇਸ਼ ਧਿਆਨ ਦਿੰਦਾ ਹੈ। 68ਵੀਂ ਜਿਲਾ ਸਕੂਲ ਖੇਡਾਂ ਜੋ ਕਿ ਫਰੀਦਕੋਟ ਜਿਲੇ ਦੇ ਵੱਖ-ਵੱਖ ਗਰਾਊਂਡਾਂ ਵਿੱਚ ਕਰਵਾਈਆਂ ਗਈਆਂ। ਇਹਨਾਂ ਖੇਡਾਂ ’ਚ ਸਿਲਵਰ ਓਕਸ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿੱਚ ਚੰਗਾ ਪ੍ਰਦਰਸਨ ਕਰਦੇ ਹੋਏ ਮੈਡਲ ਜਿੱਤ ਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂ ਰੌਸਨ ਕੀਤਾ। ਇਸ ਤੋਂ ਪਹਿਲਾਂ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਜੋਨ ਜੈਤੋ ਵਿੱਚ ਜੋਨਲ ਪੱਧਰੀ ਮੁਕਾਬਲਿਆਂ ’ਚ ਕਈ ਜਿੱਤਾਂ ਪ੍ਰਾਪਤ ਕੀਤੀਆਂ। ਜਿੰਨਾਂ ਵਿੱਚ ਤਾਇਕਵਾਂਡੋ, ਕਰਾਟੇ, ਵੂਸੂ, ਸਕੇਟਿੰਗ, ਚੈੱਸ, ਬੈਡਮਿੰਟਨ ਖੇਡਾਂ ਵਿੱਚ ਸਿਲਵਰ ਓਕਸ ਸਕੂਲ ਦੇ ਵਿਦਿਆਰਥੀ ਮੋਹਰੀ ਰਹੇ। ਇਸ ਤੋਂ ਇਲਾਵਾ ਕਿ੍ਰਕੇਟ, ਫੁੱਟਬਾਲ, ਨੈੱਟਬਾਲ, ਸੈਪਕ ਟਾਕਰਾ ਖੇਡਾਂ ’ਚ ਚੰਗੀਆਂ ਮੱਲਾਂ ਮਾਰੀਆਂ ਅਤੇ ਜਿਲੇ ਪੱਧਰ ਦੀਆਂ ਖੇਡਾਂ ਲਈ 55 ਖਿਡਾਰੀ ਚੁਣੇ ਗਏ। ਜਿਲੇ ਪੱਧਰ ਦੀਆਂ ਖੇਡਾਂ ’ਚ ਵੀ ਸਕੂਲ ਦੇ ਵਿਦਿਆਰਥੀਆਂ ਨੇ ਚੰਗੇ ਪ੍ਰਦਰਸਨ ਕਰਦੇ ਹੋਏ 7 ਗੋਲਡ, 10 ਸਿਲਵਰ ਅਤੇ 3 ਬਰੋਨਜ ਦੇ ਮੈਡਲ ਜਿੱਤ ਕੇ ਸਕੂਲ ਦਾ ਨਾਂਅ ਜਿਲੇ ਪੱਧਰ ’ਤੇ ਉੱਚਾ ਕੀਤਾ। ਜੇਤੂ ਵਿਦਿਆਰਥੀਆਂ ’ਚੋਂ 11 ਬੱਚੇ ਸਟੇਟ ਪੱਧਰੀ ਮੁਕਾਬਲੇ ਲਈ ਚੁਣੇ ਗਏ, ਜਿਨਾਂ ਵਿੱਚ ਸੁਖਮਨਪ੍ਰੀਤ ਸਿੰਘ, ਹੇਮਨਪ੍ਰੀਤ ਕੌਰ, ਖੁਸ਼ਮਨਪ੍ਰੀਤ ਕੌਰ (ਚੌਥੀ) ਸਵਰੀਤ ਕੌਰ (ਛੇਵੀਂ) ਨਵੀਨ ਸ਼ਰਮਾ (ਅੱਠਵੀਂ) ਸਕੇਟਿੰਗ ਲਈ ਅਤੇ ਤਾਇਕਵਾਂਡੋ ਲਈ ਪੁਨੀਤ ਕੌਰ (11ਵੀਂ), ਕਰਨਵੀਰ ਸਿੰਘ (ਅੱਠਵੀਂ) ਕਰਾਟੇ, ਨਵਦੀਪ ਕੁਮਾਰ (11ਵੀਂ) ਵੂਸੂ, ਤਨਮੇ ਸ਼ਰਮਾ (ਨੌਵੀਂ) ਬੈਡਮਿੰਟਨ, ਲਖਵਿੰਦਰ ਸਿੰਘ ਅਤੇ ਅਮਨੀਤ ਸਿੰਘ (1ਵੀਂ) ਸੈਪਕ ਟਾਕਰਾ ਖੇਡਾਂ ਲਈ ਚੁਣੇ ਗਏ। ਵਿਦਿਆਰਥੀਆਂ ਦੀ ਇਹਨਾਂ ਸਲਾਂਘਾ ਯੋਗ ਪ੍ਰਾਪਤੀਆਂ ਲਈ ਸਕੂਲ ਮੈਨੇਜਮੈਂਟ ਅਤੇ ਸਕੂਲ ਦੀ ਪਿ੍ਰੰਸੀਪਲ ਸ਼੍ਰੀਮਤੀ ਪਿ੍ਰਅੰਕਾ ਮਹਿਤਾ ਨੇ ਸਕੂਲ ਡੀ.ਪੀ.ਈ. ਪਰਮਾਨੰਦ ਅਤੇ ਸਕੇਟਿੰਗ ਅਤੇ ਤਾਇਕਵਾਂਡੋ ਕੋਚ ਅੰਸੂ ਅਤੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਚੰਗੇ ਭਵਿੱਖ ਲਈ ਸ਼ੱੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਸਕੂਲ ਤੰਦਰੁਸਤ ਸਰੀਰ ਵਿੱਚ ਤੰਦਰੁਸਤ ਮਨ ਦੀ ਅਧਿਕਤਮ ਵਿੱਚ ਵਿਸਵਾਸ ਰੱਖਦਾ ਹੈ ਅਤੇ ਸਰੀਰ ਨੂੰ ਮਜਬੂਤ ਬਣਾਉਣ ਲਈ ਫੁੱਟਬਾਲ, ਬਾਸਕਿਟਬਾਲ, ਸਕੇਟਿੰਗ, ਖੋ-ਖੋ, ਕਬੱਡੀ, ਸ਼ਤਰੰਜ, ਵਾਲੀਬਾਲ, ਬੈਡਮਿੰਟਨ ਵਰਗੀਆਂ ਖੇਡਾਂ ਲਈ ਬੱਚਿਆਂ ਨੂੰ ਤਿਆਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ, ਸਕੂਲ ਬੱਚਿਆਂ ਵਿੱਚ ਆਤਮ ਵਿਸ਼ਵਾਸ਼ ਅਤੇ ਸਾਹਸ ਦੀ ਭਾਵਨਾ ਪੈਦਾ ਕਰਨ ਲਈ ਵਿਦਿਆਰਥੀਆਂ ਨੂੰ ਖੇਡਣ ਦਾ ਮੌਕਾ ਦਿੰਦਾ ਹੈ।