ਸੰਗਰੂਰ 24 ਅਗਸਤ (ਇੰਦਰਜੀਤ ਸਿੰਘ/ਵਰਲਡ ਪੰਜਾਬੀ ਟਾਈਮਜ਼)
ਸਿਵਲ ਸਰਜਨ ਡਾਕਟਰ ਕਿਰਪਾਲ ਸਿੰਘ ਜੀ ਦੇ ਹੁਕਮਾਂ ਅਤੇ ਸੀਨੀਅਰ ਮੈਡੀਕਲ ਅਫਸਰ ਲੌਂਗੋਵਾਲ ਡਾਕਟਰ ਹਰਪ੍ਰੀਤ ਸਿੰਘ ਜੀ ,ਜਿਲਾ੍ ਐਪੀਡੀਮੈਲੋਜਿਸਟ ਡਾਕਟਰ ਉਪਾਸਨਾ ਬਿੰਦਰਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਹੈਲਥ ਸੁਪਰਵਾਈਜ਼ਰ ਬਲਕਾਰ ਸਿੰਘ ਸੋਹੀ ਜੀ,ਚਮਕੌਰ ਸਿੰਘ ਜੀ ਦੀ ਅਗਵਾਈ ਵਿਚ ਪਿੰਡ ਮੰਗਵਾਲ ਵਿੱਚ ਲੋਕਾਂ ਨੂੰ ਡੇਂਗੂ ਬੁਖਾਰ ਤੋਂ ਬਚਾਅ, ਉਸਦੇ ਲੱਛਣ ਅਤੇ ਇਲਾਜ ਸੰਬੰਧੀ ਦੱਸਿਆ ਗਿਆ,ਲਾਰਵੀਸਾਈਡ ਸਪਰੇਅ ਕੀਤੀ ਗਈ lਇਸ ਐਕਟੀਵਿਟੀ ਨੂੰ ਕਰਵਾਉਣ ਦਾ ਮੰਤਵ ਲੋਕਾਂ ਨੂੰ ਡੇਂਗੂ ਬੁਖਾਰ ਤੋਂ ਬਚਾਅ ਸਬੰਧੀ ਜਾਗਰੂਕ ਕਰਨਾ ਹੈ। ਐਕਟੀਵਿਟੀ ਰਾਹੀਂ ਦੱਸਿਆ ਗਿਆ ਕਿ ਡੇਂਗੂ ਕਾਰਨ ਤੇਜ ਬੁਖਾਰ ਮਾਸਪੇਸ਼ੀਆਂ ਵਿਚ ਤੇਜ ਦਰਦ ਚਮੜੀ ਤੇ ਲਾਲ ਦਾਣੇ ਅਤੇ ਗੰਭੀਰ ਸਥਿਤੀ ਵਿੱਚ ਮਸੂੜੇ ਵਿਚੋਂ ਖ਼ੂਨ ਆਉਣਾ ਇਸਦੇ ਲੱਛਣ ਹਨ। ਅਜਿਹੀ ਸਥਿਤੀ ਵਿੱਚ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਜਾਂ ਹਸਪਤਾਲ ਨਾਲ ਸੰਪਰਕ ਕੀਤਾ ਜਾਵੇ। ਖੜੇ ਪਾਣੀ ਨੂੰ ਹਫਤੇ ਵਿੱਚ ਇੱਕ ਵਾਰ ਜਰੂਰ ਸਾਫ ਕਰੋ, ਪੂਰੀ ਬਾਹਵਾਂ ਦੇ ਕੱਪੜੇ ਪਹਿਨੋ, ਮੱਛਰ ਦਾਨੀ ਅਤੇ ਮੱਛਰ ਵਾਲੀ ਕਰੀਮ ਵਰਤੋ। ਬੁਖਾਰ ਹੋਣ ਤੇ ਸਿਰਫ ਪੈਰਾਸਿਟਾਮੋਲ ਵਰਤੋ। ਟੁੱਟੇ ਬਰਤਨ, ਡ੍ਰਮ, ਟਾਇਰ ,ਖੁੱਲ੍ਹੇ ਵਿੱਚ ਨਾਂ ਰੱਖੋ। ਪਾਣੀ ਅਤੇ ਤਰਲ ਚੀਜ਼ਾਂ ਜਿਆਦਾ ਪੀਓ ਅਤੇ ਆਰਾਮ ਕਰੋ। ਇਸ ਦੌਰਾਨ ਪੈਂਫਲੈਂਟ ਵੀ ਵੰਡੇ ਗਏ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਸਿਹਤ ਕਰਮਚਾਰੀ , ਇੰਦਰਜੀਤ ਸਿੰਘ,ਮਨਜਿੰਦਰ ਸਿੰਘ, ਸਰਬਜੀਤ ਸਿੰਘ,ਰਵਿੰਦਰ ਸਿੰਘ ਤੇ ਬਾਕੀ ਸਟਾਫ਼ ਨੇ ਪੂਰਨ ਸ਼ਮੂਲੀਅਤ ਕੀਤੀ।