ਨਿੱਤ ਨਵੀਆਂ ਬੁਲੰਦੀਆਂ ਨੂੰ ਛੂੰਹਦੀ ਸੰਸਥਾ- ਬਾਬਾ ਫਰੀਦ ਪਬਲਿਕ ਸਕੂਲ
ਫਰੀਦਕੋਟ, 14 ਮਈ (ਵਰਲਡ ਪੰਜਾਬੀ ਟਾਈਮਜ਼)
ਚੇਅਰਮੈਨ ਸਵ. ਇੰਦਰਜੀਤ ਸਿੰਘ ਖਾਲਸਾ ਜੀ ਦੁਆਰਾ ਸੰਸਥਾਪਕ ਸੰਸਥਾ ਬਾਬਾ ਫਰੀਦ ਪਬਲਿਕ ਸਕੂਲ ਤਰੱਕੀ ਦੇ ਰਾਹਾਂ ’ਤੇ ਤੁਰਦੀ ਹੋਈ ਨਵੀਆਂ ਪੁਲਾਂਘਾਂ ਪੁੱਟਦੀ ਹੋਈ ਨਿੱਤ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰਦੀ ਜਾ ਰਹੀ ਹੈ। ਅਦਾਰੇ ਦੀ ਬੇਹਤਰੀ ਲਈ ਸਕੂਲ ਦੀ ਸਮੁੱਚੀ ਮੈਨੇਜਮੈਂਟ ਕਮੇਟੀ ਸੰਸਥਾ ਨੂੰ ਹੋਰ ਉਚਾਈਆਂ ਤੇ ਲਿਜਾਣ ਲਈ ਸਿਰ ਤੋੜ ਯਤਨ ਕਰਦੀ ਹੋਈ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂਲਈ ਹਰ ਪ੍ਰਕਾਰ ਦੀ ਸੁੱਖ ਸਹੂਲਤ ਮੁਹੱਈਆ ਕਰਵਾਉਣ ਵਿੱਚ ਦਿਨ ਰਾਤ ਇੱਕ ਕਰ ਰਹੀ ਹੈ। ਇਸ ਵਾਰ ਵਿਦਿਆਰਥੀਆਂ ਨੂੰ ਕਿਤਾਬਾਂ ਦੀ ਖਰੀਦਾਰੀ ਸਮੇਂ ਹੁੰਦੀ ਲੁੱਟ ਤੋਂ ਬਚਾਉਣ ਲਈ ਹਰ ਜਮਾਤ ’ਚ 25 ਫੀਸਦੀ ਦੀ ਛੋਟ ਦਿੱਤੀ ਗਈ ਇਸ ਤੋਂ ਇਲਾਵਾ ਸਿੱਖਿਆ ਨੂੰ ਹੋਰ ਉੱਚਾ ਚੁੱਕਣ ਲਈ ਸਮਾਰਟ ਬੋਰਡਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਵਿਦਿਆਰਥੀਆਂ ਦੀ ਸਹੂਲਤ ਲਈ ਲਿਫਟ ਦਾ ਪ੍ਰਬੰਧ ਕੀਤਾ ਗਿਆ ਹੈ। ਅਦਾਰੇ ਦੇ ਪ੍ਰੈਜੀਡੈਂਟ ਸਿਮਰਜੀਤ ਸਿੰਘ ਸੇਖੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਸਥਾ ਦੀ ਬੇਹਤਰੀ ਲਈ ਨਵੇਂ ਪਿ੍ਰੰਸੀਪਲ ਮੈਡਮ ਸੁਖਦੀਪ ਕੌਰ ਨੂੰ ਨਿਯੁਕਤ ਕੀਤਾ ਗਿਆ ਹੈ। ਉਸ ਸਮੇਂ ਅਦਾਰੇ ਦੇ ਪ੍ਰੈਜੀਡੈਂਟ ਸਿਮਰਜੀਤ ਸਿੰਘ ਸੇਖੋਂ, ਪ੍ਰਬੰਧਕ ਡਾ. ਗੁਰਿੰਦਰ ਮੋਹਨ ਸਿੰਘ, ਸੁਰਿੰਦਰ ਸਿੰਘ ਰੋਮਾਣਾ, ਦੀਪਇੰਦਰ ਸਿੰਘ ਸੇਖੋਂ, ਗੁਰਜਾਪ ਸਿੰਘ ਸੇਖੋ, ਡਾ. ਪ੍ਰਭਤੇਸ਼ਵਰ ਸਿੰਘ ਅਤੇ ਐਡਵੋਕੇਟ ਨਰਿੰਦਰ ਪਾਲ ਸਿੰਘ ਹਾਜਰ ਸਨ। ਜਿਨ੍ਹਾਂ ਦੀ ਮੌਜੂਦਗੀ ਅਤੇ ਬਾਬਾ ਫਰੀਦ ਜੀ ਦੇ ਅਸ਼ੀਰਵਾਦ ਨਾਲ ਸ਼੍ਰੀਮਤੀ ਸੁਖਦੀਪ ਕੌਰ ਨੇ ਆਪਣੇ ਅਹੁਦੇ ਨੂੰ ਸੰਭਾਲਿਆ। ਬਠਿੰਡਾ ਦੇ ਆਰਮੀ ਪਬਲਿਕ ਸਕੂਲ ਵਿੱਚ ਜੁਲਾਈ 2001 ਤੋਂ ਹੁਣ ਤੱਕ 23 ਸਾਲਾਂ ਦੇ ਤਜਰਬੇ ਨਾਲ ਪੀ.ਜੀ.ਟੀ. ਕਮਿਸਟਰੀ, ਵਾਈਸ ਪਿ੍ਰੰਸੀਪਲ ਅਤੇ ਪਿ੍ਰੰਸੀਪਲ ਦੇ ਅਹੁਦੇ ਤੇ ਰਹਿ ਕੇ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਉਪਰੋਕਤ ਸੇਵਾਵਾਂ ਦੇ ਸੁਚੱਜੇ ਪ੍ਰਬੰਧ ਅਤੇ ਸਖਤ ਮਿਹਨਤ ਨੂੰ ਦੇਖਦਿਆਂ ਉਮੀਦ ਕਰਦੇ ਹਾਂ ਸੰਸਥਾ ਨੂੰ ਹੋਰ ਉੱਚਾਈਆਂ ’ਤੇ ਲੈ ਕੇ ਜਾਣਗੇ। ਪੂਰਨ ਆਸ ਹੈ ਕਿ ਇਹਨਾਂ ਦੀ ਸੁਯੋਗ ਅਗਵਾਈ ਵਿੱਚ ਅਦਾਰਾ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰੇਗਾ। ਪਿ੍ਰੰਸੀਪਲ ਸ਼੍ਰੀਮਤੀ ਸੁਖਦੀਪ ਕੌਰ ਜੀ ਨੇ ਕਿਹਾ ਕਿ ਉਹ ਬਹੁਤ ਹੀ ਭਾਗਾਂ ਵਾਲੇ ਹਨ ਜੋ ਬਾਬਾ ਫਰੀਦ ਨਗਰੀ ਦੇ ਜੰਮਪਲ ਹਨ ਤੇ ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਵਿੱਚ ਹੀ ਉਹਨਾਂ ਨੂੰ ਆਪਣੀ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਹੈ
Leave a Comment
Your email address will not be published. Required fields are marked with *