ਸੰਗਤ ਮੰਡੀ 17 ਮਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਦੱਸ ਦਈਏ ਕਿ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਨੇੜੇ ਆ ਰਹੀਆਂ ਹਨ ਚੋਣ ਮੈਦਾਨ ਵੀ ਪੂਰੀ ਤਰਹਾਂ ਭੱਖ ਚੁੱਕੇ ਹਨ। ਇਸੇ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕੇ ਦੇ ਪਿੰਡ ਪਥਰਾਲਾ ਘੁਦਾ ਅਤੇ ਦਿਉਣ ਵਿਖੇ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਆਪਣੇ ਪੁਰਖਿਆਂ ਦੇ ਪਿੰਡ ਘੁੱਦਾ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਜੋ ਵਿਕਾਸ ਬਠਿੰਡਾ ਲੋਕ ਸਭਾ ਹਲਕੇ ਵਿੱਚ ਹੋਏ ਹਨ ਤੁਸੀਂ ਭਲੀ ਭਾਤ ਜਾਣਦੇ ਹੋ ਉਹਨਾਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨਾਲ ਗੱਪ ਮਾਰ ਕੇ ਸੱਤਾ ਹਾਸਲ ਕੀਤੀ ਹੈ ਜਿਸ ਕਾਰਨ ਹੁਣ ਹਰ ਵਰਗ ਇਸ ਸਰਕਾਰ ਤੋਂ ਦੁਖੀ ਹੈ ਉਹਨਾਂ ਕਿਹਾ ਹੈ ਕਿ ਦੁਬਾਰਾ ਫਿਰ ਤੁਸੀਂ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਮੈਂਬਰ ਪਾਰਲੀਮੈਂਟ ਬਣਾ ਦਿਓ ਫਿਰ ਦੇਖਣਾ ਕਿਸ ਤਰ੍ਹਾਂ ਬਠਿੰਡਾ ਲੋਕ ਸਭਾ ਹਲਕਾ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਲਵੇਗਾ ਇਸ ਮੌਕੇ ਉਨਾਂ ਨਾਲ ਹਲਕਾ ਇੰਚਾਰਜ ਪ੍ਰਕਾਸ਼ ਸਿੰਘ ਭੱਟੀ, ਹਨੀ ਸਿੰਘ ,ਸੰਦੀਪ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਸਲਾਹਕਾਰ ਹਰਜੀਤ ਸਿੰਘ ਕਾਲਝਰਾਣੀ ,ਰਣਜੋਧ ਸਿੰਘ ਸਾਬਕਾ ਸਰਪੰਚ ਘੁੱਦਾ, ਜਸਵਿੰਦਰ ਸਿੰਘ ਟਿਵਾਣਾ ਘੁੱਦਾ, ਜਗਸੀਰ ਸਿੰਘ ਬੱਲੂਆਣਾ ,ਸੁਖਜਿੰਦਰ ਸਿੰਘ ਚੁੱਘੇ ਕਲਾਂ ,ਸੰਦੀਪ ਸਿੰਘ ਸਨੀ ਚੱਕ ਅਤਰ ਸਿੰਘ ਵਾਲਾ ,ਗੁਰਜੰਟ ਸਿੰਘ ਨਰੂਆਣਾ, ਨਗਰ ਕੌਂਸਲ ਸੰਗਤ ਦੇ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ,ਰਾਜਾ ਸਿੰਘ ਰਾਇ ਕੇ ਕਲਾਂ ,ਸੁਰਿੰਦਰ ਸਿੰਘ ਰਾਇਕੇ ਕਲਾਂ, ਲਖਵੀਰ ਸਿੰਘ ਚੱਕ ਅਤਰ ਸਿੰਘ ਵਾਲਾ ਬੱਤੀ ਪੱਤੀ ਅਤੇ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਵਰਕਰ ਉਹਨਾਂ ਦੇ ਨਾਲ ਹਾਜ਼ਰ ਸਨ।
Leave a Comment
Your email address will not be published. Required fields are marked with *