ਸੁਖਮਨੀ ਅੰਦਰ ਦਾ ਸੁੱਖ ਹੈ।ਮਨੀ ਦਾ ਅਰਥ ਕੋਈ ਧਨ ਕਰੀ ਜਾਂਦਾ ਹੈ। ਸੁੱਖਾਂ ਦੀ ਮਨੀ, ਸੁੱਖਾਂ ਦਾ ਧਨ। ਨਹੀਂ ਠੀਕ ਹੈ
ਸੁਖਮਨੀ ਸਾਹਿਬ ਇਸ ਕਰਕੇ ਪੜ੍ਹਦੇ ਹਨ ਕਿ ਕਾਰੋਬਾਰ ਚੱਲ ਜਾਏ ਚੱਲ ਜਾਏਗਾ ਪਰ ਇਸਦੇ ਅਰਥ ਹਨ ਸੁਖਮਨੀ ਮਨ ਨੂੰ ਸੁੱਖ ਦੇਣ ਵਾਲੀ ਸੁੱਖਾਂ ਦੀ ਦਾਤੀ ਹੈ। ਭਗਤਾਂ ਦੇ ਅੰਦਰ ਟਿੱਕੀ ਵੱਡੇ ਭਾਗਾਂ ਵਾਲੇ ਖੋਜ ਵਿਚ ਤੁਰ ਪਏ ਤੇ ਜਿਹੜੇ ਖੋਜ ਨੂੰ ਸਮਰਪਿਤ ਹੁੰਦੇ ਹਨ। ਉਹ ਲੋਕ ਪੂਰੀ ਜ਼ਿੰਦਗੀ ਖੋਜ ਵਿਚ ਲੱਗਾ ਦਿੰਦੇ ਹਨ। ਜੇ ਅਸੀਂ ਧਰਮ ਨੂੰ ਪ੍ਰੋਜੈਕਟ ਸਮਝ ਕੇ ਚੱਲ ਦੇ ਤਾਂ ਕੁਝ ਖੱਟ ਲਵਾਂਗੇ।ਸਮਝੋ ਅਸੀਂ ਫੈਕਟਰੀ ਲਗਾਉਣੀ ਹੈ। ਇੰਜੀਨੀਅਰ ਮੰਗਵਾਉਂਦੇ ਹਾਂ।
ਕਿੰਨੀਆਂ ਮੀਟਿੰਗਾਂ ਕਰਦੇ ਹਾਂ। ਕਿੰਨੇ ਨਕਸ਼ੇ ਬਣਵਾਉਂਦੇ ਹਾਂ। ਫਿਰ ਮੰਜ਼ਿਲ ਮਿਥੇ ਕੇ ਤੁਰਦੇ ਹਾਂ
ਇਕ ਇਕ ਬੰਦਾ ਇਕ ਇਕ ਬਿੰਦੂ ਤੇ ਕੰਮ ਤੇ ਧਿਆਨ ਦੇਂਦਾ ਹੈ। ਜੇ ਅਸੀਂ ਕਦੀ ਰੱਬ ਵਾਲਾ ਪ੍ਰੋਜੈਕਟ ਮਿਥ ਕੇ ਚੱਲੀਏ।
ਇੱਥੇ ਦਸਣਾ ਜ਼ਰੂਰੀ ਹੈ ਗੁਰੂ
ਰਾਮ ਦਾਸ ਜੀ ਦੇ ਤਿੰਨ ਪੁੱਤਰ ਸੀ।ਇਕ ਸੀ ਪ੍ਰਿਥੀਆ ਦੂਜਾ
ਮਹਾਦੇਵ ਤੇ ਤੀਜੇ ਸਨ ਗੁਰੂ
ਅਰਜਨ ਦੇਵ ਜੀ
ਅਸਲ ਤਿੰਨ ਪੁੱਤਰ ਤਿੰਨ ਬਿਰਤੀਆਂ ਹਨ। ਪ੍ਰਿਥੀਆਆਖਦਾ ਹੈ ਗੋਲਕ ਦਾ ਕੰਮ ਮੇਰੇ ਤੋਂ ਚੰਗਾ ਨਹੀਂ ਕੋਈ ਕਰ ਸਕਦਾ। ਜਿਹੜਾ ਆਵੇ ਮੈਨੂੰ ਮਿਲੇ ਪ੍ਰਬੰਧ ਮੇਰੇ ਹੇਠ ਹੋਵੇ। ਮੇਰੇ ਤੋਂ ਬਿਨਾਂ ਪੱਤਾ ਨਾ ਹਿੱਲੇ। ਉਸ ਨੇ ਤਾਂ ਇੰਨੀ ਜ਼ਬਰਦਸਤੀ ਕੀਤੀ ਕਿ ਜਿਹੜਾ ਬੰਦਾ ਗੋਲਕ ਤੇ ਕਾਗਜ਼ ਖੇਲ੍ਹਣ ਲਈ ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਨੂੰ ਮਰਵਾਉਣ ਲਈ ਤਿਆਰ ਹੈ ਤਾਂ ਚੇਤੇ ਰੱਖੋ ਕਿ ਕਿਨਾਂ ਕੁਝ ਨੀਵਾਂ ਹੋ ਸਕਦਾ ਹੈ। ਕਹਿੰਦਾ ਹੈ ਕਿ ਮੇਰੇ ਕੋਲ ਪ੍ਰਬੰਧ ਚਾਹਿਦਾ ਹੇ। ਬਾਕੀ ਜੋਂ ਮਰਜ਼ੀ ਕਰੋ। ਦੂਜਾ ਮਹਾਂ ਦੇਵ ਕਹਿੰਦਾ ਹੈ ਸਾਨੂੰ ਕੀ ਲੱਗੇ। ਅਸੀਂ ਕੀ ਲੈਣਾ ਹੈ ਅਸੀਂ ਨਾ ਇੱਧਰ ਜਾਣਾ ਹੈ ਨਾਉੱਧਰ ਜਾਣਾ ਹੈ। ਅਸੀਂ ਨਹੀਂ ਕਿਸੇ ਦੀ ਪ੍ਰਵਾਹ ਕਰਦੇ। ਅਸਾਂ ਕੀ ਲੈਣਾ ਹੈ। ਤੀਜਾ ਗੁਰੂ ਅਰਜਨ ਦੇਵ ਜੀ ਕਹਿੰਦੇ ਹੀ ਨਹੀਂ ਲੋੜ ਪੲਈ ਕੀਰਤਨ ਵੀ ਕਰਾਂਗੇ ਮੰਦਰ ਵੀ ਬਣਾਵਾਂਗੇ। ਲੋੜ ਵੇਲੇ ਦੁਖੀਆਂ ਦੀ ਸੇਵਾ ਵੀ ਕਰਾਂ ਗੇ ਕਾਲ ਪਿਆ ਕੋੜੀਆਂ ਨੂੰ ਮੋਢਿਆਂ ਤੇ ਚੁੱਕਾਂਗੇ। ਲੋੜ ਵੇਲੇ ਸੱਚ ਨਾਲ ਟੱਕਰ ਲੈਣ ਲਈ ਤਾਂ ਤੱਤੀ ਤਵੀ ਤੇ ਬੈਠਾਂਗੇ
ਸਭ ਅਜ ਵੀ ਉਹੀ ਕਿਰਤੀਆਂ ਤੁਰੀਆਂ ਆਉਂਦੀਆਂ ਹਨ। ਇਕ ਕਹਿੰਦਾ ਹੈ ਇਕੱਲਾ ਮੇਰੇ ਕੋਲ ਧਨ ਹੋਣਾ ਚਾਹੀਦਾ ਹੈ। ਜੋਂ ਮਰਜ਼ੀ ਹੋ ਜਾਏ ਗੋਲਕ ਮੇਰੇ ਕੋਲ ਹੋਵੇ। ਪਹਿਲੀ ਬਿਰਤੀ ਮੇਰੇ ਕੋਲ ਧਨ ਹੋਵੇ ਭਾਵੇਂ ਗੁਰੂ ਜੀ ਤੇ ਸੁਲਹੀ ਨੂੰ ਚਾੜ੍ਹ ਕੇ ਲਿਆਉਣਾ ਪੈ ਜਾਵੇ। ਦੂਜੀ ਬਿਰਤੀ ਅਸੀਂ ਜੀ ਕੀਰਤਨ ਸੁਣਿਆ ਅੱਖਾਂ ਬੰਦ ਕੀਤੀਆਂ ਰੋ ਕੇ ਚਲੇ ਗਏ ਲੰਗਰ ਛਕਿਆ ਬਾਬੇ ਮਹਾਦੇਵ ਵਾਲੀ ਗੱਲ ਅਸੀਂ ਕੀ ਲੈਣਾ। ਤੀਜਾ ਤਾਂ ਕਰੋੜਾਂ ਵਿਚੋਂ ਇਕ ਗੁਰੂ ਅਰਜਨ ਦੇਵ ਜੀ ਦਾ ਸਿੱਖ ਹੁੰਦਾ ਹੈ ਕੁਝ,ਕੀਰਤਨ ਵੀ ਕਰਾਂ ਗੇ ਧਰਮ ਵਾਸਤੇ ਜਾਨ ਵੀ ਵਾਰਾਂ ਗੇ। ਇਹ ਸੁਖਮਨੀ ਦਾ ਮਤਲਬ ਹੈ।

ਸੁਰਜੀਤ ਸਾਰੰਗ 8130660205
ਨਵੀਂ ਦਿੱਲੀ 18