ਫਰੀਦਕੋਟ, 5 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਸੈਂਟ ਮੇਰੀਜ਼ ਕੌਨਵੈਂਟ ਸਕੂਲ ਫ਼ਰੀਦਕੋਟ ਵਿਖੇ ਨਵੀਂ ਸਟੂਡੈਂਟ ਕਾਊਂਸਿਲ ਦਾ ਗਠਨ ਕੀਤਾ ਗਿਆ। ਇਸ ਮੌਕੇ ਤੇ ਅਹਸਾਸ ਯਾਦਵ ਨੇ ਹੈਡ ਬੌਇ ਅਤੇ ਹੁਨਰਪ੍ਰੀਤ ਕੌਰ ਨੇ ਹੈਡ ਗਰਲ ਦਾ ਅਹੁਦਾ ਸੰਭਾਲਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਫਾਦਰ ਸੰਨੀ ਜੋਸਫ ਨੇ ਨਵੇ ਚੁਣੇ ਅਹੁਦੇਦਾਰਾਂ ਨੂੰ ਸਹੁੰ ਚੁਕਾਈ ਅਤੇ ਪੁਰਾਣੀ ਸਟੂਡੈਂਟ ਕਾਊਂਸਿਲ ਦਾ ਧੰਨਵਾਦ ਕੀਤਾ। ਪ੍ਰਿੰਸੀਪਲ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਹਮੇਸ਼ਾਂ ਮਦਦਗਾਰ ਹੋਣ ਲਈ ਕਿਹਾ ਅਤੇ ਪੁਰਾਣੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਪੁਰਾਣੀ ਸਕੂਲ ਕਾਊਂਸਿਲ ਦੀ ਹੈਡ ਗਰਲ ਜਸਲੀਨ ਕੌਰ ਅਤੇ ਹੈਡ ਬੌਇ ਵੰਸ਼ ਗਰਗ ਅਤੇ ਸਮੂਹ ਟੀਮ ਨੂੰ ਹਮੇਸ਼ਾਂ ਚੰਗੇ ਰਾਹ ਤੇ ਚੱਲ ਕੇ ਨਵੀਆਂ ਉਚਾਈਆਂ ਹਾਸਿਲ ਕਰਨ ਨੂੰ ਕਿਹਾ। ਨਵੀ ਸਕੂਲ ਕਾਊਂਸਿਲ ਦੇ ਹੋਰ ਮੈਂਬਰ ਹਨ , ਸਪੋਰਟਸ ਕਪਤਾਨ ਹਰਸੀਰਤ ਕੌਰ ਅਤੇ ਨੰਦਿਸ਼ ਅਰੌੜਾ, ਸਟੇਜ ਕਪਤਾਨ ਵੇਦਾਂਸ਼ ਗੁਪਤਾ ਅਤੇ ਅਭੈ , ਡਾਨ ਬੋਸਕੋ ਹਾਊਸ ਦੇ ਆਰਿਅਨ ਸਿੰਘ ਬਰਾੜ, ਮਾਧਵ ਗਰਗ, ਸ਼ੁਭਰੀਤ ਕੌਰ ਢਿੱਲੋ ਅਤੇ ਦਰਸ਼ਪ੍ਰੀਤ ਕੌਰ , ਫਲਾਵਰਾਇਟ ਹਾਊਸ ਦੇ ਅਗਰਿਮ ਸਚਦੇਵਾ, ਅਗਮਪ੍ਰੀਤ ਸਿੰਘ ਭੁੱਲਰ ,ਭਾਵਨਾ ਅਤੇ ਰੂਪਨੀਤ ਕੌਰ, ਜੋਸਫਾਇਨ ਹਾਊਸ ਤੋ ਏਕਨੂਰ ਸਿੰਘ, ਸ਼ਿਵਮ ਸ਼ਰਮਾ, ਜੈਨਟ ਜੋਨ ਅਤੇ ਨਿਮਰਤ ਕੌਰ ,ਟੈਰੇਸਿਅਨ ਹਾਊਸ ਦੇ ਹਰਮਨਜੀਤ ਸਿੰਘ ਗਿੱਲ, ਰਣਬੀਰ ਸਿੰਘ ਅਟਵਾਲ ,ਨਵੀਸ਼ਾ ਛਾਬੜਾ ਅਤੇ ਸਮਰੀਤ ਕੌਰ ਬਰਾੜ ।