ਫਰੀਦਕੋਟ 29 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਇਲਾਕੇ ਦੀ ਮਾਣਮੱਤੀ ਵਿੱਦਿਅਕ ਸੰਸਥਾ ਸੈਂਟ ਮੈਰੀਜ਼ ਕਾਨਵੈਂਟ ਸਕੂਲ (ਏ.ਐਸ.ਆਈ.ਐਸ.ਸੀ.) ਬੋਰਡ ਦਾ ਜ਼ੋਨਲ ਡੀਬੇਟ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਫਾਦਰ ਬੇਨੀ ਥਾਮਸ ਨੇ ਦੱਸਿਆ ਕਿ ਆਈ.ਸੀ.ਐਸ.ਈ. ਬੋਰਡ ਹਰ ਸਾਲ ਬੱਚਿਆਂ ਲਈ ਲਿਟਰੇਰੀ ਅਤੇ ਖੇਡ ਮੁਕਾਬਲੇ ਕਰਾਉਂਦਾ ਹੈ। ਇਨਾਂ ਮੁਕਾਬਿਲਆਂ ਦਾ ਉਦੇਸ਼ ਵਿਦਿਆਰਥੀ ਦਾ ਸਰਵਪੱਖੀ ਵਿਕਾਸ ਕਰਨਾ ਹੈ। ਉਨਾਂ ਕਿਹਾ ਇਨਾਂ ਮੁਕਾਬਲਿਆਂ ਰਾਹੀਂ ਵਿਦਿਆਰਥੀਆਂ ਅੰਦਰ ਲੁਕੀ ਪ੍ਰਤਿਭਾ ਬਾਹਰ ਆਉਂਦੀ ਹੈ। ਇਨਾਂ ਮੁਕਾਬਲਿਆਂ ਰਾਹੀਂ ਵਿਦਿਆਰਥੀਆਂ ਅੰਦਰ ਬਹੁਤ ਸਾਰੇ ਗੁਣਾਂ ਦਾ ਵਿਕਾਸ ਹੁੰਦਾ ਹੈ। ਇਸ ਮੁਕਾਬਲੇ ’ਚ ਸੀਨੀਅਰ ਕੈਟਾਗਿਰੀ ਅੰਦਰ 7 ਟੀਮਾਂ ਅਤੇ ਜੂਨੀਅਰ ਕੈਟਾਗਿਰੀ ਅੰਦਰ 2 ਟੀਮਾਂ ਨੇ ਭਾਗ ਲਿਆ। ਇਸ ਮੌਕੇ ਸਕੂਲ ਦੇ ਮੈਨੇਜਰ ਫਾਦਰ ਸਿਲਵੀਨੋੋਸ ਨੇ ਡੀਬੇਟ ਦੇ ਮੌਡੇਰੇਟਰ ਫਾਦਰ ਜਸਲਿਨ ਜੇਮਸ ਅਤੇ ਜੱਜ ਸਾਹਿਬਾਨ ਫਾਦਰ ਜੋਨ ਤੇਜਾ, ਸਿਸਟਰ ਸੇਲਿਨ ਅਤੇ ਸੀ ਵਰਿੰਦਰ ਕੁਮਾਰ ਦਾ ਧੰਨਵਾਦ ਕੀਤਾ। ਸਕੂਲ ਦੇ ਬਰਸਰ ਫਾਦਰ ਦੀਪਕ ਨੇ ਕਿਹਾ ਕਿ ਸੀਨੀਅਰ ਕੈਟਾਗਿਰੀ ’ਚ ਲਿਟਲ ਫਲਾਵਰ ਕਾਨਵੈਂਟ ਸਕੂਲ ਸ਼੍ਰੀ ਮੁਕਤਸਰ ਸਾਹਿਬ ਨੇ ਪਹਿਲਾ ਅਤੇ ਮਾਲਵਾ ਸਕੂਲ ਗਿੱਦੜਬਾਹਾ ਨੇ ਦੂਜਾ ਸਥਾਨ ਹਾਸਲ ਕੀਤਾ ਅਤੇ ਜੂਨੀਅਰ ਕੈਟਾਗਿਰੀ ਅੰਦਰ ਸੇਕਰਡ ਹਾਰਟ ਕਾਨਵੈਂਟ ਸਕੂਲ ਜਲਾਲਾਬਾਦ ਨੇ ਪਹਿਲਾ, ਸੇਕਰਡ ਹਾਰਟ ਕਾਨਵੈਂਟ ਸਕੂਲ ਮਲੋੋਟ ਨੇ ਦੂਜਾ ਸਥਾਨ ਅਤੇ ਸੈਂਟ ਮੈਰੀਜ ਕਾਨਵੈਂਟ ਸਕੂਲ ਫਰੀਦਕੋਟ ਨੇ ਤੀਜਾ ਸਥਾਨ ਹਾਸਲ ਕੀਤਾ। ਪਿ੍ਰੰਸੀਪਲ ਫਾਦਰ ਬੇਨੀ ਥਾਮਸ ਨੇ ਬੱਚਿਆਂ ਨੂੰ ਵਧਾਈਆਂ ਦੇਣ ਦੇ ਨਾਲ-ਨਾਲ ਉਹਨਾਂ ਦੀ ਹੌਸਲਾ ਅਫਜਾਈ ਕੀਤੀ। ਇਨਾਂ ਮੁਕਾਬਲਿਆਂ ਦੀ ਸਫ਼ਲਤਾ ਵਾਸਤੇ ਸਕੂਲ ਦੇ ਸਮੂਹ ਅਧਿਆਪਕਾਂ ਨੇ ਅਹਿਮ ਯੋਗਦਾਨ ਪਾਇਆ।