ਫਰੀਦਕੋਟ 25 ਨਵੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮਨਾਉਣ ਲਈ ਇਨਰਵੀਲ ਕਲੱਬ ਫਰੀਦਕੋਟ ਅਤੇ ਭਾਰਤ ਵਿਕਾਸ ਪ੍ਰੀਸ਼ਦ ਫਰੀਦਕੋਟ ਦਾ ਜੱਥਾ, ਸ਼੍ਰੀਮਤੀ ਮੰਜੂ ਸੁਖੀਜਾ ਧਰਮ ਪਤਨੀ ਸ੍ਰੀ ਰਾਜੇਸ਼ ਸੁਖੀਜਾ ਵੀ ਅਗਵਾਈ ਹੇਠ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਗੁਰਧਾਮਾਂ ਦੇ ਦਰਸ਼ਨਾਂ ਲਈ ਗਿਆ। ਜਿਸ ਵਿੱਚ ਨੈਸ਼ਨਲ ਯੂਥ ਕਲੱਬ ਰਜਿ. ਫਰੀਦਕੋਟ ਦੇ ਪ੍ਰਧਾਨ ਡਾਕਟਰ ਸੰਜੀਵ ਸੇਠੀ,ਮਹਾਂਕਾਲ ਸਵਰਗ ਧਾਮ ਸੇਵਾ ਸੋਸਇਟੀ ਫਰੀਦਕੋਟ ਦੇ ਪ੍ਰਧਾਨ ਡਾਕਟਰ ਬਲਜੀਤ ਸ਼ਰਮਾ ਗੋਲੇਵਾਲਾ, ਰਾਜੇਸ਼ ਸੁਖੀਜਾ,ਡਾਕਟਰ ਜਸਵੰਤ ਸਿੰਘ, ਰਿਟਾਇਰਡ ਮੈਨੇਜਰ ਰਮਨ ਗੋਇਲ, ਸਿੱਖਿਆ ਸ਼ਾਸਤਰੀ ਪ੍ਰਿੰਸੀਪਲ ਸੇਵਾ ਸਿੰਘ ਚਾਵਲਾ, ਡਾਕਟਰ ਡਾਇਮੰਡ ਸ਼ਰਮਾ, ਰਿਟਾਇਰਡ ਬੀ ਐਸ ਐਨ ਐਲ ਅਧਿਕਾਰੀ ਹੇਮਰਾਜ ਤੇਜੀ ਆਦਿ ਜੱਥੇ ਨਾਲ ਆਪਣੇ ਪਰਿਵਾਰ ਸਮੇਤ ਗਏ ਬ੍ਰਾਹਮਣ ਸਭਾ ਫਰੀਦਕੋਟ ਦੇ ਪ੍ਰਧਾਨ ਸੁਖਦੇਵ ਸਿੰਘ ਸ਼ਰਮਾ ਨੇ ਦੱਸਿਆ ਕਿ ਉੱਥੇ ਪਹੁੰਚ ਕੇ ਸੰਗਤਾਂ ਨੇ ਪਵਿੱਤਰ ਸਰੋਵਰ ਸਾਹਿਬ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਮਾਧ, ਸਮਾਧੀ ਸਥਲ, ਬਾਬਾ ਜੀ ਦੇ ਪੁਰਾਤਨ ਖੂਹ ਅਤੇ ਖੇਤਾਂ ਦੇ ਦਰਸ਼ਨ ਕਰਕੇ ਗੁਰੂ ਦਰਬਾਰ ਵਿੱਚ ਨਤਮਸਤਕ ਹੋ ਕੇ ਮਨੋਹਰ ਕੀਰਤਨ ਸਰਵਣ ਕੀਤਾ ਅਤੇ ਭਾਰਤੀ ਜੱਥੇ ਦੀਆਂ ਸੰਗਤਾਂ ਨੇ ਪਾਕਿਸਤਾਨ ਅਤੇ ਹੋਰ ਵਿਦੇਸ਼ਾਂ ਤੋਂ ਆਈਆਂ ਸੰਗਤਾਂ ਨਾਲ ਮਿਲਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਵਾਈ। ਪ੍ਰਬੰਧਕ ਕਮੇਟੀ ਵੱਲੋਂ ਜੱਥੇ ਨਾਲ ਗਈਆਂ ਦਾ ਸੰਗਤਾਂ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ ।ਲੰਗਰ ਛਕਣ ਉਪਰੰਤ ਸੰਗਤਾਂ ਨੇ ਉੱਥੇ ਸਥਿਤ ਪਾਕਿਸਤਾਨ ਦੇ ਬਜ਼ਾਰ ਵਿੱਚ ਖਰੀਦਦਾਰੀ ਵੀ ਕੀਤੀ ਅਤੇ ਭਾਰਤ ਸਰਕਾਰ, ਪੰਜਾਬ ਸਰਕਾਰ, ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਧੀਆ ਪ੍ਰਬੰਧਾਂ ਲਈ ਧੰਨਵਾਦ ਕੀਤਾ। ਪ੍ਰਬੰਧਕ ਕਮੇਟੀ ਦੇ ਵੱਲੋਂ ਮਿਲੇ ਭਰਪੂਰ ਭਰਪੂਰ ਪਿਆਰ, ਸਹਿਯੋਗ ਅਤੇ ਸਵਾਗਤ ਤੋਂ ਪ੍ਰਭਾਵਿਤ ਡਾਕਟਰ ਬਲਜੀਤ ਸ਼ਰਮਾ ਨੇ ਦੱਸਿਆ ਕਿ ਗੁਰੂ ਸਾਹਿਬਾਨਾਂ ਦੇ ਸਥਾਨਾਂ ਦੀ ਦੇਖ ਰੇਖ ਸੇਵਾ ਸੰਭਾਲ ਕਰ ਰਹੀ ਕਮੇਟੀ ਅਤੇ ਉਥੋਂ ਦੇ ਮੌਜੂਦ ਅਧਿਕਾਰੀਆਂ, ਅਤੇ ਸੰਗਤਾਂ ਵੱਲੋਂ ਮਿਲੇ ਪਿਆਰ ਨੂੰ ਵੇਖ ਕੇ ਲੱਗਦਾ ਨਹੀਂ ਕਿ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਆਪਸੀ ਸੰਬੰਧਾਂ ਵਿੱਚ ਕੋਈ ਕੁੜੱਤਣ ਨਾਂ ਦੀ ਚੀਜ਼ ਹੋਵੇਗੀ ਕਿਉਂਕਿ ਦੋਨੇ ਹੀ ਇੱਕ ਮਾਂ ਦੇ ਸਪੂਤ ਹਨ ਅਤੇ ਇਹੀ ਫਲਸਫਾ,ਆਪਸੀ ਪਿਆਰ, ਵੰਡ ਛਕਣ, ਕਿਰਤ ਕਰਨ ਅਤੇ ਨਾਮ ਜਪਣ ਦੀ ਸਿੱਖਿਆ ਹੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜ ਨੂੰ ਬਖਸ਼ਿਸ਼ ਕੀਤੀ ਸੀ।ਜੱਥੇ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਸ਼ੁਕਲਾ ਰਾਣੀ, ਸੁਨੀਤਾ ਦਿਓੜਾ, ਮੰਜੂ ਮਿੱਤਲ, ਹਰਮਿੰਦਰ ਕੌਰ ਕਪਤਾਨ, ਪਰਮਜੀਤ ਕੌਰ, ਭਾਰਤੀ, ਕਿਰਨ ਗੁਪਤਾ, ਹਰਭਜਨ ਕੌਰ, ਡਾਕਟਰ ਅਕਸ਼ ਸ਼ਰਮਾ, ਡਾਕਟਰ ਸੰਸਕਰਿਤੀ ਸ਼ਰਮਾ, ਸਾਰੂ ਧੀਗੜਾ, ਕੰਚਨ ਧੀਂਗੜਾ,ਮਿਸ਼ਕਾ ਸ਼ਰਮਾ ਦਰਸ਼ਨਾਂ ਦੇਵੀ, ਅਲਕਾ ਸ਼ਰਮਾ, ਮਨਮੋਹਣ ਕੌਰ ਸਚਦੇਵ, ਰਜਨੀ, ਜੀਵਨ ਲਤਾ ਚੌਧਰੀ ਅਤੇ ਰਾਜਕਮਲ ਰਾਣੀ ਆਦਿ ਸ਼ਾਮਿਲ ਸਨ।
Leave a Comment
Your email address will not be published. Required fields are marked with *