ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਦੇ ਪ੍ਰਧਾਨ ਸ਼੍ਰੀ 108 ਸੰਤ ਕੁਲਵੰਤ ਰਾਮ ਜੀ ਭਰੋਮਜ਼ਾਰਾ ਨੇ ਆਪਣੇ ਕਰ ਕਮਲਾਂ ਨਾਲ ਸੁਨੇਹਾ ਕਾਂਸ਼ੀ ਵਾਲੇ ਧਾਰਮਿਕ ਗੀਤ ਦਾ ਪੋਸਟਰ ਡੇਰਾ ਸੰਤ ਬਾਬਾ ਮੇਲਾ ਰਾਮ ਜੀ ਭਰੋਮਜ਼ਾਰਾ ਵਿਖੇ ਰਿਲੀਜ਼ ਕੀਤਾ।
ਇਹ ਧਾਰਮਿਕ ਗੀਤ ਜਗਤਾਰ ਫਤਿਹਪੁਰ ਦਾ ਲਿਖਿਆ ਹੋਇਆ ਹੈ ਅਤੇ ਗਾਇਕਾ ਸ਼ੈਲੀ ਬੀ ਨੇ ਗਾਇਆ ਹੈ। ਇਸ ਗੀਤ ਦਾ ਮਿਊਜ਼ਿਕ ਤੇ ਵੀਡਿਓ ਪ੍ਰੀਤ ਬਲਿਹਾਰ ਨੇ ਕੀਤਾ ਹੈ।ਇਸ ਗੀਤ ਦੀ ਪੇਸ਼ਕਸ਼ ਪਾਲ ਜਲੰਧਰੀ ਅਤੇ ਮਹਿੰਦਰ ਸੂਦ ਵਿਰਕ ਵਲੋਂ ਕੀਤੀ ਗਈ ਹੈ। ਇਹ ਗੀਤ ਪਾਲ ਜਲੰਧਰੀ ਵੀ ਕੇ ਰਿਕਾਰਡ ਵਲੋਂ 4 ਫਰਵਰੀ ਦਿਨ ਐਤਵਾਰ ਨੂੰ ਕੀਤਾ ਜਾਵੇਗਾ ਰਿਲੀਜ਼।

Posted inਸਾਹਿਤ ਸਭਿਆਚਾਰ ਫਿਲਮ ਤੇ ਸੰਗੀਤ