ਕੋਟਕਪੂਰਾ, 14 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇਸ ਸਾਲ ਦੀ ਵਧੀਆ ਕਾਰਗੁਜ਼ਾਰੀ ਅਤੇ ਫਰੀਦਕੋਟ ਬਰਾਂਚ ਵਿੱਚ 60 ਪਾਲਿਸੀਆਂ ਕਰਨ ਤੇਪਰਵੀਨ ਪੁਨਿਆ, ਏ.ਵੀ.ਐਸ. ਕੌਸ਼ਲਿੰਦਰ ਨੇ ਸੰਦੀਪ ਕੌਰ ਨੂੰ ਇਕ ਭਰਵੀਂ ਮੀਟਿੰਗ ਕਰਕੇ ਕੋਟਕਪੂਰਾ ਦੀ ਬਰਾਂਚ ਵਿਖੇ ਸਨਮਾਨਿਤ ਕੀਤਾ। ਇਸ ਸਮੇ ਪਰਵੀਨ ਪੁਨਿਆ ਜੀ ਨੇ ਕਿਹਾ ਕਿ ਸਾਨੂੰ ਸੰਦੀਪ ਕੌਰ ਦੀ ਇਸ ਉਪਲਬਧੀ ’ਤੇ ਬਹੁਤ ਮਾਨ ਹੈ ਅਤੇ ਸੰਦੀਪ ਕੌਰ ਇਸੇ ਤਰਾਂ ਹੋਰ ਉਪਲਬਧੀਆਂ ਪ੍ਰਾਪਤ ਕਰਦੀ ਰਹੇਗੀ। ਸੰਦੀਪ ਕੌਰ, ਅਰੁਣ ਸਿੰਘ ਜੀ ਦੀ ਟੀਮ ਵਿੱਚੋਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਬਹੁਤ ਵਧੀਆ ਐਡਵਾਇਜਰ ਹੈ। ਇਸ ਸਮੇਂ ਸੰਦੀਪ ਕੌਰ ਨੇ ਇਸ ਸਨਮਾਨ ਲਈ ਸਭ ਦਾ ਦਿਲੋਂ ਧੰਨਵਾਦ ਕਰਦਿਆਂ ਆਖਿਆ ਕਿ ਉਹ ਇਸੇ ਤਰਾ ਮਿਹਨਤ ਅਤੇ ਲਗਨ ਨਾਲ ਕੰਮ ਕਰਦੀ ਰਹੇਗੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਪ੍ਰੀਤੀ ਸਿੰਗਲਾ, ਰਾਹੂਲਗਰੌਵਰ, ਸੁਨੀਲ ਕੁਮਾਰ, ਬਲਵਿੰਦਰ ਸਿੰਘ, ਸੁਖਜੀਤ ਕੌਰ, ਸੰਦੀਪ ਕੌਰ, ਦੀਪਿਕਾ ਰਾਜਪੂਤ, ਮਨਪ੍ਰੀਤ ਸਿੰਘ, ਸੰਦੀਪ ਸਿੰਘ, ਕਰਮਜੀਤ ਕੌਰ ਸ਼ਾਮਿਲ ਸਨ।
Leave a Comment
Your email address will not be published. Required fields are marked with *