ਅੰਮ੍ਰਿਤਸਰ 18 ਅਪ੍ਰੈਲ (ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਦੀ ਮਹਾਨ ਸ਼ਾਇਰਾ ਕੁਲਵੰਤ ਕੌਰ ਚੰਨ ਫਰਾਂਸ ਦਾ ਵਿਸ਼ੇਸ਼ ਸਨਮਾਨ ਕਰਨ ਲਈ ਮੈਂਬਰ ਪਾਰਲੀਮੈਂਟ ਸ. ਗੁਰਜੀਤ ਸਿੰਘ ਔਜਲਾ ਦੇ ਗ੍ਰਹਿ ਵਿਖੇ ਇੱਕ ਵਿਸ਼ੇਸ਼ ਸਾਹਿਤਕ ਸਮਾਰੋਹ ਦਾ ਆਯੋਜਨ ਕੀਤਾ ਗਿਆ l ਜਿਸ ਵਿੱਚ, ਮਾਣ ਪੰਜਾਬੀਆਂ ‘ਤੇ ਅੰਤਰਰਾਸ਼ਟਰੀ ਸਾਹਿਤਕ ਮੰਚ ਇੰਗਲੈਂਡ ਦੇ ਪ੍ਰਧਾਨ ਲੈਕ. ਰਾਜਬੀਰ ਕੌਰ ‘ਬੀਰ’ ਗਰੇਵਾਲ ਵੱਲੋਂ ਉਚੇਚੇ ਯਤਨ ਕੀਤੇ ਗਏ।
ਇਸ ਸਮਾਰੋਹ ਵਿੱਚ ਸ਼੍ਰੀ ਮਤੀ ਅੰਦਲੀਬ ਔਜਲਾ, ਲੈਕ. ਰਾਜਬੀਰ ਕੌਰ ‘ਬੀਰ’ ਗਰੇਵਾਲ, ਡਾ.ਗਗਨ, ਡਾ. ਅਜੈਪਾਲ ਢਿੱਲੋ ਤੇ ਹੋਰ ਸਖਸ਼ੀਅਤਾਂ ਵੱਲੋਂ ਕੁਲਵੰਤ ਕੌਰ ਚੰਨ (ਪ੍ਰਧਾਨ ਅੰਤਰ-ਰਾਸ਼ਟਰੀ ਪੰਜਾਬੀ ਸੁਰਸੰਗਮ ਫਰਾਂਸ) ਨੂੰ ਫੁਲਕਾਰੀ ਤੇ”ਅੰਮ੍ਰਿਤਾ ਪ੍ਰੀਤਮ” ਐਵਾਰਡ ਦੇ ਕੇ ਨਿਵਾਜਿਆ ਗਿਆl ਇਸ ਮੌਕੇ ਵੱਖ ਵੱਖ ਸ਼ਖਸ਼ੀਅਤਾਂ ਵੱਲੋਂ ਮੈਡਮ ਚੰਨ ਅਤੇ ਚੇਅਰਮੈਨ ਸ. ਰਣਜੀਤ ਸਿੰਘ ਫਰਾਂਸ ਜੀ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਉਹਨਾਂ ਦਾ ਹਾਰਦਿਕ ਸਵਾਗਤ ਕੀਤਾ ਗਿਆ। ਇਹ ਛੋਟਾ ਜਿਹਾ ਸਮਾਗਮ ਬੜਾ ਹੀ ਭਾਵਪੂਰਕ ਹੋ ਨਿਬੜਿਆ।
ਜਿੱਥੇ ਪੰਜਾਬੀ ਮਾਂ ਬੋਲੀ ਲਈ ਮੈਡਮ ਚੰਨ ਜੀ ਵੱਲੋਂ ਘਾਲਨਾਵਾਂ ਦਾ ਜ਼ਿਕਰ ਕੀਤਾ ਗਿਆ ,ਉੱਥੇ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਖਾਲਸਾ ਪੰਥ ਦੇ ਸਿਰਜਣਾ ਦਿਵਸ ਨੂੰ ਮੁੱਖ ਰੱਖ ਕੇ ਕਵੀ ਦਰਬਾਰ ਦਾ ਸਫਲ ਸੰਚਾਲਨ ਕੀਤਾ ਗਿਆ।ਮੈਡਮ ਚੰਨ, ਡਾ.ਗਗਨ, ਰਾਜਬੀਰ ਕੌਰ ‘ਬੀਰ’ ਗਰੇਵਾਲ,ਡਾ. ਅਜੈਪਾਲ ਢਿੱਲੋ, ਸ. ਅਜੀਤ ਸਿੰਘ ਨਬੀਪੁਰ,ਨਿਖਲ ਤੇ ਸਰਬਜੀਤ ਸਿੰਘ ਵੱਲੋਂ ਕੀਤਾ ਗਿਆ ਕਵਿਤਾ ਪਾਠ ਅਨੋਖੀ ਤੇ ਅਮਿੱਟ ਛਾਪ ਵਿੱਚ ਸਫਲ ਰਿਹਾl ਉਭਰਦੇ ਪੰਜਾਬੀ ਲੋਕ ਗਾਇਕ ਆਕਾਸ਼ਦੀਪ ਸਿੰਘ ਵੱਲੋਂ ਡਾ. ਗਗਨ ਦਾ ਲਿਖਿਆ ਗੀਤ ਪੇਸ਼ ਕੀਤਾ ਗਿਆ ਜੋ ਕੀ ਅਤਿ ਸਲਾਹੁਣਯੋਗ ਰਿਹਾl ਅਕਾਸ਼ਦੀਪ ਦੀ ਸੁਰੀਲੀ ਅਵਾਜ ਨੇ ਸਰੋਤਿਆ ਨੂੰ ਮੰਤਰ ਮੁਗਦ ਕਰ ਦਿੱਤਾ। ਸ. ਰਣਜੀਤ ਸਿੰਘ ਫਰਾਂਸ ਜੀ ਤੇ ਸਰਦਾਰ ਮਹਿੰਦਰ ਸਿੰਘ ਜੀ ਵੱਲੋਂ ਔਜਲਾ ਪਰਿਵਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ l
ਮਾਣ ਪੰਜਾਬੀਆਂ ‘ਤੇ ਅੰਤਰਰਾਸ਼ਟਰੀ ਸਾਹਿਤਕ ਮੰਚ ਇੰਗਲੈਂਡ ਦੇ ਚੇਅਰਮੈਨ ਤੇ ਵਿਸ਼ਵ ਪ੍ਰਸਿੱਧ ਲੇਖਕ ਸਰਦਾਰ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ, ਸ. ਸੁਖਜਿੰਦਰ ਸਿੰਘ ਔਜਲਾ ਵਲੋਂ ਮੈਡਮ ਚੰਨ ਦਾ ਸ੍ਰੀ ਅੰਮ੍ਰਿਤਸਰ ਪਹੁੰਚਣ ਤੇ ਤਹਿ ਦਿਲੋਂ ਧੰਨਵਾਦ ਕੀਤਾ।