ਕੌਮ ਦੇ ਜਰਨੈਲ ਦਾ ਉਨਾਂ ਲੋਕਾਂ ਨੂੰ ਸੁਨੇਹਾ ਹੈ ਜੋ ਅੱਜ ਵੀ ਧੀਆਂ ਦੇ ਜਨਮ ਨੂੰ ਮਾੜਾ ਸਮਝਦੇ ਹਨ ਜਾਂ ਧੀਆਂ ਦੀ ਬੇਕਦਰੀ ਕਰਦੇ ਹਨ-ਰਸ਼ਪਿੰਦਰ ਕੌਰ ਗਿੱਲ

ਅੰਮ੍ਰਿਤਸਰ 8 ਜੂਨ (ਵਰਲਡ ਪੰਜਾਬੀ ਟਾਈਮਜ਼)
ਮਨਜਾਪ ਕੌਰ ਗਿੱਲ ਦੀ ਜ਼ਿੰਦਗੀ ਦਾ ਦਿਨ 7 ਜੂਨ 2025 ਯਾਦਗਿਰੀ ਬਣ ਕੇ ਰਹਿ ਗਿਆ। ਜਦੋਂ ਸ. ਸਿਮਰਨਜੀਤ ਸਿੰਘ ਮਾਨ ਜੀ ਨੇ ਉਸਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੀ ਚਿਲਡਰਨ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ। ਮਨਜਾਪ ਕੌਰ ਗਿੱਲ ਨੂੰ ਇਹ ਸਨਮਾਨ ਇਸ ਲਈ ਦਿੱਤਾ ਗਿਆ ਕਿਉਂਕਿ ਉਹ ਆਪਣੀ ਮਾਤਾ ਰਸ਼ਪਿੰਦਰ ਕੌਰ ਗਿੱਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਪੰਜਾਬ ਦੇ ਜਨਰਲ ਸਕੱਤਰ ਹਨ ਦੇ ਨਾਲ ਪਾਰਟੀ ਦੀ ਹਰ ਮੀਟਿੰਗ ਵਿੱਚ, ਪਾਰਟੀ ਵੱਲੋਂ ਆਯੋਜਿਤ ਹਰ ਸਮਾਗਮ ਵਿੱਚ ਅਤੇ ਪਾਰਟੀ ਦੇ ਚੋਣ ਪ੍ਰਚਾਰ ਵਿੱਚ ਪਹੁੰਚਦੀ ਹੈ। ਬੇਸ਼ੱਕ ਨਾਸਮਝੀ ਵਿੱਚ ਹੀ ਉਹ ਪਾਰਟੀ ਦੇ ਹਰ ਆਯੋਜਨ ਵਿੱਚ ਵਿਚਰਦੀ ਹੈ ਪਰ ਪਾਰਟੀ ਦਾ ਹੁਣ ਇਹ ਬੱਚੀ ਅੰਗ ਬਣ ਚੁੱਕੀ ਹੈ। ਮਾਨ ਸਾਹਿਬ ਦਾ ਬੱਚਿਆਂ ਨਾਲ ਲਗਾਵ ਇਹ ਵੀ ਦਰਸਾਉਂਦਾ ਹੈ ਕਿ ਉਹ ਚਾਹੁੰਦੇ ਹਨ ਕਿ ਪੰਜਾਬ ਦੀ ਅਗਲੇਰੀ ਪੀੜੀ ਵੀ ਸੁਹਿਰਦਤਾ ਨਾਲ ਪੰਥ ਅਤੇ ਪੰਜਾਬ ਦੀ ਸੇਵਾ ਕਰਣ। ਮਾਨ ਸਾਹਿਬ ਜਿੱਥੇ ਨੋਜਵਾਨਾਂ ਨੂੰ ਉਤਸ਼ਾਹ ਦਿੰਦੇ ਦਿੱਸਦੇ ਹਨ ਉੱਥੇ ਹੀ ਉਹ ਹੁਣ ਬੱਚਿਆਂ ਦੀ ਇਸ ਫੁਲਵਾੜੀ ਨੂੰ ਵੀ ਸੰਭਾਲਣ ਦੀ ਕੋਸ਼ਸ਼ ਕਰ ਰਹੇ ਹਨ। ਮਨਜਾਪ ਕੌਰ ਗਿੱਲ ਨੂੰ ਮਾਨ ਸਾਹਿਬ ਨੇ ਸਿਰੋਪਾਉ ਭੇਂਟ ਕਰਕੇ ਬੱਚੀ ਦੀ ਹੌਂਸਲਾ ਅਫਜਾਈ ਕੀਤੀ। ਮਨਜਾਪ ਕੌਰ ਗਿੱਲ ਦੀ ਨਿਯੁਕਤੀ ਸਮੇਂ ਉਸਦੀ ਮਾਤਾ ਰਸ਼ਪਿੰਦਰ ਕੌਰ ਗਿੱਲ ਜਨਰਲ ਸਕੱਤਰ ਇਸਤਰੀ ਵਿੰਗ ਪੰਜਾਬ, ਹਰਪਾਲ ਸਿੰਘ ਬਲੇਅਰ ਜਨਰਲ ਸਕੱਤਰ, ਉਪਕਾਰ ਸੰਧੂ ਜਨਰਲ ਸਕੱਤਰ, ਉਪਿੰਦਰ ਪ੍ਰਤਾਪ ਸਿੰਘ ਪੀ.ਏ ਸ. ਸਿਮਰਨਜੀਤ ਸਿੰਘ ਮਾਨ, ਹਰਮਨਦੀਪ ਸਿੰਘ ਸ਼ਹਿਰੀ ਪ੍ਰਧਾਨ ਜ਼ਿਲਾ ਅੰਮ੍ਰਿਤਸਰ, ਪਰਮਜੀਤ ਸਿੰਘ ਸੁੱਖ ਜਨਰਲ ਸਕੱਤਰ ਮਾਝਾ ਜੋਨ, ਜਸਬੀਰ ਸਿੰਘ ਬੱਚੜੇ ਜਥੇਬੰਧਕ ਸਕੱਤਰ ਮਾਝਾ ਜ਼ੋਨ ਵੀ ਸ਼ਾਮਿਲ ਸਨ।