ਮਰਹੂਮ ਹਰਬੰਸ ਭੌਰ ਦੀ ਕਿਤਾਬ ‘ਬਰਸਾਤ ਤੇਰੇ ਸ਼ਹਿਰ ਦੀ’ ਲੋਕ ਅਰਪਣ
ਖੰਨਾ 5 ਅਪ੍ਰੈਲ ( ਬਲਬੀਰ ਸਿੰਘ ਬੱਬੀ/ਵਰਲਡ ਪੰਜਾਬੀ ਟਾਈਮਜ)
ਕਈ ਵਾਰ ਅਜੀਬ ਜਿਹਾ ਵਰਤਾਰਾ ਸਾਹਮਣੇ ਆਉਂਦਾ ਹੈ ਜਦੋਂ ਕੋਈ ਲੇਖਕ ਆਪਣੀ ਕਿਤਾਬ ਜਿਉਂਦੇ ਜੀ ਪਾਠਕਾਂ ਤੱਕ ਪੁੱਜਦੀ ਨਾ ਕਰ ਸਕੇ ਤੇ ਉਸਦੀ ਮੌਤ ਤੋਂ ਬਾਅਦ ਪੰਜਾਬੀ ਪ੍ਰੇਮੀ ਉਹਨਾਂ ਦੀ ਕਿਤਾਬ ਪੰਜਾਬੀ ਪਾਠਕਾਂ ਤੱਕ ਲੈ ਕੇ ਜਾਣ ਅਜਿਹਾ ਹੀ ਹੋਇਆ । ਸਰਕਾਰੀ ਪ੍ਰਾਇਮਰੀ ਸਕੂਲ, ਰਤਨਹੇੜੀ ਬਲਾਕ – ਖੰਨਾ -2 ਵਿਚ ਹੋਏ ਇਕ ਬਹੁਤ ਹੀ ਸਾਦੇ ਪਰ ਭਾਵਪੂਰਨ ਸਮਾਗਮ ਵਿਚ ਪ੍ਰੋ. ਦਵਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਮਰਹੂਮ ਸਾਹਿਤਕਾਰ ਹਰਬੰਸ ਭੌਰ ਦੀ ਕਿਤਾਬ ‘ਬਰਸਾਤ ਤੇਰੇ ਸ਼ਹਿਰ ਦੀ’ ਲੋਕ ਅਰਪਣ ਕੀਤੀ ਗਈ। ਇਸ ਕਿਤਾਬ ਨੂੰ ਸਪਰੈੱਡ ਪਬਲੀਕੇਸ਼ਨ ਰਾਮਪੁਰ ਵੱਲੋਂ ਪ੍ਰਕਾਸ਼ਿਤ ਕਰਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਕਿਤਾਬ ਲੇਖਕ ਦੇ ਸਦਾ ਲਈ ਵਿਛੜਨ ਤੋਂ ਬਾਅਦ ਪਾਠਕਾਂ ਦੇ ਹੱਥਾਂ ਵਿਚ ਪਹੁੰਚਦੀ ਹੋਈ ਹੈ। ਇਸ ਸਮਾਗਮ ਵਿਚ ਸਭ ਤੋਂ ਪਹਿਲਾਂ ਹਰਪਿੰਦਰ ਸ਼ਾਹੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਤੋਂ ਬਾਅਦ ਹਰਬੰਸ ਭੌਰ ਦੇ ਭਰਾ ਗੁਰਦੀਪ ਭੌਰ ਨੇ ਲੇਖਕ ਦੇ ਜੀਵਨ ਬਾਰੇ ਗੱਲਾਂ ਕੀਤੀਆਂ। ਪ੍ਰਸਿੱਧ ਕਹਾਣੀਕਾਰ ਬਲਵਿੰਦਰ ਗਰੇਵਾਲ ਨੇ ਬੋਲਦਿਆਂ ਕਿਹਾ ਕੇ ਭੌਰ ਸਾਹਿਬ ਇਕ ਲੇਖਕ ਹੀ ਨਹੀਂ ਸਗੋਂ ਇਕ ਰਚਨਾਕਾਰ ਸਨ। ਉਨ੍ਹਾਂ ਨੇ ਰਚਨਾ ਨੂੰ ਖ਼ੁਦ ਜੀਅ ਕੇ ਲਿਖਿਆ ਹੈ। ਉਨ੍ਹਾਂ ਨੇ ਰਚਣ ਪ੍ਰਕਿਰਿਆ ਬਾਰੇ ਗੱਲ ਕਰਦਿਆਂ ਮਹਾਂਭਾਰਤ ਦੀ ਉਦਾਹਰਨ ਦਿੱਤੀ । ਉਨ੍ਹਾਂ ਤੋਂ ਬਾਅਦ ਪ੍ਰੋ. ਦਵਿੰਦਰ ਸਿੰਘ ਨੇ ਪ੍ਰਧਾਨਗੀ ਭਾਸ਼ਣ ਵਿਚ ਬੁੱਧ ਦੇ ਦਰਸ ਤੇ ਦਰਸ਼ਨ ਸ਼ਬਦ ਦੀ ਉਤਪਤੀ ਅਤੇ ਭੌਰ ਸਾਹਿਬ ਦੀਆਂ ਰਚਨਾਵਾਂ ਦੀ ਗੱਲ ਕੀਤੀ| ਇਸ ਸਮਾਗਮ ਵਿਚ ਸਟੇਜ ਸਕੱਤਰ ਦੀ ਭੂਮਿਕਾ ਬਹੁਤ ਭਾਵਪੂਰਨ ਤਰੀਕੇ ਨਾਲ ਦਵਿੰਦਰ ਗਰੇਵਾਲ ਵੱਲੋਂ ਨਿਭਾਈ ਗਈ | ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਡਾ. ਗੁਰਮੁੱਖ ਸਿੰਘ ਚਾਹਲ, ਗੁਰਜੀਤ ਸਿੰਘ, ਗੁਰਚਰਨ ਸਿੰਘ , ਜਗਵਿੰਦਰ ਗਰੇਵਾਲ,ਜਗਤਾਰ ਸਿੰਘ, ਅਮਰਿੰਦਰ ਸੋਹਲ, ਬਲਵੰਤ ਮਾਂਗਟ, ਸਟਾਫ ਸ਼੍ਰੀਮਤੀ ਸਤਵੀਰ ਕੌਰ, ਕੁਮਾਰੀ ਬਿੰਦੂ,ਮਨਦੀਪ ਕੌਰ, ਅਮਰਪ੍ਰੀਤ ਕੌਰ, ਨਵਪ੍ਰੀਤ ਵਾਲੀਆ, ਸੁਖਵਿੰਦਰ ਸਿੰਘ ਆਦਿ ਸਾਮਿਲ ਹੋਏ।
Leave a Comment
Your email address will not be published. Required fields are marked with *