ਬਠਿੰਡਾ,3 ਜੂਨ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਪਿਛਲੇ ਕੁਝ ਦਿਨਾਂ ਤੋਂ ਬਠਿੰਡਾ ਸਮੇਤ ਪੂਰੇ ਪੰਜਾਬ ਵਿੱਚ ਗਰਮੀ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਜਦੋਂ ਤੱਕ ਕੋਈ ਬਹੁਤ ਜਿਆਦਾ ਜਰੂਰੀ ਨਾ ਹੋਵੇ ਤਾਂ ਲੋਕ ਇਸ ਅੱਤ ਦੀ ਗਰਮੀ ਵਿੱਚ ਘਰਾਂ ਤੋਂ ਨਿਕਲਣਾ ਵੀ ਪਸੰਦ ਨਹੀਂ ਕਰਦੇ। ਗਰਮੀ ਦੇ ਇਸ ਮੌਸਮ ਵਿੱਚ ਲੋਕਾਂ ਨੂੰ ਕੁਝ ਰਾਹਤ ਦੇਣ ਲਈ ਬਠਿੰਡਾ ਦੇ ਹਾਜ਼ੀ ਰਤਨ ਚੌਕ ਵਿਖੇ ਵਾਲੀਆ ਜੇ ਸੀ ਬੀ ਐਡ ਟਰੈਕਟਰ ਟਰਾਲੀ ਕੰਟਰੈਕਟਰ ਵਾਲਿਆਂ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ, ਜਿਸ ਦਾ ਕਿ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਭਰਪੂਰ ਫਾਇਦਾ ਮਿਲਿਆ। ਪ੍ਰਬੰਧਕਾਂ ਅਤੇ ਸੇਵਾ ਕਰ ਰਹੇ ਸੇਵਾਦਾਰਾਂ ਵੱਲੋਂ ਪੂਰਨ ਸੇਵਾ ਭਾਵਨਾ ਨਾਲ ਸ਼ਰਬਤ ਮਿਲਿਆ ਠੰਡਾ ਮਿੱਠਾ ਜਲ ਅਤੁੱਟ ਵਰਤਾਇਆ ਗਿਆ।