ਸੰਗਰੂਰ 30 ਮਈ (ਡਾ. ਗੁਰਨਾਮ ਸਿੰਘ/ ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਸੰਗਰੂਰ (ਰਜਿ.) ਵੱਲੋਂ ਪੁਸਤਕ ਲੋਕ ਅਰਪਣ ਅਤੇ ਵਿਚਾਰ ਚਰਚਾ ਦਾ ਆਯੋਜਨ ਮਾਨ ਹਾਊਸ ਸੰਗਰੂਰ ਵਿਖੇ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਤੇਜਵੰਤ ਮਾਨ ਡਾ. ਸਾਹਿਤ ਰਤਨ ਨੇ ਕੀਤੀ। ਡਾ. ਰਾਕੇਸ਼ ਸ਼ਰਮਾ ਸਵਾਮੀ ਅਨੰਦਗਣਤਵ ਦੀ ਪੁਸਤਕ ਅਧਿਆਸ ਸੇ ਅਧਿਆਤਮ ਸਫ਼ਰ ਲੋਕ ਆਰਪਣ ਕੀਤੀ ਗਈ। ਪੁਸਤਕ ਵਿੱਚ ਡਾ. ਰਾਕੇਸ਼ ਸ਼ਰਮਾ ਨੇ ਅਧਿਆਤਮਕ ਪ੍ਰਸੰਗਾਂ ਬਾਰੇ ਉੱਚ ਪੱਧਰ ਤੇ ਪ੍ਰਗਟਾਇਆ ਹੈ। ਡਾ. ਭਗਵੰਤ ਸਿੰਘ, ਜਗਦੀਪ ਸਿੰਘ, ਅਮਰ ਗਰਗ ਕਲਮਦਾਨ, ਬਲਜਿੰਦਰ ਈਲਵਾਲ, ਗੁਰਨਾਮ ਸਿੰਘ ਤੇ ਗੁਰਜਿੰਦਰ ਸਿੰਘ ਰਸੀਆ ਨੇ ਵਿਚਾਰ ਦਰਚਾ ਵਿੱਚ ਹਿੱਸਾ ਲਿਆ ਡਾ. ਤੇਜਵੰਤ ਮਾਨ ਨੇ ਪੁਸਤਕ ਦੇ ਵਿਸ਼ੇ ਅਤੇ ਰੂਪਕ ਪੱਖ ਤੋਂ ਪ੍ਰਸ਼ੰਸਾ ਕੀਤੀ। ਉਨ੍ਹਾ ਕਿਹਾ ਕਿ ਭਾਰਤੀ ਦਰਸ਼ਨ ਦੇ ਗਿਆਨ, ਵਿਗਿਆਨ ਅਤੇ ਸੱਚਾ ਸੰਵਾਦ ਸਿਰਜਕੇ ਸਵਾਮੀ ਨੇ ਆਪਣੀ ਬੌਧਿਕਤਾ ਅਤੇ ਸਜੱਗਤਾ ਦੀ ਪੇਸ਼ਕਾਰੀ ਕੀਤੀ ਹੈ। ਡਾ. ਭਗਵੰਤ ਸਿੰਘ ਨੇ ਕਿਹਾ ਕਿ ਡਾ. ਰਾਕੇਸ਼ ਸ਼ਰਮਾ ਅਧਿਆਤਮਕਤਾ ਬਾਰੇ ਬਾਹਰਮੁਖੀ ਦ੍ਰਿਸ਼ਟੀ ਤੋਂ ਅਜੋਕੇ ਪ੍ਰਸੰਗ ਵਿੱਚ ਸੰਵਾਦ ਰਚਾਕੇ ਪ੍ਰਸ਼ੰਸਾਯੋਗ ਕਾਰਜ ਕੀਤਾ ਹੈ। ਇਸ ਸਮਾਗਮ ਵਿੱਚ ਅਮਰ ਗਰਗ ਕਲਮਦਾਨ ਨੇ ਹੀਰ ਦੇ ਕਿੱਸੇ ਬਾਰੇ ਦਮੋਦਰ ਦੇ ਸੰਦਰਭ ਵਿੱਚ ਖੋਜ ਪੱਤਰ ਡਾ. ਤੇਜਵੰਤ ਮਾਨ ਨੂੰ ਪੇਸ਼ ਕੀਤਾ। ਬਲਜਿੰਦਰ ਈਲਵਾਲ ਦੇ ਗੀਤ ਦਾ ਪੋਸਟਰ ਜਾਰੀ ਕੀਤਾ ਗਿਆ। ਡਾ. ਭਗਵੰਤ ਸਿੰਘ ਤੇ ਸੰਦੀਪ ਸਿੰਘ ਦੀ ਪੁਸਤਕ, “ਸਾਚੀ ਸਾਖੀ ਦਾ ਅਸਲੀ ਸੱਚ” ਬਾਰੇ ਗੰਭੀਰ ਚਰਚਾ ਹੋਈ। ਗੁਰਜਿੰਦਰ ਰਸੀਆ ਨੇ ਆਪਣੀ ਬੁਲੰਦ ਆਵਾਜ਼ ਚ ਵਾਰ ਗਾਇਨ ਕੀਤੀ ਅਤੇ ਡਾ. ਰਾਕੇਸ਼ ਸ਼ਰਮਾ ਨੇ ਆਪਣੇ ਭਾਵ ਸਾਂਝੇ ਕੀਤੇ। ਗੁਰਨਾਮ ਸਿੰਘ ਨੇ ਮੰਚ ਸੰਚਾਲਨਾ ਕੀਤੀ। ਡਾ. ਨਰਵਿੰਦਰ ਸਿੰਘ ਕੌਸ਼ਲ ਨੇ ਉਚੇਚੇ ਤੌਰ ਤੇ ਹਾਜਰੀ ਲਵਾਈ।

