ਕੋਟਕਪੂਰਾ, 2 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਰਵਿੰਦ ਨਗਰ ਵਿਕਾਸ ਕਮੇਟੀ ਕੋਟਕਪੂਰਾ ਦੇ ਕਾਰਜਕਾਰਨ ਕਮੇਟੀ ਮੈਂਬਰ ਰਾਜਿੰਦਰ ਸਿੰਘ ਬਰਾੜ ਸਬ ਇੰਸਪੈਕਟਰ ਪੰਜਾਬ ਪੁਲਿਸ ਆਪਣੀਆਂ 37 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਮਿਤੀ 31 ਅਗਸਤ 2026 ਨੂੰ ਸੇਵਾਮੁਕਤ ਹੋ ਗਏ ਹਨ। ਉਹਨਾਂ ਦੇ ਮਾਨ ਸਤਿਕਾਰ ਵਿੱਚ ਇੱਕ ਨਿੱਜੀ ਰੈਸਟੋਰੈਂਟ ਵਿੱਚ ਵਿਦਾਇਗੀ ਪਾਰਟੀ ਅਤੇ ਸਨਮਾਨ ਸਮਾਰੋਹ ਕੀਤਾ ਗਿਆ। ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਵਿਕਾਸ ਕਮੇਟੀ ਦੇ ਸਰਪ੍ਰਸਤ ਨਾਜ਼ਰ ਸਿੰਘ ਸਿੱਧੂ, ਚੇਅਰਮੈਨ ਓਮ ਪ੍ਰਕਾਸ਼ ਗੋਇਲ, ਪ੍ਰਧਾਨ ਸੰਤੋਖ ਸਿੰਘ ਚਾਨਾ, ਜਨਰਲ ਸਕੱਤਰ ਪ੍ਰੇਮ ਚਾਵਲਾ, ਸੀਨੀਅਰ ਮੈਂਬਰ ਅਜਮੇਰ ਸਿੰਘ ਬਰਾੜ, ਪ੍ਰੋਫੈਸਰ ਮਨਵਿੰਦਰ ਸਿੰਘ ਅਤੇ ਅਸ਼ੋਕ ਦਾਬੜਾ ਬਿੱਟੂ ਨੇ ਕਿਹਾ ਕਿ ਰਾਜਿੰਦਰ ਸਿੰਘ ਬਰਾੜ ਨੇ ਆਪਣੀ ਸਰਵਿਸ ਦਾ ਵਧੇਰੇ ਸਮਾਂ ਰੇਲਵੇ ਪੁਲਿਸ ਵਿੱਚ ਸੇਵਾਵਾਂ ਨਿਭਾਉਣ ਅਤੇ ਲਗਾਤਾਰ ਸਮਾਜ ਸੇਵੀ ਕੰਮਾਂ ਵਿੱਚ ਪੂਰੀ ਤਨਦੇਹੀ ਨਾਲ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਭਰਪੂਰ ਸ਼ਲਾਗਾ ਕੀਤੀ। ਸਮਾਗਮ ਦੌਰਾਨ ਸਮੂਹ ਹਾਜ਼ਰੀਨ ਨੇ ਸਮਾਰੋਹ ਦੇ ਮੁੱਖ ਮਹਿਮਾਨ ਰਾਜਿੰਦਰ ਸਿੰਘ ਬਰਾੜ ਨੂੰ ਸ਼ਾਨਦਾਰ ਸਨਮਾਨ ਚਿੰਨ੍ਹ, ਲੋਈ ਅਤੇ ਯਾਦਗਾਰੀ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਮਾਗਮ ਦੌਰਾਨ ਮਨਪ੍ਰੀਤ ਸਿੰਘ ਚਾਨਾ ਨੂੰ ਅਰਵਿੰਦ ਨਗਰ ਵਿਕਾਸ ਕਮੇਟੀ ਕੋਟਕਪੂਰਾ ਵਿੱਚ ਬਤੌਰ ਕਾਰਜਕਾਰਨੀ ਕਮੇਟੀ ਮੈਬਰ ਵਜੋਂ ਸ਼ਾਮਿਲ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਕਾਸ ਕਮੇਟੀ ਦੇ ਆਗੂ ਮਨਦੀਪ ਸਿੰਘ ਸਰਾਂ ਵਿੱਤ ਸਕੱਤਰ, ਲਖਵਿੰਦਰ ਸਿੰਘ ਸਿੱਧੂ, ਲਖਵਿੰਦਰ ਅਰੋੜਾ, ਭੋਲਾ ਸਿੰਘ ਬਰਾੜ ਸਰਪੰਚ, ਨਵਦੀਪ ਸਿੰਘ ਚਾਨਾ, ਗੁਰਿੰਦਰ ਸਿੰਘ ਚਾਨਾ, ਮਨਪ੍ਰੀਤ ਸਿੰਘ ਚਾਨਾ, ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਕੁਲਦੀਪ ਸਿੰਘ ਸੰਧੂ ਫਰੀਦਕੋਟ, ਇੰਦਰਜੀਤ ਸਿੰਘ ਲੈਕਚਰਾਰ, ਸਿਕੰਦਰ ਸਿੰਘ ਢਿੱਲੋਂ ਏ ਐਸ ਆਈ ਪੰਜਾਬ ਪੁਲਿਸ ਜੈਤੋ, ਜਸਮੱਤ ਸਿੰਘ ਢਿੱਲੋਂ ਅਤੇ ਸੂਬੇਦਾਰ ਸਰਬਜੀਤ ਸਿੰਘ ਬਰਾੜ ਮੱਲਕੇ ਆਦਿ ਵੀ ਹਾਜ਼ਰ ਸਨ।

