ਕੀ ਹੋਇਆ ਜੇ ਤੂੰ ਮੈਨੂੰ ਭੁਲਾ ਦਿੱਤਾ
ਪਰ ਮੈਂ ਤੇ ਤੈਨੂੰ ਨਹੀਂ ਭੁਲਾਇਆ
ਤੂੰ ਤੇ ਅਜੇ ਵੀ ਮੇਰੇ ਅੰਦਰ ਹੈ
ਮੇਰੇ ਸਾਹਾਂ ਵਿੱਚ ਮੇਰੇ ਖ਼ੁਆਬਾਂ ਵਿੱਚ
ਮੈਂ ਤੈਨੂੰ ਨਹੀਂ ਭੁਲਾਇਆ
ਜਦ ਮੈਂ ਲਿਖਦੀ ਹਾਂ
ਤੂੰ ਮੇਰੇ ਅਲਫਾਜਾਂ ਵਿੱਚ ਹੁੰਦਾ ਹੈ
ਤੇ ਅਲਫਾਜ਼ਾਂ ਵਿੱਚ ਮੇਰੇ ਜ਼ਜ਼ਬਾਤ ਹੁੰਦੇ ਨੇ
ਕੀ ਹੋਇਆ ਜੇ ਤੂੰ ਮੈਨੂੰ ਭੁਲਾ ਦਿੱਤਾ
ਮੈਂ ਤੈਨੂੰ ਨਹੀਂ ਭੁਲਾਇਆ
ਤੂੰ ਕਹਿੰਦਾ ਸੀ ਕਿ ਮੈਂ ਹਮੇਸ਼ਾਂ ਤੇਰੇ ਨਾਲ ਹਾਂ
ਅੱਜ ਮੈਨੂੰ ਤੇਰੀ ਲੋੜ ਹੈ ਪਰ ਤੂੰ ਮੇਰੇ ਨਾਲ ਨਹੀਂ
ਕੀ ਹੋਇਆ ਜੇ ਤੂੰ ਮੈਨੂੰ ਭੁਲਾ ਦਿੱਤਾ
ਪਰ ਮੈਂ ਤੇ ਤੈਨੂੰ ਨਹੀਂ ਭੁਲਾਇਆ
ਜਦ ਮੈਂ ਰੌਂਦੀ ਹਾਂ
ਤੂੰ ਮੇਰੇ ਹਉਕਿਆਂ ਵਿੱਚ ਹੁੰਦਾ ਹੈ
ਮੈਂ ਤੈਨੂੰ ਨਹੀਂ ਭੁਲਾਇਆ
ਜਦ ਮੈਂ ਸੌਂਦੀ ਹਾਂ
ਤੂੰ ਮੇਰੇ ਸੁਪਨਿਆਂ ਵਿੱਚ ਹੁੰਦਾ ਹੈ
ਮੈਂ ਤੈਨੂੰ ਨਹੀਂ ਭੁਲਾਇਆ
ਇਹ ਤੇ ਤੇਰਾ ਅਹਿਸਾਸ ਹੈ
ਜੋ ਮੇਰੇ ਰੋਮ ਰੋਮ ਵਿੱਚ ਸਮਾਇਆ ਹੋਇਆ ਹੈ
ਕੀ ਹੋਇਆ ਜੇ ਤੂੰ ਮੈਨੂੰ ਭੁਲਾ ਦਿੱਤਾ
ਝੱਲਿਆ ਇਹ ਤੂੰ ਕੱਦ ਸਮਝੇਂਗਾ
ਜੋ ਦਿਲ ਵਿੱਚ ਇਕ ਵਾਰ ਵੱਸ ਜਾਵੇ
ਉਸਨੂੰ ਕਦੀ ਭੁਲਾਇਆ ਨਹੀਂ ਜਾਂਦਾ
ਕੀ ਹੋਇਆ ਤੂੰ ਜੇ ਮੈਨੂੰ ਭੁਲਾ ਦਿੱਤਾ
ਮੈਂ ਤੇ ਤੈਨੂੰ ਕਦੀ ਨਹੀਂ ਭੁਲਾਇਆ ।
( ਰਮਿੰਦਰ ਰੰਮੀ )
