ਸੰਸਾਰ ਵਿੱਚ ਕਈ ਕਿਸਮ ਦੇ ਪੰਛੀ ਤੇ ਜਾਨਵਰ ਰਹਿੰਦੇ ਹਨ, ਕੁਝ ਪੰਛੀ ਤੇ ਜਾਨਵਰ ਪਾਲਤੂ ਹਨ ਅਤੇ ਕੁਝ ਜੰਗਲਾਂ ਵਿੱਚ ਹੀ ਦਿਖਾਈ ਦਿੰਦੇ ਹਨ। ਹਰ ਪੰਛੀ ਤੇ ਜਾਨਵਰ ਦੀ ਆਪਣੀ ਵੱਖਰੀ ਪਛਾਣ ਅਤੇ ਵਿਸ਼ੇਸ਼ਤਾ ਹੁੰਦੀ ਹੈ। ਅੱਜ ਅਸੀਂ ਬਾਜ਼ ਪੰਛੀ ਵਾਰੇ ਗੱਲ ਕਰਦੇ ਹਾਂ। ਬਾਜ਼ ਇੱਕ ਸ਼ਿਕਾਰੀ ਪੰਛੀ ਹੈ। ਰੈਪਟਰ ਦਾ ਮੂਲ ਰੇਪੇਰ ਇੱਕ ਲਾਤੀਨੀ ਸ਼ਬਦ ਹੈ ਜਿਸ ਦਾ ਅਰਥ ਝਪਟ ਮਾਰਨਾ ਹੈ। ਇਹ ਗਰੁੜ ਨਾਲੋਂ ਛੋਟਾ ਹੁੰਦਾ ਹੈ। ਫ਼ਾਲਕੋ ਵੰਸ਼ ਵਿੱਚ ਸੰਸਾਰ ਭਰ ਵਿੱਚ ਲਗਪਗ ਚਾਲੀ ਪ੍ਰਜਾਤੀਆਂ ਮੌਜੂਦ ਹਨ ਅਤੇ ਵੱਖ – ਵੱਖ ਨਾਮਾਂ ਨਾਲ ਜਾਣੀਆਂ ਜਾਂਦੀਆਂ ਹਨ। ਸਾਰੇ ਸ਼ਿਕਾਰੀ ਪੰਛੀਆਂ ਦੀ ਤਰ੍ਹਾਂ ਇੱਕ ਤਾਂ ਬਾਜ਼ ਦੀ ਨਜ਼ਰ ਬਹੁਤ ਤੇਜ਼ ਹੁੰਦੀ ਹੈ ਦੂਜਾ, ਇਸ ਨੂੰ ਵਸਤੂਆਂ ਆਕਾਰ ਨਾਲੋਂ ਵੱਡੀਆਂ ਨਜ਼ਰ ਆਉਂਦੀਆਂ ਹਨ।ਬਾਜ਼ 1.6 ਕਿਲੋਮੀਟਰ ਦੀ ਉਚਾਈ ਉੱਤੇ ਉਡਦਿਆਂ, ਧਰਤੀ ਉੱਤੇ ਇੱਕ ਚੂਹੇ ਨੂੰ ਸਾਫ਼ ਵੇਖ ਸਕਦਾ ਹੈ। ਇਹ ਪੰਛੀ ਮਜ਼ਬੂਤ ਪੰਜਿਆਂ ਤੇ ਤਿੱਖੀਆਂ ਨਹੁੰਦਰਾਂ ਨਾਲ ਲੈਸ ਹੁੰਦਾ ਹੈ ਅਤੇ ਪਿਛਲੀ ਨਹੁੰਦਰ ਮੁਕਾਬਲਤਨ ਵੱਡੀ ਅਤੇ ਸ਼ਕਤੀਸ਼ਾਲੀ ਹੁੰਦੀ ਹੈ। ਮਾਸ ਨੋਚਣ ਲਈ ਇਸ ਦੀ ਚੁੰਝ ਹੁੱਕ ਵਾਂਗ ਮੁੜੀ ਹੋਈ ਹੁੰਦੀ ਹੈ ਜੋ ਕਾਬੂ ਆਏ ਸ਼ਿਕਾਰ ਨੂੰ ਪਲਾਂ ਵਿੱਚ ਹੀ ਫੀਤਾ-ਫੀਤਾ ਕਰ ਸੁੱਟਦੀ ਹੈ।ਬਾਜ਼ ਆਪਣੇ ਸ਼ਿਕਾਰ ਨੂੰ ਦਬੋਚਣ ਲਈ ਸੁਸ ੳੱਪਰ ਕਿਸੇ ਇੱਟ ਵਾਂਗ ਡਿੱਗ ਪੈਂਦਾ ਹੈ ਅਤੇ ਫਿਰ ਸ਼ਿਕਾਰ ਨੂੰ ਆਪਣੇ ਪੰਜਿਆਂ ਵਿੱਚ ਦਬੋਚ ਕੇ ਉੱਡ ਜਾਂਦਾ ਹੈ। ਇਹ ਸਭ ਕੁਝ 1-2 ਸਕਿੰਟਾਂ ਵਿੱਚ ਹੀ ਵਾਪਰ ਜਾਂਦਾ ਹੈ। ਬਾਜ਼ਾਂ ਨੂੰ ਚੂਹੇ, ਕਿਰਲੀਆਂ ਦਾ ਸ਼ਿਕਾਰ ਕਰਨਾ ਪਸੰਦ ਹੈ। ਸੱਪ ਵੀ ਇਨ੍ਹਾਂ ਦੇ ਭੋਜਨ ਵਿੱਚ ਸ਼ਾਮਲ ਹਨ।
ਬਾਜ ਲਗਭਗ 70 ਸਾਲ ਜਿਉਂਦਾਂ ਹੈਂ । ਪਰੰਤੂ ਆਪਣੇ ਜੀਵਨ ਦੇ 40 ਵੇਂ ਸਾਲ ਵਿੱਚ ਆਉਂਦੇ – ਆਉਂਦੇ ਉਹ ਇੱਕ ਮਹੱਤਵਪੂਰਣ ਨਿਰਨਾ ਲੈਣ ਦੇ ਕਿਨਾਰੇ ਆ ਖੜਦਾ ਹੈ। ਉਸ ਹਾਲਤ ਵਿੱਚ ਉਸਦੇ ਸਰੀਰ ਦੇ 3 ਪ੍ਰਮੁੱਖ ਅੰਗ ਨਿਸ਼ਪ੍ਰਭਾਵੀ ਹੋਣ ਲੱਗਦੇ ਹਨ । ਪੰਜੇ ਲੰਮੇ ਅਤੇ ਲਚੀਲੇ ਹੋ ਜਾਂਦੇ ਹਨ , ਅਤੇ ਸ਼ਿਕਾਰ ਤੇ ਪਕੜ ਬਣਾਉਣ ਵਿੱਚ ਨਕਾਰਾ ਹੋਣ ਲੱਗਦੇ ਹਨ। ਚੁੰਝ ਅੱਗੇ ਵੱਲ ਮੁੜ ਜਾਂਦੀ ਹੈਂ , ਅਤੇ ਭੋਜਨ ਵਿੱਚ ਅੜਿੱਕਾ ਖੜਾ ਕਰਨ ਲੱਗਦੀ ਹੈਂ ,ਖੰਭ ਭਾਰੀ ਹੋ ਜਾਂਦੇ ਹਨ , ਅਤੇ ਸੀਨੇ ਨਾਲ ਚਿਪਕਣ ਕਰਕੇ ਪੂਰਣਰੂਪ ਨਾਲ ਖੁੱਲ੍ਹ ਨਹੀਂ ਸਕਦੇ ਹਨ ਅਤੈ ਉਡਾਨ ਨੂੰ ਸੀਮਤ ਕਰ ਦਿੰਦੇ ਹਨ।
ਭੋਜਨ ਖੋਜਣਾ , ਭੋਜਨ ਪਕਡਨਾ , ਅਤੇ ਭੋਜਨ ਖਾਣਾ ,,ਤਿੰਨੇ ਪ੍ਰਕਿਰਿਆਵਾਂ ਆਪਣੀ ਧਾਰ ਗਵਾ ਲੈਂਦੀਆਂ ਹਨ ।
ਫੇਰ ਉਸਦੇ ਕੋਲ ਤਿੰਨ ਹੀ ਰਾਹ ਬਚਦੇ ਹਨ .
1. ਦੇਹ ਤਿਆਗ ਦੇਵੇ ,
2. ਆਪਣੀ ਰੁਚੀ ਛਡ ਦੇਵੇ ਤੇ ਇੱਲ ਵਾਂਗ ਦੂਜਿਆਂ ਦਾ ਛੱਡਿਆ ਭੋਜਨ ਖਾਕੇ ਗੁਜ਼ਾਰਾ ਕਰੇ,
3. ਖ਼ੁਦ ਨੂੰ ਪੁਨਰਸਥਾਪਿਤ ਕਰੇ ।
ਅਸਮਾਨ ਦੇ ਨਿਰਦਵੰਦ ਏਕਾਅਧਿਕਾਰੀ ਦੇ ਰੂਪ ਵਿੱਚ
ਜਿੱਥੇ ਪਹਿਲੇ ਦੋ ਵਿਕਲਪ ਸਰਲ ਅਤੇ ਤੇਜ਼ ਹਨ , ਅੰਤ ਵਿੱਚ ਬਚਦਾ ਹੈ ਤੀਸਰਾ ਲੰਮਾ ਅਤੇ ਅਤਿਅੰਤ ਪੀੜਾਦਾਈ ਰਸਤਾ, ਪਰ ਬਾਜ ਚੁਣਦਾ ਹੈਂ ਤੀਸਰਾ ਰਸਤਾ .. ਅਤੇ ਖ਼ੁਦ ਨੂੰ ਪੁਨਰਸਥਾਪਿਤ ਕਰਦਾ ਹੈ।
ਉਹ ਕਿਸੀ ਉਚੇ ਪਹਾੜ ਤੇ ਚਲਾ ਜਾਂਦਾ ਹੈ, ਇਕਾਂਤ ਵਿੱਚ ਅਪਣਾ ਆਲ੍ਹਣਾ ਬਣਾਉਂਦਾ ਹੈਂ .. ਅਤੇ ਤਦ ਖ਼ੁਦ ਨੂੰ ਪੁਨਰਸਥਾਪਿਤ ਕਰਨ ਦੀ ਪ੍ਰਕਿਰਿਆ ਆਰੰਭ ਕਰਦਾ ਹੈ !
ਸਭ ਤੋਂ ਪਹਿਲਾਂ ਉਹ ਆਪਣੀ ਚੁੰਝ ਚਟਾਨ ਨਾਲ ਮਾਰ ਮਾਰ ਕੇ ਭੰਨ ਦਿੰਦਾ ਹੈ, ਚੁੰਝ ਭੰਨਣ ਨਾਲੋਂ ਵੱਧ ਪੀੜਾਦਾਇਕ ਕੁਝ ਵੀ ਨਹੀਂ ਹੈ ਬਾਜ਼ ਵਾਸਤੇ ! ਅਤੇ ਉਹ ਉਡੀਕ ਕਰਦਾ ਹੈ ਚੁੰਝ ਦੇ ਮੁੜ ਉੱਗ ਆਉਣ ਤਕ।
ਉਸਦੇ ਬਾਦ ਉਹ ਆਪਣੇ ਪੰਜੇ ਵੀ ਉਸੇ ਪ੍ਰਕਾਰ ਤੋੜ ਦਿੰਦਾ ਹੈ, ਅਤੇ ਉਡੀਕ ਕਰਦਾ ਹੈ।ਪੰਜਿਆਂ ਦੇ ਮੁੜ ਉੱਗ ਆਉਣ ਦੀ।
ਨਵੀਂ ਚੁੰਝ ਅਤੇ ਪੰਜਿਆਂ ਦੇ ਬਾਦ ਉਹ ਆਪਣੇ ਭਾਰੀ ਪੰਖਾ ਨੂੰ ਇੱਕ – ਇੱਕ ਕਰ ਨੋਚ ਕੇ ਕੱਢਦਾ ਹੈ ਅਤੇ ਉਡੀਕ ਕਰਦਾ ਹੈ ।ਪੱਖਿਆਂ ਦੇ ਮੁੜ ਉੱਗ ਆਉਣ ਦੀ।150 ਦਿਨ ਦੀ ਪੀੜ ਅਤੇ ਉਡੀਕ ਦੇ ਬਾਅਦ ਮਿਲਦੀ ਹੈ ਉਹੀ ਸ਼ਾਨਦਾਰ ਅਤੇ ਉੱਚੀ ਉਡਾਨ ਪਹਿਲਾਂ ਵਰਗੀ ਇਸ ਪੁਨਰਸਥਾਪਨਾ ਦੇ ਬਾਦ ਉਹ 30 ਸਾਲ ਹੋਰ ਜਿਉਂਦਾ ਹੈ। ਊਰਜਾ, ਸਨਮਾਨ ਅਤੇ ਦ੍ਰਿੜਤਾ ਦੇ ਨਾਲ ਹੁੰਦੀ ਹੈਂ।
ਪੰਜਾਬ ਦਾ ਰਾਜ ਪੰਛੀ ਬਾਜ਼ (ਨੌਰਦਰਨ ਗੋਸਹਾਕ) ਹੈ ਜੋ ਕਿ ਹੁਣ ਲੁਪਤ ਹੋਣ ਕਿਨਾਰੇ ਹੈ।ਪਹਿਲਾਂ ਬਾਜ਼ ਹਿਮਾਲਿਆਂ ਦੀਆਂ ਹੇਠਲੀਆਂ ਪਹਾੜੀਆਂ ‘ਤੇ ਆਮ ਹੀ ਦੇਖਿਆ ਜਾਂਦਾ ਸੀ, ਪਰ ਇਸ ਨੇ ਇੱਥੋਂ ਵੀ ਅਪਣਾ ਟਿਕਾਣਾ ਬਦਲ ਲਿਆ ਹੈ। ਇਹ ਹੁਣ ਹਿਮਾਲਿਆ ਦੀਆਂ ਉਚੀਆਂ ਪਹਾੜੀਆਂ ਵਿਚ ਨਜ਼ਰ ਆਉਂਦਾ ਹੈ। ਜਾਣਕਾਰੀ ਅਨੁਸਾਰ ਪੰਜਾਬ ਜੰਗਲੀ ਜੀਵ ਵਿਭਾਗ ਨੇ ਦੇਸ਼ ਦੇ ਵਾਤਾਵਰਨ ਅਤੇ ਜੰਗਲਾਤ ਮੰਤਰਾਲੇ ਅਤੇ ਸੈਂਟਰਲ ਜ਼ੂ ਅਥਾਰਟੀ ਤੋਂ ਜੰਗਲਾਂ ਵਿਚੋਂ ਵੀ ਬਾਜ਼ਾਂ ਨੂੰ ਬਚਾਉਣ ਸਬੰਧੀ ਮਨਜ਼ੂਰੀ ਹਾਸਲ ਕਰ ਲਈ ਹੈ।
ਰਵਨਜੋਤ ਕੌਰ ਸਿੱਧੂ ਰਾਵੀ
ਨਵਾਂ ਸ਼ਹਿਰ