ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਪ੍ਰਤੀਯੋਗਤਾ ਦਾ ਹੋਵੇਗਾ ਨਗਦ ਰਾਸ਼ੀ ਨਾਲ ਸਨਮਾਨ
ਕੋਟਕਪੂਰਾ, 31 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤ ਦੀ ਆਜ਼ਾਦੀ ਦੇ 79ਵੇਂ ਸੁਤੰਤਰਤਾ ਦਿਵਸ ਨੂੰ ਸਮਰਪਿਤ ਅਤੇ ਭਾਰਤ ਦੇ ਮਹਾਨ ਸੁਤੰਤਰਤਾ ਸੰਗਰਾਮੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਮਕਸਦ ਨਾਲ ‘ਮਾਈ ਵੀਜ਼ਾ ਗਾਈਡ’ ਵੱਲੋਂ ਵਿਦਿਆਰਥੀਆਂ ਲਈ ਇੱਕ ਅੰਤਰ-ਸਕੂਲ ਭਾਸ਼ਣ ਮੁਕਾਬਲੇ ‘ਮੇਰਾ-ਭਾਰਤ, ਮੇਰਾ-ਗੌਰਵ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਕਤ ਮੁਕਾਬਲੇ ਦੇ ਮੁੱਖ ਵਿਸ਼ੇ ‘ਭਾਰਤ ਦੀ ਆਜ਼ਾਦੀ ਵਿੱਚ ਸੁਤੰਤਰਤਾ ਸੇਨਾਨੀਆਂ ਦਾ ਯੋਗਦਾਨ, ‘ਭਾਰਤੀ ਆਜ਼ਾਦੀ ਸੰਘਰਸ਼ ਦੇ ਗੁਮਨਾਮ ਨਾਇਕ’ ਅਤੇ ‘ਰਾਸ਼ਟਰ ਨਿਰਮਾਣ ਵਿੱਚ ਦੇਸ਼ ਭਗਤੀ ਦੀ ਭੂਮਿਕਾ ਰੱਖੇ ਗਏ ਹਨ। ਮੁਕਾਬਲੇ ਵਿੱਚ 9ਵੀਂ ਤੋਂ 12ਵੀਂ ਜਮਾਤ ਦੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ। ਆਨ-ਲਾਈਨ ਕਰਵਾਏ ਜਾ ਰਹੇ ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਆਪਣੀ 3 ਤੋਂ 4 ਮਿੰਟ ਦੀ ਵੀਡੀਓ (ਪੰਜਾਬੀ, ਹਿੰਦੀ ਜਾਂ ਅੰਗਰੇਜ਼ੀ ਭਾਸ਼ਾ ਵਿੱਚ) ਰਿਕਾਰਡ ਕਰਕੇ ਵਟਸਐਪ ਨੰਬਰ 9517800788 ’ਤੇ 5 ਅਗਸਤ 2026 ਤੋਂ ਪਹਿਲਾਂ ਭੇਜ ਸਕਦੇ ਹਨ। ਯਾਦ ਰਹੇ ਕਿ ਵੀਡੀਓ ਰਿਕਾਰਡਿੰਗ ਬਿਨਾਂ ਕੱਟ ਤੋਂ ਹੋਣੀ ਚਾਹੀਦੀ ਹੈ ਅਤੇ ਵੀਡੀਓ ਦੀ ਕੋਈ ਐਡੀਟਿੰਗ ਨਹੀਂ ਕੀਤੀ ਹੋਣੀ ਚਾਹੀਦੀ। ਪ੍ਰਤੀਯੋਗਤਾ ਵਿੱਚ ਜੇਤੂਆਂ ਦਾ ਐਲਾਨ 17 ਅਗਸਤ, 2026 ਨੂੰ ਕੀਤਾ ਜਾਵੇਗਾ। ਮੁਕਾਬਲੇ ਵਿਚ ਭਾਗ ਲੈਣ ਲਈ ਕੋਈ ਰਜਿਸਟਰੇਸ਼ਨ ਫੀਸ ਨਹੀਂ ਰੱਖੀ ਗਈ ਹੈ। ਇਸ ਪ੍ਰਤੀਯੋਗਤਾ ਵਿੱਚ ਪਹਿਲੇ ਤਿੰਨ ਇਨਾਮ ਕ੍ਰਮਵਾਰ 3,100, 2,100 ਅਤੇ 1,100 ਰੁਪਏ ਨਕਦ ਸਮੇਤ ਟਰਾਫੀਆਂ ਦਿੱਤੇ ਜਾਣਗੇ, ਜਦਕਿ ਹਰੇਕ ਭਾਗੀਦਾਰ ਨੂੰ ਭਾਗੀਦਾਰੀ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ। ਮੁਕਾਬਲੇ ਸੰਬੰਧੀ ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 9517800788 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
