ਕਹਿੰਦੇ, “ ਚੰਗੀ ਸੋਚ ਵਾਲਾ ਇਨਸਾਨ !
ਕਦੇ ਵੀ,…..ਮਤਲਬ-ਪ੍ਰਸਤ ਨਹੀ ਹੁੰਦਾ,
ਬਸ, ਉਹ ਦੂਰ ਹੋ ਜਾਂਦਾ, ਉਹਨਾਂ ਲੋਕਾਂ ਤੋਂ
ਜਿੰਨਾਂ ਤੋ ਉਸ ਦੀ ਕਦਰ ਜਿਹੀ ਨਹੀ ਹੁੰਦੀ
ਫਿਰ ਉਸ ਦੇ..ਦੂਰ ਚਲੇ ਜਾਣ ਤੋ_ਬਾਅਦ
ਲੱਖ ਸਿਫ਼ਤਾਂ ਕਰੀ ਜਾਓ ਗੱਲਾਂ ਬਾਤਾਂ ‘ਚ
ਉਹ ਸਿਫ਼ਤ ਨ ਸਗੋਂ ਅਫ਼ਸੋਸ ਜਿਹਾ ਹੁੰਦਾ !
ਦੁਨੀਆਂ ਤਾਂ, ਆਉਂਦੀ, ਜਾਂਦੀ, ਰਹਿੰਦੀ ਏ
ਕੰਮ ਕਿਸੇ ਦਾ ਵੀ, ਕਦੇ, ਰੁਕਦਾ ਨਹੀ ਹੁੰਦਾ
ਪਰ, ਕਹਿੰਦੇ, “ ਉਂਨਾਂ ਕੰਮ-ਕਾਰਾਂ ਦੇ ਵਿੱਚ
ਫਿਰ,ਪਹਿਲਾਂ ਵਾਲੀ,ਬਰਕਤ ਨਹੀ ਰਹਿੰਦੀ,
ਕੌਣ ਕਿਸੇ ਨੂੰ ਦਿੰਦਾ,ਕੌਣ ਕਿਸੇ ਦਾ ਖਾਂਦਾ ਏ,
ਦਾਣੇ-ਦਾਣੇ ਤੇ— ਮੋਹਰ ਜਿਹੀ, ਲਗੀ ਹੁੰਦੀ
ਚਲੋ ਮਨ ਲੈਂਦੇ ਹਾਂ,ਕਿ ਤੂੰ ਅੱਜ ਤਾਕਤਵਰ ਐ
ਪਰ,ਆਉਣ ਵਾਲੀ ਕੱਲ ਬਲਵਾਨ ਬੜੀ ਹੁੰਦੀ
ਮਾੜੇ ਦਾ ਕੀ ਹੁੰਦਾ, ਰੋ ਪੈਣਾ, ਜਾਂ ਨੱਸ ਜਾਣਾ
ਉਸ ਬਿਚਾਰੇ ਦੀ ਕਿਹੜਾ,ਅਰਜ਼ ਸੁਣੀ ਜਾਂਦੀ
ਇੱਕ ਗੱਲ ਆਖਾਂ,ਨਾ ਤੂੰ ਮੋਢਿਆਂ ਉੱਪਰੋਂ ਥੁੱਕ
ਤੇਰੇ ਕਿਰਦਾਰਾਂ ਦੀ ਚਰਚਾਂ ਗਲੀ ਗਲੀ ਹੁੰਦੀ,
ਦੀਪ, ਦੀ ਚੁੱਪ ਨੂੰ, ਸਮਝ ਲਿਆ ਤੈ ਨਾਕਾਮੀ
ਪਰ ਇਹ ਚੁੱਪ, ਬੜੇ, ਬੜੇ ਥਮ ਗਿਰਾ ਦਿੰਦੀ,
ਰੱਬ ਕਿਹੜਾ ਕਿਸੇ ਦੇ ਡਾਂਗ-ਸੋਟੀ ਮਾਰਦਾ ਹੁੰਦਾ
ਕਹਿੰਦੇ, ਬਸ, ਬੰਦੇ ਦੀ ਮੱਤ ਜਿਹੀ ਮਾਰੀ ਜਾਂਦੀ
ਦੀਪ ਰੱਤੀ ✍️📱9815478547
🙏🌷🙏