ਨਗਰ ਕੌਂਸਲ ਚੋਣਾ ਨਿਰਪੱਖ ਅਤੇ ਪਾਰਦਰਸ਼ੀ ਹੋਣਗੀਆਂ : ਸਪੀਕਰ ਸੰਧਵਾਂ
ਕੋਟਕਪੂਰਾ, 16 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਮ ਆਦਮੀ ਪਾਰਟੀ ਦੇ ਨਗਰ ਕੌਂਸਲ ਕੋਟਕਪੂਰਾ ਦੇ 29 ਵਾਰਡਾਂ ਦੇ ਸਾਰੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਦਿਆਂ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਇਹ ਚੋਣਾ ਨਿਰਪੱਖ ਅਤੇ ਪਾਰਦਰਸ਼ੀ ਹੋਣਗੀਆਂ ਪਰ ਵਿਰੋਧੀਆਂ ਨੂੰ ਬੇਲੋੜੀ ਦੂਸ਼ਣਬਾਜੀ ਕਰਕੇ ਆਪਣੀ ਪ੍ਰਤੱਖ ਹਾਰ ’ਤੇ ਪਰਦੇ ਪਾਉਣ ਦੀ ਜਰੂਰਤ ਨਹੀਂ। ਉਹਨਾਂ ਆਖਿਆ ਕਿ ਚੋਣ ਕਮਿਸ਼ਨ ਮੁਤਾਬਿਕ ਚੋਣ ਲੜਨ ਲਈ ਐਨਓਸੀ ਜਰੂਰੀ ਨਹੀਂ ਅਤੇ ਨਾਮਜਦਗੀ ਪੱਤਰ ਦਾਖਲ ਕਰਨ ਮੌਕੇ ਸਿਰਫ ਸਵੈ ਘੋਸ਼ਣਾ ਪੱਤਰ ਹੀ ਦਿੱਤਾ ਜਾ ਸਕਦਾ ਹੈ। ਉਹਨਾਂ ਵਿਸ਼ਵਾਸ਼ ਦਿਵਾਇਆ ਕਿ ਪਿਛਲੀਆਂ ਚੋਣਾ ਦੀ ਤਰ੍ਹਾਂ ਵਰਤਮਾਨ ਨਗਰ ਕੌਂਸਲ ਚੋਣਾ ਵੀ ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤਮਈ ਢੰਗ ਨਾਲ ਕਰਵਾਈਆਂ ਜਾਣਗੀਆਂ। ਉਹਨਾਂ ਦੱਸਿਆ ਕਿ ਵਾਰਡ ਨੰਬਰ 1 ਤੋਂ ਦਲਜੀਤ ਕੌਰ (ਐਸ.ਸੀ. ਔਰਤ), ਵਾਰਡ ਨੰਬਰ 2 ਗੁਰਵਿੰਦਰ ਕੌਰ (ਰਾਖਵਾਂ ਔਰਤ), ਵਾਰਡ ਨੰਬਰ 3 ਤੋਂ ਅਨੀਤਾ ਅਰੋੜਾ (ਜਨਰਲ ਔਰਤ), ਵਾਰਡ ਨੰਬਰ 4 ਸਿਮਰਨਜੀਤ ਸਿੰਘ (ਜਨਰਲ), ਵਾਰਡ ਨੰਬਰ 5 ਮਨਪ੍ਰੀਤ ਕੌਰ (ਜਨਰਲ ਔਰਤ), ਵਾਰਡ ਨੰਬਰ 6 ਪਿ੍ਰੰਸ ਬਹਿਲ (ਜਨਰਲ), ਵਾਰਡ ਨੰਬਰ 7 ਅਮਰਜੀਤ ਕੌਰ (ਐਸ.ਸੀ. ਔਰਤ), ਵਾਰਡ ਨੰਬਰ 8 ਅਨੰਤਦੀਪ ਸਿੰਘ ਰੋਮਾ ਬਰਾੜ (ਜਨਰਲ), ਵਾਰਡ ਨੰਬਰ 9 ਜਸਬੀਰ ਕੌਰ (ਔਰਤ), ਵਾਰਡ ਨੰਬਰ 10 ਸੁਤੰਤਰ ਜੋਸ਼ੀ (ਜਨਰਲ), ਵਾਰਡ ਨੰਬਰ 11 ਵਿਜੈਪ੍ਰੀਤ ਜੋਸ਼ੀ (ਔਰਤ), ਵਾਰਡ ਨੰਬਰ ਦਲਜੀਤ ਸਿੰਘ (ਜਨਰਲ), ਵਾਰਡ ਨੰਬਰ 13 ਹਰਬੰਸ ਕੌਰ (ਔਰਤ), ਵਾਰਡ ਨੰਬਰ 14 ਬਿੱਟਾ ਨਰੂਲਾ (ਜਨਰਲ), ਵਾਰਡ ਨੰਬਰ 15 ਕਮਲਜੀਤ ਕੌਰ (ਔਰਤ), ਵਾਰਡ ਨੰਬਰ 16 ਐਰਨ ਜੋਸ਼ੀ (ਜਨਰਲ), ਵਾਰਡ ਨੰਬਰ 17 ਰਣਜੀਤ ਕੌਰ (ਐਸ.ਸੀ. ਔਰਤ), ਵਾਰਡ ਨੰਬਰ 18 ਸੰਦੀਪ ਕੁਮਾਰ (ਐਸ.ਸੀ.), ਵਾਰਡ ਨੰਬਰ 19 ਮਨਪ੍ਰੀਤ ਕੌਰ (ਔਰਤ), ਵਾਰਡ ਨੰਬਰ 20 ਸਰਬਜੀਤ ਕੌਰ (ਐਸ.ਸੀ.), ਵਾਰਡ ਨੰਬਰ 21 ਸ਼ਮਸ਼ੇਰ ਸਿੰਘ ਭਾਨਾ (ਬੀ.ਸੀ.), ਵਾਰਡ ਨੰਬਰ 22 ਗੈਰੀ ਵੜਿੰਗ (ਜਨਰਲ), ਵਾਰਡ ਨੰਬਰ 23 ਪੂਜਾ ਰਾਣੀ (ਔਰਤ), ਵਾਰਡ ਨੰਬਰ 24 ਸੰਜੀਵ ਕਾਲੜਾ (ਜਨਰਲ), ਵਾਰਡ ਨੰਬਰ 25 ਪੂਨਮ ਬਰਾੜ (ਔਰਤ), ਵਾਰਡ ਨੰਬਰ 26 ਸੁਖਜਿੰਦਰ ਸਿੰਘ ਤੱਖੀ (ਐਸ.ਸੀ.), ਵਾਰਡ ਨੰਬਰ 27 ਨਰਿੰਦਰ ਰਾਣੀ (ਐਸ.ਸੀ. ਔਰਤ), ਵਾਰਡ ਨੰਬਰ 28 ਅਜੇ ਕੁਮਾਰ (ਐਸ.ਸੀ.) ਅਤੇ ਵਾਰਡ ਨੰਬਰ 29 ਤੋਂ ਧਰਮ ਪਾਲ (ਐਸ.ਸੀ.) ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।

