17, 18 ਅਤੇ 19 ਜੁਲਾਈ 2026 ਨੂੰ ਹੋਣ ਵਾਲੀ 12ਵੀਂ ਵਰਲਡ ਪੰਜਾਬੀ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ

ਬਰੈਂਪਟਨ (ਕਨੇਡਾ) 21 ਜੂਨ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼)
ਉਨਟਾਰੀਓ ਫਰੈਂਡਜ਼ ਕਲੱਬ (ਓ.ਐਫ.ਸੀ.) ਅਤੇ ਜਗਤ ਪੰਜਾਬੀ ਸਭਾ ਵੱਲੋਂ ਬਰੈਂਪਟਨ ਵਿਖੇ ਪ੍ਰਭਾਵਸ਼ਾਲੀ ਕਵੀ ਦਰਬਾਰ ਕਰਵਾਇਆ ਗਿਆ। ਇਸ ਸਾਹਿਤਕ ਸਮਾਗਮ ਵਿੱਚ 40 ਤੋਂ ਵੱਧ ਕਵੀਆਂ, ਸਾਹਿਤ ਪ੍ਰੇਮੀਆਂ ਅਤੇ ਮੈਂਬਰਾਂ ਨੇ ਭਾਗ ਲਿਆ।
ਸੰਤੋਖ ਸਿੰਘ ਸੰਧੂ ਤੇ ਹਲੀਮਾ ਸਾਦੀਆ ਨੇ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਵੀ ਦਰਬਾਰ ਦਾ ਸੰਚਾਲਨ ਕੀਤਾ।
ਤਾਹਿਰ ਅਸਲਮ ਗੋਰਾ, ਸੁਜਾਨ ਸਿੰਘ ਸੁਜਾਨ, ਸੁਰਿੰਦਰ ਸਿੰਘ ਸੂਰ, ਢਿੱਲੋਂ ਸਾਹਿਬ, ਅਮਰਿੰਦਰ ਸਿੰਘ, ਬਲਿਹਾਰ ਸਿੰਘ ਬੱਲੀ, ਆਰੀਆ ਜੀ, ਡਾ. ਰਮਨੀ ਬਤਰਾ, ਤ੍ਰਿਪਤਾ ਸੋਢੀ, ਰੁਪਿੰਦਰ ਕੌਰ ਸੰਧੂ, ਬਲਵਿੰਦਰ ਚੱਠਾ, ਮਨਦੀਪ ਮਾਂਗਟ, ਹੈਪੀ ਮਾਂਗਟ, ਮਲਕੀਤ ਸਿੰਘ ਜੌਹਲ, ਭੁਪਿੰਦਰ ਸਿੰਘ ਬਾਜਵਾ, ਗੁਰਨਾਮ ਸਿੰਘ ਟੋਡਰਵਾਲ, ਤਰਲੋਕ ਸਿੰਘ ਕਾਹਲੋਂ, ਗੁਰਪ੍ਰੀਤ ਸਿੰਘ ਢਿੱਲੋਂ, ਗੀਤਾ, ਬਾਬਰ ਨਸਰੁਲਾ, ਹਫੀਜ ਖਾਨ,
ਹਲੀਮਾ ਸਾਦੀਆ, ਪ੍ਰਭਜੋਤ ਸਿੰਘ ਰਾਠੌਰ, ਤਜਿੰਦਰ ਸਿੰਘ ਚੀਮਾ, ਮੁਖਿੰਦਰ ਸੋਢੀ ਅਤੇ ਹੋਰ ਕਵੀਆਂ ਤੇ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਰੋਤਿਆਂ ਦਾ ਮਨ ਮੋਹਿਆ।
ਸਭਾ ਦੇ ਸਰਪ੍ਰਸਤ ਅਜੈਬ ਸਿੰਘ ਚੱਠਾ ਨੇ ਫਾਦਰਜ਼ ਡੇਅ ਦੀਆਂ ਵਧਾਈਆਂ ਦਿੰਦਿਆਂ 17, 18 ਅਤੇ 19 ਜੁਲਾਈ 2026 ਨੂੰ ਹੋਣ ਵਾਲੀ 12ਵੀਂ ਵਰਲਡ ਪੰਜਾਬੀ ਕਾਨਫਰੰਸ ਨੂੰ ਕਾਮਯਾਬ ਬਣਾਉਣ ਲਈ ਵਿਚਾਰ ਵਿਟਾਂਦਰਾ ਵੀ ਕੀਤਾ ਗਿਆ। ਹਾਜ਼ਰੀਨਾਂ ਨੇ ਕਾਨਫਰੰਸ ਨੂੰ ਸਫਲ ਬਣਾਉਣ ਲਈ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ 28 ਜੂਨ 2026 ਨੂੰ ਮਨਾਏ ਜਾਣ ਵਾਲੇ ਫਾਦਰਜ਼ ਡੇਅ ਸਮਾਗਮ ਲਈ ਵੀ ਉਤਸ਼ਾਹ ਪ੍ਰਗਟਾਇਆ ਗਿਆ।
ਕਵੀ ਦਰਬਾਰ ਦੇ ਪ੍ਰਧਾਨਗੀ ਮੰਡਲ ਵਿੱਚ ਮਲਕੀਤ ਸਿੰਘ ਔਜਲਾ, ਭੁਪਿੰਦਰ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਢਿੱਲੋਂ ਅਤੇ ਸਰਦੂਲ ਸਿੰਘ ਥਿਆੜਾ ਸ਼ਾਮਲ ਰਹੇ। ਇਸ ਮੌਕੇ ਸਰਦੂਲ ਸਿੰਘ ਥਿਆੜਾ ਨੇ ਜਾਣਕਾਰੀ ਦਿੱਤੀ ਕਿ 18 ਜੁਲਾਈ ਦੀ ਸ਼ਾਮ ਕਾਨਫਰੰਸ ਦੌਰਾਨ ਹੋਣ ਵਾਲੇ ਕਵੀ ਦਰਬਾਰ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਕਵੀ ਨੂੰ ਤਰਲੋਕ ਸਿੰਘ ਕਾਹਲੋਂ ਵੱਲੋਂ 500 ਡਾਲਰ ਦਾ ਨਕਦ ਇਨਾਮ ਦਿੱਤਾ ਜਾਵੇਗਾ।
ਰਵੀ ਜੱਸਲ, ਮਾਲਕ ਝਾਂਜਰ ਟੀਵੀ ਵੱਲੋਂ ਸਮੁੱਚੇ ਕਵੀ ਦਰਬਾਰ ਦੀ ਵੀਡੀਓ ਰਿਕਾਰਡਿੰਗ ਕੀਤੀ ਗਈ।
ਇਸ ਮੌਕੇ ਮਲਕੀਤ ਸਿੰਘ ਔਜਲਾ ਤੇ ਕਾਨਫਰੰਸ ਲਈ ਵਿੱਤੀ ਸਹਾਇਤਾ ਦੇਣ ਵਾਲੇ ਸਹਿਯੋਗੀਆਂ ਦਾ ਸਨਮਾਨ ਕੀਤਾ ਗਿਆ।

