ਉਸ ਪਾਸੋਂ ਮੰਗੀਏ ਕੀ?
ਉਹ ਜੋ ਚਾਹੇ ਦੇ ਦੇਂਦਾ ਹੈਂ।
ਕਿਰਸ ਨਹੀਂ ਕਰਦਾ
ਅਸੀਂ ਮੰਗਣ ਲੱਗਿਆਂ ਕਿਰਸ ਨਹੀਂ ਕਰਦੇ ਹਾਂ
ਇਕ ਰਾਜਾ ਕਿਸੇ ਬੰਦੇ ਉਪਰ ਪ੍ਰੰਸਨ ਹੋ ਗਿਆ।
ਉਸ ਬੰਦੇ ਨੂੰ ਆਖਿਆ ਜੋ ਮੰਗਣਾ ਹੈ ਮੰਗ ਲੈ।
ਉਝ ਬੰਦਾ ਕਦੋਂ ਦਾ ਭੁੱਖਾ ਸੀ।
ਕਹਿਣ ਲੱਗਾ ਇਕ ਪਰਾਤ
ਹਲਵੇ ਦੀ ਦੇ ਦਿਓ।
ਰਾਜੇ ਇਹੋ ਜਿਹੇ ਐਸੀ ਮੰਗ ਨਿਗੁਣੀ ਇਸ ਵਿਚ ਰਾਜੇ ਨੇ ਆਪਣਾ ਅਪਮਾਨ ਕਰਨਾ ਹੈ।
ਰਾਜੇ ਕੋਲੋਂ ਐਸੀ ਮੰਗ ਨਿਗੁਣੀਆਂ ਮੰਗਣੀਆਂ ਸੋਭਦੀਆਂ ਹਨ।
ਬਦਕਿਸਮਤੀ ਦੀ ਗੱਲ ਇਹ ਹੈ ਅਸੀਂ ਬਹੁਤੀ ਵਾਰ ਐਸੀਆਂ ਨਿਗੂਣੀਆਂ ਵਸਤਾਂ ਦੀ ਮੰਗ ਕਰਦੇ ਹਾਂ।
ਜੋ ਸਾਡੇ ਬੰਧਨ ਦਾ ਕਾਰਨ ਬਣਦੀਆਂ ਹਨ।
ਅਸੀਂ ਕਮਾਈ ਮੰਗਦੇ ਹਾਂ,ਸਿਹਤ ਮੰਗਦੇ ਹਾਂ, ਧੀ ਪੁੱਤ
ਮੰਗਦੇ ਹਾਂ।
ਸੰਸਾਰਕ ਕਾਮਯਾਬੀਆਂ ਮੰਗਦੇ ਹਾਂ
ਸੋਭਾ ਵਡਿਆਈ ਮੰਗਦੇ ਹਾਂ।ਪਦਵੀ ਮਰਾਤਬੇ ਮੰਗਦੇ ਹਾਂ।
ਪਰ ਐਸਾ ਕੁਝ ਨਹੀਂ ਮੰਗਦੇ ਜਿਸ ਦੇ ਮੰਗਿਆਂ ਮੁੜ ਕਿਸੇ ਹੋਰ ਚੀਜ਼ ਮੰਗਣ ਦੀ ਲੋੜ ਨਾ
ਪਵੇ।
ਐਸੀ ਵਸਤੂ ਤਾਂ ਕੇਵਲ ਵਾਹਿਗੁਰੂ ਜੀ ਦਾ ਨਾਮ ਉਸ ਦੀ ਸਿਫਤ ਸਾਲਾਹ ਹੈ। ਇਹੋ ਚੰਗਾ ਮੰਗਣਾ ਹੈ।ੱ
ਅਸੀ ਆਪਣੀਆਂ ਨਿਰਗੂਣੀਆ ਮੰਗਾਂ ਵਿਚ ਉਲਝ ਕੇ ਨਾਮ ਦੀ ਦਾਤ ਮੰਗਣੀ ਭੁੱਲ ਜਾਈਏ।
ਇਸ ਲਈ ਇਹ ਮੰਗ ਅਰਦਾਸ ਵਿਚ ਅਗਾਉ ਹੀ ਸ਼ਾਮਿਲ ਕਰ ਦਿੱਤੀ ਹੈ।।।
ਅਸੀਂ ਅਰਦਾਸ ਵਿਚ ਜੋ ਮੰਗਾਂ ਅਸੀਂ ਰੋਜ਼ ਮੰਗਦੇ ਹਾਂ।
ਰੋਜ਼ ਹੀ ਰੋਜ਼ ਜ਼ਿਕਰ ਹੁੰਦਾ ਹੈ ਉਹਨਾਂ ਮੰਗਾਂ ਦਾ। ਅਰਦਾਸ ਕਬੂਲ ਵੀ ਹੁੰਦੀ ਹੈ।
ਸੁਰਜੀਤ ਸਾੰਰਗ
