ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਕਰਨਗੇ ਸ਼ਿਰਕਤ
ਫਰੀਦਕੋਟ/ਕੋਟਕਪੂਰਾ, 1 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਧਿਆਪਕ ਸਮਾਜ ਅਤੇ ਆਉਣ ਵਾਲੀ ਪੀੜ੍ਹੀ ਦੇ ਅਸਲ ਮਾਰਗਦਰਸ਼ਕ ਹੁੰਦੇ ਹਨ। ਉਨ੍ਹਾਂ ਦੀ ਅਣਥੱਕ ਮਿਹਨਤ, ਸਮਰਪਣ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਵਿੱਚ ਪਾਏ ਅਮੁੱਲੇ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਐੱਸ.ਕੇ.ਸੀ. ਐਜੂਕੇਸ਼ਨਜ਼ ਪ੍ਰਾਈਵੇਟ ਲਿਮਿਟਡ (ਸੰਕਲਪ ਕੋਟਾ ਕਲਾਸਿਜ਼) ਅਤੇ ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ਦੇ ਸਾਂਝੇ ਉਪਰਾਲੇ ਨਾਲ ਅਧਿਆਪਕ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ‘ਟੀਚਰਜ਼ ਐਕਸੀਲੈਂਸ ਸੈਲੀਬ੍ਰੇਸ਼ਨ-2026’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਕੇ.ਸੀ. ਐਜੂਕੇਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਅਨਮੋਲ ਗੋਇਲ ਅਤੇ ਰਿਸ਼ਭ ਗੋਇਲ (ਗੋਇਲ ਬ੍ਰਦਰਜ਼) ਨੇ ਦੱਸਿਆ ਕਿ ਇਹ ਸਮਾਗਮ ਮਿਤੀ 06 ਸਤੰਬਰ (ਦਿਨ ਐਤਵਾਰ) ਨੂੰ ਸਵੇਰੇ 10:30 ਵਜੇ ਸ਼੍ਰੀ ਰਾਧੇ ਕ੍ਰਿਸ਼ਨ ਧਾਮ, ਫਰੀਦਕੋਟ ਵਿਖੇ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਮਾਣਯੋਗ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਜੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਸ਼੍ਰੀਮਤੀ ਅੰਜਨਾ ਕੌਸ਼ਲ (ਡੀ.ਈ.ਓ. ਫਰੀਦਕੋਟ) ਸਮੇਤ ਫਰੀਦਕੋਟ ਅਤੇ ਪੰਜਾਬ ਦੀਆਂ ਪ੍ਰਮੁੱਖ ਪ੍ਰਸ਼ਾਸਨਿਕ, ਸਿੱਖਿਆ ਅਤੇ ਸਮਾਜਿਕ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹਿਣਗੀਆਂ।
ਸਮਾਗਮ ਦੀਆਂ ਮੁੱਖ ਵਿਸ਼ੇਸ਼ਤਾਵਾਂ :-
ਸਨਮਾਨ ਤੇ ਪਛਾਣ :- ਸਿੱਖਿਆ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਦੀ ਹੌਸਲਾ ਅਫ਼ਜ਼ਾਈ ਲਈ ਵਿਸ਼ੇਸ਼ ਸਨਮਾਨ।
ਉਪਹਾਰ ਤੇ ਇਨਾਮ :- ਸਨਮਾਨਿਤ ਅਧਿਆਪਕਾਂ ਲਈ ਉਪਹਾਰ ਅਤੇ ਰੋਮਾਂਚਕ ਇਨਾਮ।
ਸਰਟੀਫਿਕੇਸ਼ਨ :- ਪ੍ਰਮੁੱਖ ਯੂਨੀਵਰਸਿਟੀਆਂ ਅਤੇ ਸਿੱਖਿਆ ਸੰਸਥਾਵਾਂ ਨਾਲ ਜੁੜੇ ਰਿਕਗਨੀਸ਼ਨ/ਸਰਟੀਫਿਕੇਸ਼ਨ ਦੇ ਮੌਕੇ।
ਗਿਆਨ ਦਾ ਅਦਾਨ-ਪ੍ਰਦਾਨ: ਸਿੱਖਿਆ ਅਤੇ ਅਧਿਆਪਨ ਨਾਲ ਸੰਬੰਧਿਤ ਪ੍ਰੇਰਣਾਦਾਇਕ ਵਿਚਾਰਾਂ ਦਾ ਸਾਂਝਾਪਨ।
ਰਜਿਸਟ੍ਰੇਸ਼ਨ ਦੀ ਜਾਣਕਾਰੀ :-
ਸਮਾਗਮ ਵਿੱਚ ਨਾਮਜ਼ਦਗੀ ਅਤੇ ਰਜਿਸਟ੍ਰੇਸ਼ਨ ਬਿਲਕੁਲ ਮੁਫ਼ਤ ਹੈ। ਕੋਈ ਵੀ ਯੋਗ ਅਧਿਆਪਕ ਇਸ ਸਮਾਗਮ ਲਈ ਆਪਣੀ ਨਾਮਜ਼ਦਗੀ ਦਰਜ ਕਰਵਾ ਸਕਦਾ ਹੈ।
ਰਜਿਸਟ੍ਰੇਸ਼ਨ ਕਰਨ ਦੀ ਆਖ਼ਰੀ ਮਿਤੀ 31 ਅਗਸਤ 2026 ਹੈ। ਉਹਨਾਂ ਦੱਸਿਆ ਕਿ ਇਹ ਸਨਮਾਨ ਪਹਿਲੀਆਂ 500 ਨਾਮਜ਼ਦਗੀਆਂ ਕਰਵਾਉਣ ਵਾਲੇ ਅਧਿਆਪਕਾਂ ਨੂੰ ਹੀ ਦਿੱਤਾ ਜਾਵੇਗਾ। ਰਜਿਸਟ੍ਰੇਸ਼ਨ ਤੋਂ ਬਾਅਦ ਸੱਦੇ ਅਤੇ ਅਗਲੀ ਜਾਣਕਾਰੀ ਵਟਸਐਪ ਰਾਹੀਂ ਭੇਜੀ ਜਾਵੇਗੀ। ਮੈਨੇਜਿੰਗ ਡਾਇਰੈਕਟਰ ਗੋਇਲ ਬ੍ਰਦਰਜ਼ ਨੇ ਸਾਰੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਖ਼ਾਸ ਮੌਕੇ ਦਾ ਹਿੱਸਾ ਬਣ ਕੇ ਅਧਿਆਪਕ ਦਿਵਸ ਨੂੰ ਯਾਦਗਾਰੀ ਬਣਾਉਣ ਅਤੇ ਆਪਣੇ ਸੁਨਹਿਰੀ ਭਵਿੱਖ ਦੇ ਨਿਰਮਾਤਾਵਾਂ ਦਾ ਮਾਣ ਵਧਾਉਣ।

