ਪਿਆਰੇ ਜੀਓ
ਆਪਣੇ ਸਮੇਂ ਦੇ ਸੁਰਵੰਤੇ ਕਵੀ ਸੁਖਬੀਰ ਸਿੰਘ ਸੰਧੂ ਜੀ ਦੀ
ਇਸ ਕਿਤਾਬ ਦਾ ਪੁਨਰ ਪ੍ਰਕਾਸ਼ਨ ਕਰ ਰਹੇ ਹਾਂ।
ਵੱਡੇ ਵੀਰ ਕਰਨਲ ਜਸਬੀਰ ਭੁੱਲਰ ਜੀ ਦਾ ਧੰਨਵਾਦ ਜਿੰਨ੍ਹਾਂ ਦੀ ਲਾਇਬਰੇਰੀ ਵਿੱਚੋਂ ਇਹ ਮਹੱਤਵ ਪੂਰਨ ਕਿਤਾਬ ਮਿਲੀ।
ਤਰਨ ਤਾਰਨ ਦੀ ਮਿੱਟੀ ਨੂੰ ਸਲਾਮ, ਜਿੱਥੇ ਇਸ ਸ਼ਾਇਰ ਨੇ ਜਨਮ ਲਿਆ।
ਮੈਂ ਦੱਸਣਾ ਚਾਹਾਂਗਾ ਕਿ ਪੂਰੀ ਦੁਨੀਆਂ ਦੇ ਬਹੁਤ ਵੱਡੇ ਗਾਇਕ ਨੁਸਰਤ ਫ਼ਤਹਿ ਅਲੀ ਖਾਂ ਸਾਹਿਬ ਤੇ ਤਿੰਨ ਹੋਰ ਪਾਕਿਸਤਾਨੀ ਗਾਇਕਾਂ ਮਰਾਤਬ ਅਲੀ, ਨਸੀਬੋ ਲਾਲ ਤੇ ਅਕਰਮ ਰਾਹੀ ਨੇ ਉਨ੍ਹਾਂ ਦੀ ਇਸ ਕਿਤਾਬ ਵਿੱਚ ਸ਼ਾਮਿਲ 53ਵੀਂ ਗ਼ਜ਼ਲ ਗਾਈ ਹੈ ਪਰ ਕਿਸੇ ਨੇ ਵੀ ਲੇਖਕ ਦਾ ਨਾਮ ਨਹੀਂ ਦਿੱਤਾ।
ਗ਼ਜ਼ਲ ਇਹ ਹੈ
ਸੁਖਬੀਰ ਸਿੰਘ ਸੰਧੂ ਦੀ
▪️
ਉਸ ਬੇ-ਵਫ਼ਾ ਦੀ ਯਾਦ ਵਿਚ, ਰੋਇਆ ਕਰਾਂ ਕਿ ਨਾ।
ਬੀਤੇ ਦਿਨਾਂ ਦੀ ਫੇਰ ਤਮੰਨਾ ਕਰਾਂ ਕਿ ਨਾ।
ਸੁਣਿਆ ਹੈ ਰਾਤ ਗ਼ੈਰ ਨੂੰ ਸੁਪਨੇ ਚ ਮਿਲੇ ਹੋ,
ਦੱਸੋ ਤੁਸੀਂ ਹੀ ਏਸ ਦਾ ਸ਼ਿਕਵਾ ਕਰਾਂ ਕਿ ਨਾ।
ਮੈਨੂੰ ਤੇਰੀ ਉਡੀਕ ਹੈ, ਮੇਰੀ ਹੈ ਮੌਤ ਨੂੰ,
ਕਹਿ ਦੇ ਜ਼ਰਾ ਕਿ ਜਾਣ ਦਾ ਵਾਅਦਾ ਕਰਾਂ ਕਿ ਨਾ ।
ਇਹ ਸੋਚਦਾ ਹੀ ਸੋਚਦਾ ਕਾਅਬੇ ਤੋਂ ਮੁੜ ਪਿਆ,
ਤੇਰੀ ਦਲੀਜ਼ ਤੋਂ ਬਿਨਾਂ ਸਜਦਾ ਕਰਾਂ ਕਿ ਨਾ।
ਉਹ ਗੱਲ ਮੇਰੇ ਪਿਆਰ ਦੀ ਲੋਕਾਂ ਨੇ ਜਾਣ ਲਈ,
ਮੈਂ ਸਾਂ ਅਜੇ ਵਿਚਾਰਦਾ ਚਰਚਾ ਕਰਾਂ ਕਿ ਨਾ।
🟢
ਇਸ ਕਿਤਾਬ ਨੂੰ ਜੁਲਾਈ ਦੇ ਅੱਧ ਤੀਕ ਤਿਆਰ ਕਰਨ ਦੀ ਯੋਜਨਾ ਹੈ। ਇਹ ਕਿਤਾਬ ਦੀ ਸਿੰਘ ਬਰਦਰਜ਼ ਸਿਟੀ ਸੈਂਟਰ ਅੰਮ੍ਰਿਤਸਰ, ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ ਲੁਧਿਆਣਾ ਤੇ ਨਵਚੇਤਨ ਬੁੱਕ ਡਿਪੋ, ਬਰਨਾਲਾ ਰਾਹੀਂ ਵਿਕਰੀ ਕੀਤੀ ਜਾਵੇਗੀ।
ਇਸ ਦੀ ਕੀਮਤ 200/- ਰੁਪਏ ਰੱਖੀ ਗਈ ਹੈ ਪਰ ਪਹਿਲੇ 100 ਪਾਠਕਾਂ ਨੂੰ 100 ਰੁਪਏ ਭਾਵ ਅੱਧੀ ਕੀਮਤ ਤੇ ਦਿੱਤੀ ਜਾਵੇਗੀ।
ਇਸ ਵਧੀਆ ਸ਼ਾਇਰ ਦਾ ਗ਼ਜ਼ਲ ਸੰਗ੍ਰਹਿ ਹਾਸਲ ਕਰਨ ਬਾਰੇ ਕੁਝ ਸਤਰਾਂ ਲਿਖ ਭੇਜੋ ਤਾਂ ਧੰਨਵਾਦੀ ਹੋਵਾਂਗਾ।
ਗੁਰਭਜਨ ਗਿੱਲ
98726 31199
