ਡਰੀ ਤੇ ਸਹਿਮੀ ਹੋਈ ਇੱਕ ਦਮ,
ਚੁੱਪ ਬੈਠੀ ਹੋਈ ਸੀ ਉਹ।।
ਇੰਝ ਜਾਪੇ ਜਿਵੇਂ ਕਿਸੇ ਦੀ,
ਦਹਿਸ਼ਤ ਦਾ ਸ਼ਿਕਾਰ ਹੋਈ ਹੋਵੇ।।
ਮੇਰੇ ਪੈਰਾਂ ਦੀ ਖੜਾਕ ਸੁਣ ਉੱਠ,
ਕੇ ਖੜ੍ਹੀ ਹੋ ਗਈ ਸੀ ਉਹ।।
ਇੰਝ ਜਾਪੇ ਜਿਵੇਂ ਕਿਸੀ ਜਖ਼ਮੀ
ਸ਼ੇਰਨੀ ਨੂੰ ਛੇੜ ਦਿੱਤਾ ਹੋਵੇ।।
ਮੇਰੇ ਕੁੱਝ ਪੁੱਛਣ ਤੋਂ ਪਹਿਲਾਂ ਹੀ,
ਉੱਠ ਕੇ ਤੁਰ ਪਈ ਸੀ ਉਹ।।
ਇੰਝ ਜਾਪੇ ਜਿਵੇਂ ਉਹ ਮੇਰੇ ਆਦਮੀ,
ਹੋਣ ਤੋਂ ਹੀ ਡਰ ਰਹੀ ਹੋਵੇ।।
ਮੇਰੇ ਉੱਚੀ ਅਵਾਜ਼ ਵਿੱਚ ਪੁੱਛਣ ਤੇ,
ਜਵਾਬ ਦੇ ਗਈ ਸੀ ਉਹ।।
ਇੰਝ ਜਾਪੇ ਜਿਵੇਂ ਤੂੰ ਵੀ ਮੇਰੇ ਜਿਸਮ,
ਨੂੰ ਨੋਚਣ ਆਇਆ ਹੋਵੇ।।
ਸੁਣ “ਸੂਦ ਵਿਰਕ” ਸਿਆਂ ਕਿਉਂ ਜੋ,
ਮੈਂ ਅੱਗ ਦੀ ਲਾਟ ਹਾਂ ਉਹ।।
ਜਿਹਦੀ ਮਜਬੂਰੀ ਦਾ ਪੂਰਾ ਫਾਇਦਾ,
ਉਠਾਉਂਦੇ ਹੋ ਤੁਸੀਂ ਲੋਕ।।
ਜਿਹਦੇ ਨਾਲ ਆਪਣੇ ਜਿਸਮਾਂ ਦੀ,
ਭੁੱਖ ਮਿਟਾਉਂਦੇ ਹੋ ਤੁਸੀਂ ਲੋਕ।।
ਦਿਨ ਦੇ ਉਜਾਲੇ ਚ ਵੇਸਵਾ ਕਹਿ
ਮੂੰਹ ਫੇਰਦੇ ਹੋ ਤੁਸੀਂ ਲੋਕ।।

ਲੇਖਕ -ਮਹਿੰਦਰ ਸੂਦ ਵਿਰਕ
ਜਲੰਧਰ
ਮੋਬ: 9876666381