ਕੋਟਕਪੂਰਾ, 7 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਦਸਮੇਸ਼ ਪਬਲਿਕ ਆਪਣੀਆਂ ਵੱਖ-ਵੱਖ ਗਤੀਵਿਧੀਆਂ ਕਰਕੇ ਹਮੇਸ਼ਾ ਚੜ੍ਹਦੀ ਕਲਾ ਵਿਚ ਰਿਹਾ ਹੈ। ਸਕੂਲ ਦੇ ਪਿ੍ਰੰਸੀਪਲ ਸ਼੍ਰੀਮਤੀ ਗਗਨਦੀਪ ਕੌਰ ਬਰਾੜ ਦੀ ਸੁਯੋਗ ਅਗਵਾਈ ਅਧੀਨ ਸਕੂਲ ਵਿੱਚੋਂ ਦਸਵੀਂ ਜਮਾਤ ਦੇ ਹੈੱਡ ਬੁਆਏ ਅਗਮਜੋਤ ਸਿੰਘ ਤੇ ਹੈੱਡ ਗਰਲ ਅਰਸ਼ਮੀਤ ਕੌਰ ਨੂੰ ਬਹੁਸੰਮਤੀ ਨਾਲ ਚੁਣਿਆ ਗਿਆ। ਬੱਚਿਆਂ ਨੂੰ ਇਸ ਗਤੀਵਿਧੀ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਜਿਸ ਦੌਰਾਨ ਬੱਚਿਆਂ ਨੇ ਜਮਾਤਾਂ ਵਿੱਚ ਜਾ-ਜਾ ਕੇ ਆਪਣੀ-ਆਪਣੀ ਪਾਰਟੀ ਦਾ ਪ੍ਰਚਾਰ ਕੀਤਾ। ਸਾਰੀ ਗਤੀਵਿਧੀ ਉਸੇ ਤਰ੍ਹਂ ਕੀਤੀ ਗਈ ਜਿਵੇਂ ਅਸਲ ਵਿੱਚ ਚੋਣਾਂ ਦੌਰਾਨ ਉਮੀਦਵਾਰ ਦੀ ਚੋਣ ਕੀਤੀ ਜਾਂਦੀ ਹੈ। ਬੱਚਿਆਂ ਨੇ ਈ.ਵੀ.ਐੱਮ ਮਸ਼ੀਨ ਦੀ ਵਰਤੋਂ ਅਤੇ ਉਹਨਾਂ ਦੇ ਮੌਲਿਕ ਅਧਿਕਾਰਾਂ ਬਾਰੇ ਜਾਣਕਾਰੀ ਹਾਸਲ ਕੀਤੀ। ਮਿਤੀ 04.05.2024 ਦਿਨ ਸ਼ਨੀਵਾਰ ਨੂੰ ਚੁਣੇ ਗਏ ਵਿਦਿਆਰਥੀਆਂ ਅਤੇ ਚਾਰੇ ਹਾਊਸਾਂ ਦੀ ਕੈਬਨਿਟ ਨੇ ਸਹੁੰ ਚੁੱਕ ਸਮਾਗਮ ਵਿੱਚ ਹਿੱਸਾ ਲਿਆ। ਇਸ ਮੌਕੇ ਬੱਚਿਆਂ ਨੇ ਕਵਿਤਾ, ਭਾਸ਼ਨ ਅਤੇ ਡਾਂਸ ਪੇਸ਼ ਕੀਤੇ। ਮੰਚ ਦਾ ਸੰਚਾਲਨ ਮਨਤੇਗ ਸਿੰਘ ਅਤੇ ਤਨਿਸ਼ਕਾ ਨੇ ਕੀਤਾ। ਗਤੀਵਿਧੀ ਇੰਚਾਰਜ ਹਰਨੂਰ ਸਿੰਘ ਤੇ ਅਨੁਸ਼ਾਸਨ ਇੰਚਾਰਜ ਆਰਈਏਨ ਮੈਦਾਨ ਤੇ ਸੁਖਰੀਤ ਕੌਰ ਨੂੰ ਚੁਣਿਆ ਗਿਆ। ਸਕੂਲ ਪਿ੍ਰੰਸੀਪਲ ਸ੍ਰੀਮਤੀ ਗਗਨਦੀਪ ਕੌਰ ਬਰਾੜ ਤੇ ਸੀਨੀਅਰ ਵਿਭਾਗ ਦੇ ਕੋਆਰਡੀਨੇਟਰ ਗਗਨਦੀਪ ਸਿੰਘ ਬਰਾੜ ਨੇ ਚੁਣੇ ਗਏ ਬੱਚਿਆਂ ਨੂੰ ਸਨਮਾਨਿਤ ਕੀਤਾ। ਉਹਨਾਂ ਨੇ ਕਿਹਾ ਕਿ ਹਾਊਸ ਕੈਬਨਿਟ ਸਕੂਲ ਦੇ ਵੱਖ-ਵੱਖ ਕੰਮਾਂ ਵਿੱਚ ਅਨੁਸ਼ਾਸ਼ਨ ਅਤੇ ਵਧੀਆ ਕਾਰਗੁਜ਼ਾਰੀ ਨਾਲ ਆਪਣੇ ਜੌਹਰ ਵਿਖਾਵੇਗੀ। ਸਕੂਲ ਪਿ੍ਰੰਸੀਪਲ ਨੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਤੇ ਉਹਨਾਂ ਨੂੰ ਤਿਆਰੀ ਕਰਵਾਉਣ ਵਾਲੇ ਸਮਾਜਿਕ ਸਿੱਖਿਆ ਵਿਭਾਗ ਦੀਆਂ ਅਧਿਆਪਕਾਵਾਂ ਸ਼੍ਰੀਮਤੀ ਕੰਚਨ, ਸ਼੍ਰੀਮਤੀ ਜਗਦੀਪ ਕੌਰ, ਸ਼੍ਰੀਮਤੀ ਅਨੁਰਾਧਾ, ਸ਼੍ਰੀਮਤੀ ਮਧੂ, ਸ਼੍ਰੀਮਤੀ ਕਵਿਤਾ, ਸ਼੍ਰੀਮਤੀ ਰਜਨੀ ਸਿਦਾਨਾ ਅਤੇ ਡੀ.ਪੀ.ਈ. ਤਰਨਜੀਤ ਸਿੰਘ ਬਰਾੜ ਤੇ ਬਲਜਿੰਦਰ ਸਿੰਘ ਨੂੰ ਵਧਾਈ ਦਿੱਤੀ ਤੇ ਹੱਲਾ-ਸ਼ੇਰੀ ਦਿੰਦੇ ਹੋਏ ਭਵਿੱਖ ਵਿੱਚ ਇਸੇ ਤਰ੍ਹਾਂ ਹੋਰ ਗਤੀਵਿਧੀਆਂ ਕਰਵਾਉਣ ਲਈ ਪ੍ਰੇਰਿਆ।
Leave a Comment
Your email address will not be published. Required fields are marked with *