ਧੰਮਪਦ ਦੇ ਸੂਤਰਾਂ ਮੁਤਾਬਕ ਸ਼ਾਂਤ, ਚੁੱਪ ਅਤੇ ਗੰਭੀਰ
ਬਿਨਾ ਕਿਸੇ ਕਾਹਲ, ਜਲਦਬਾਜ਼ੀ ਅਤੇ ਗਤੀ ਦੇ
ਜੋ ਪ੍ਰਤੱਖ ਤੇ ਜਾਹਰ ਨਾ ਹੋਣ ਦੇ ਬਾਵਜੂਦ ਵੀ
ਮੇਰੀ ਹਰ ਅਵਸਥਾ ਤੇ ਦ੍ਰਿਸ਼ਟੀਕੋਣ ਨੂੰ ਬਦਲਣ ਵਿਚ ਸਮਰੱਥ ਸੀ
ਅੰਦਰੂਨੀ ਅਤੇ ਬਾਹਰੀ ਸੰਸਾਰ ਦੇ ਵਿਚਕਾਰ ਇੱਕ ਸਮ ਬਿੰਦੂ ‘ਤੇ
ਤੂੰ ਸੁਸ਼ੋਭਿਤ ਪਦਮਪਾਣੀ ਬੋਧਿਸਤਵ ਵਾਂਗ
ਜੋ ਕਾਮਨਾ ਨੂੰ ਹੀ ਦੁੱਖ ਦਾ ਮੂਲ ਕਾਰਨ ਦੱਸਦਾ ਰਿਹਾ
ਪਰ ਮੇਰਾ ਨਿਰਛਲ ਮਨ ਦੀ ਅਭਿਲਾਖਾ ਹੈ
ਮੈਂ ਤੇਰੇ ਹੱਥਾਂ ਵਿੱਚ ਬਿਰਾਜਿਤ ਹੋਵਾਂ
ਇੱਕ ਉੱਜਲ ਪੁੰਦ੍ਰਿਕ ਦੇ ਵਾਂਗ

ਅਨੁਜੀਤ ਇਕਬਾਲ
ਲਖਨਊ
Thanks