ਕਿੰਨਾ ਗੰਦਾ ਤੇਰਾ ਸਰੀਰ ਹੈ,
ਖੁਸ਼ਬੂ ਨੂੰ ਵੀ ਬਦਬੂ ਬਣਾ ਦਿੰਦਾ ਹੈ।
ਪਰ ਸੋਚ ਕੇ ਵੇਖ, ਇਹ ਸਰੀਰ ਕੀ ਹੈ?
ਇੱਕ ਮਿੱਟੀ ਦਾ ਪੁਤਲਾ, ਜੋ ਇੱਕ ਦਿਨ ਮਿੱਟੀ ਹੋ ਜਾਂਦਾ ਹੈ।
ਇਸ ਸਰੀਰ ਨੂੰ ਤੂੰ ਕਿੰਨਾ ਵੀ ਸਜਾ ਲੈ,
ਇਤਰ-ਫੁਲੇਲ ਲਾ ਕੇ ਮਹਿਕਾ ਲੈ।
ਪਰ ਅੰਦਰ ਦਾ ਮੈਲ ਜੇ ਨਾ ਧੋਵੇਂ,
ਬਾਹਰ ਦੀ ਖੁਸ਼ਬੂ ਕਦੇ ਕੰਮ ਨਹੀਂ ਆਉਂਦੀ ਹੈ।
ਸਰੀਰ ਤਾਂ ਸਿਰਫ਼ ਇੱਕ ਕੱਪੜਾ ਹੈ,
ਆਤਮਾ ਹੀ ਅਸਲੀ ਫੁੱਲ ਹੈ।
ਜੇ ਮਨ ਸਾਫ਼ ਹੋਵੇ, ਨੀਅਤ ਸਾਫ਼ ਹੋਵੇ,
ਤਾਂ ਮਿੱਟੀ ਵਿੱਚੋਂ ਵੀ ਖੁਸ਼ਬੂ ਆਉਂਦੀ ਹੈ।
ਸਰੀਰ ਦੀ ਗੰਦਗੀ ਤਾਂ ਪਾਣੀ ਨਾਲ ਧੁੱਲ ਜਾਂਦੀ ਹੈ,
ਪਰ ਮਨ ਦੀ ਗੰਦਗੀ ਨਾਮ ਨਾਲ ਧੁੱਲਦੀ ਹੈ।
ਜਿਸ ਦੇ ਮਨ ਵਿੱਚ ਪਿਆਰ, ਸੱਚ ਤੇ ਦਇਆ ਹੈ,
ਉਸ ਦੇ ਸਰੀਰ ਤੋਂ ਵੀ ਰੱਬ ਦੀ ਖੁਸ਼ਬੂ ਆਉਂਦੀ ਹੈ।
ਸੁਰਜੀਤ ਕੌਰ ਸਾਰੰਗ
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਲ
