ਕਿੱਥੇ ਸੀ ਤੂੰ
ਜੱਦ ਤੈਨੂੰ ਹਰ ਪੱਲ , ਹਰ ਘੜੀ ।
ਪਾਗਲਾਂ ਵਾਂਗ ਪੁਕਾਰਦੀ ਰਹੀ ਮੈਂ ।
ਕਿੱਥੇ ਸੀ ਤੂੰ
ਕਿਤੇ ਨਜ਼ਰ ਨਾ ਆਇਆ ਤੂੰ ਜੱਦ ।
ਹਰ ਦੁੱਖ ਤੇਰੇ ਨਾਲ ਵੰਡਾਉਣਾ ਚਾਹਿਆ ਮੈਂ ।
ਕਿੱਥੇ ਸੀ ਤੂੰ
ਜੱਦ ਤੇਰੇ ਗੱਲ ਲੱਗ ਰੌਣਾ ਚਾਹਿਆ ਪਰ
ਇੱਕਲੀ ਹੀ ਭੁੱਬੀਂ ਰੌਂਦੀ ਰਹੀ ਮੈਂ ।
ਕਿੱਥੇ ਸੀ ਤੂੰ
ਆਪਣੀਆਂ ਨਜ਼ਮਾਂ ਸੁਣਾਉਣੀਆਂ ਚਾਹੀਆਂ ਤੈਨੂੰ ਮੈਂ
ਪਰ ਇੱਕਲੀ ਹੀ ਉਹਨਾਂ ਨੂੰ ਗੁਣਗੁਣਾਉਂਦੀ ਰਹੀ ਮੈਂ ।
ਕਿੱਥੇ ਸੀ ਤੂੰ
ਕੋਈ ਦਰਦ ਵੰਡਾਉਣ ਨਾ ਆਇਆ ਤੂੰ
ਹਰ ਦਰਦ ਇੱਕਲੀ ਹੀ ਜ਼ਰਦੀ ਰਹੀ ਮੈਂ ।
ਕਿੱਥੇ ਸੀ ਤੂੰ
ਪਰ ਤੂੰ ਮੇਰੇ ਨਾਲ ਖ਼ੁਸ਼ ਹੋਣ ਵੀ ਨਾ ਆਇਆ
ਜੱਦ ਹਰ ਖ਼ੁਸ਼ੀ ਤੇਰੇ ਨਾਲ ਸਾਂਝੀ ਕਰਨੀ ਚਾਹੀ ਮੈਂ ।
ਕਿੱਥੇ ਸੀ ਤੂੰ
ਕਿਤੇ ਵੀ ਨਾ ਗਈ ਮੈਂ ਤਾਂ
ਇੱਥੇ ਹੀ ਸੀ ਮੈਂ , ਇੱਥੇ ਹੀ ਸੀ ਮੈਂ ।
ਪਰ ਕਿੱਥੇ ਸੀ ਤੂੰ
ਕਿੱਥੇ ਸੀ ਤੂੰ ।
ਰਮਿੰਦਰ ਰੰਮੀ