ਸੀਐਨਐਫ ਦੀ ਜਿਲਾ ਪੱਧਰੀ ਡੈਲੀਗੇਸ਼ਨ ਮੀਟਿੰਗ ਦਾ ਕੀਤਾ ਗਿਆ ਆਯੋਜਨ
ਕੋਟਕਪੂਰਾ, 29 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕ੍ਰਿਸ਼ਚੀਅਨ ਨੈਸ਼ਨਲ ਫਰੰਟ ਦੀ ਜਿਲਾ ਪੱਧਰੀ ਡੈਲੀਗੇਸ਼ਨ ਮੀਟਿੰਗ ਦਾ ਬਿਸ਼ਪ ਸੁਖਦੇਵ ਮਸੀਹ ਦੇ ਸਹਿਯੋਗ ਨਾਲ ਤਰਸੇਮ ਸੰਗਲਾਂ ਸੀ.ਮੀਤ ਪ੍ਰਧਾਨ ਪੰਜਾਬ ਅਤੇ ਬਰਕਤ ਮਸੀਹ ਜ਼ਿਲਾ ਪ੍ਰਧਾਨ ਦੀ ਅਗੁਵਾਈ ਹੇਠ ਫਰੀਦਕੋਟ ਦੇ ਪਿੰਡ ਅਰਾਈਆਂ ਵਾਲਾ ਕਲਾਂ ਵਿਖੇ ਆਯੋਜਨ ਕੀਤਾ ਗਿਆ।ਲਾਰੈਂਸ ਚੌਧਰੀ ਰਾਸ਼ਟਰੀ ਪ੍ਰਧਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਕੱਠੇ ਹੋਏ ਡੇਲੀਗੇਟਸ ਨੇ ਕਬਰਿਸਤਾਨਾ ਲਈ ਜ਼ਮੀਨ, ਸੰਗਠਨ ਦੀ ਮਜ਼ਬੂਤੀ, ਰਾਖਵਾਕਰਨ, ਬੱਚਿਆਂ ਦੀ ਪੜਾਈ, ਪੜੇ ਲਿਖੇ ਬੱਚਿਆਂ ਦੇ ਰੁਜਗਾਰ, ਬੇਘਰ ਲੋਕਾ ਲਈ ਘਰ, ਮਸੀਹੀ ਰੇਜੀਮੈਟ, ਯਰੂਸਲਮ ਯਾਤਰਾ ਅਤੇ ਚਰਚ ਅੱਗੇ ਆ ਰਹੀਆ ਚੁਣੌਤੀਆਂ ਆਦਿ ਮੁੱਦਿਆਂ ਤੇ ਡੁੰਘਾਈ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਰਬਸੰਮਤੀ ਨਾਲ ਬਿਸ਼ਪ ਸੁਖਦੇਵ ਮਸੀਹ ਨੂੰ ਧਾਰਮਿਕ ਵਿੰਗ ਦੇ ਸੀਨੀ. ਮੀਤ ਪ੍ਰਧਾਨ ਪੰਜਾਬ, ਮਨਪ੍ਰੀਤ ਨੂੰ ਜ਼ਿਲਾ ਐਗਜੀਕੂਟਿਵ ਮੈਬਰ, ਪ੍ਰਦੀਪ ਨੂੰ ਸ਼ਹਿਰੀ ਪ੍ਰਧਾਨ, ਵਿਜੇ ਮਸੀਹ ਨੂੰ ਸ਼ਹਿਰੀ ਮੀਤ ਪ੍ਰਧਾਨ, ਨਰਿੰਦਰ, ਸੋਹਣ ਮਸੀਹ ਅਤੇ ਨਿਰਮਲ ਆਦਿ ਨੂੰ ਮੈਂਬਰ ਬਣਾਇਆ ਗਿਆ। ਰਾਸ਼ਟਰੀ ਪ੍ਰਧਾਨ ਨੇ ਹਾਰ ਪਾ ਕੇ ਨਿਯੁਕਤੀ ਪੱਤਰ ਸੌਂਪੇ। ਮੀਟਿੰਗ ਨੂੰ ਸੰਬੋਧਨ ਕਰਦਿਆ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਕਿਹਾ ਕਿ ਲੋਕ ਪ੍ਰਤੀਨਿਧਤਾ ਐਕਟ1951 ਤਹਿਤ ਚੋਣ ਕਮਿਸ਼ਨ ਦੁਆਰਾ ਐਸਆਈਆਰ (ਵਿਸ਼ੇਸ਼ ਤੀਬਰ ਸਮੀਖਿਆ) ਕਰਨ ਵੇਲੇ ਨਾਗਰਿਕ ਦਾ ਭਾਰਤੀ ਹੋਣਾ ਜਿਹੜੇ ਵੋਟਰਾ ਦੀ ਮੌਤ ਹੋ ਗਈ ਵੋਟਰ ਲਿਸਟ ਵਿੱਚੋਂ ਡਲੀਟ ਕਰਨਾ ਅਤੇ 18 ਸਾਲ ਉਮਰ ਵਾਲਿਆਂ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕਰਨਾ ਆਦਿ ਨਿਯਮ ਹਨ ਪਰ ਕੇਂਦਰ ਦੀ ਮੋਦੀ ਸਰਕਾਰ ਵਿਰੋਧੀਆਂ ਦੇ ਵੋਟ ਕੱਟ ਕੇ ਚੋਣਾਂ ਲੁੱਟਣਾ ਚਾਹੁੰਦੀ ਹੈ ਅਤੇ ਲੋਕ ਪ੍ਰਤੀਨਿਧਤਾ ਐਕਟ 1951 ਦੇ ਨਿਯਮਾਂ ਦਾ ਘਾਣ ਕਰ ਰਹੀ ਹੈ ਮਾਨਯੋਗ ਸੁਪਰੀਮ ਕੋਰਟ ਦਾ ਚੋਣ ਕਮਿਸ਼ਨ ਦੁਆਰਾ ਕਰਾਈ ਜਾ ਰਹੀ ਐਸਆਈਆਰ ਨੂੰ ਸਹੀ ਕਹਿਣਾ ਉਹਨਾਂ ਲੱਖਾ ਵੋਟਰਾਂ ਦੀਆਂ ਕੱਟੀਆਂ ਗਈਆਂ ਵੋਟਾਂ ਦੇ ਅਧਿਕਾਰਾਂ ਦੇ ਉਲਟ ਹੈ ਉਹਨਾਂ ਮਾਨਯੋਗ ਸੁਪਰੀਮ ਕੋਰਟ ਨੂੰ ਦੁਆਰਾ ਐਸਆਈਆਰ ਦੇ ਫੈਸਲੇ ਤੇ ਪੁਨਰਵਿਚਾਰ ਕਰਨ ਦੀ ਅਪੀਲ ਕੀਤੀ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਜਾਦੀ ਦੇ 79 ਸਾਲ ਬਾਂਅਦ ਵੀ ਮਸ਼ੀਹੀ ਭਾਈਚਾਰਾ ਰੋਟੀ, ਕੱਪੜਾ ਅਤੇ ਮਕਾਨ ਲਈ ਤਰਸ ਰਿਹਾ ਹੈ ਰਵਾਇਤੀ ਪਾਰਟੀਆਂ ਇਹਨਾਂ ਦਾ ਸਿਆਸੀ ਇਸਤੇਮਾਲ ਕਰਦੀਆਂ ਹਨ ਪਿੰਡਾਂ ਵਿੱਚ ਕਬਿਰਸਤਾਨਾਂ ਅਤੇ ਕਮਿਊਨਿਟੀ ਹਾਲ ਹਨ। ਉਨ੍ਹਾਂ ਕਿਹਾ ਕਿ ਪਿੰਡ ਅਰਾਈਆ ਵਾਲਾ ਕਲਾਂ ਦੇ ਕਬਿਰਸਤਾਨ ਦੀ ਚਾਰਦੀਵਾਰੀ ਨਾ ਹੋਣ ਕਾਰਨ ਜ਼ਿਮੀਂਦਾਰਾਂ ਨੇ ਆਪਣੇ ਖੇਤਾਂ ਵਿੱਚ ਮਿਲਾਇਆ ਹੋਇਆ ਹੈ। ਉਹਨਾਂ ਡੀਸੀ ਫਰੀਦਕੋਟ ਤੋ ਕਬਿਰਸਤਾਨ ਦੀ ਨਿਸ਼ਾਨਦੇਹੀ ਕਰ ਚਾਰਦੀਵਾਰੀ, ਬੈਠਣ ਲਈ ਸ਼ੈਡ ਅਤੇ ਪਾਣੀ ਆਦਿ ਦੀ ਵਿਵਸਥਾ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਹੱਕ ਮਿਲਦੇ ਨਹੀਂ ਖੋਹਣੇ ਪੈਂਦੇ ਹਨ। ਉਹਨਾਂ ਵੱਧ ਤੋਂ ਵੱਧ ਮੈਂਬਰਸਿਪ ਕਰਨ ਦੀ ਵਰਕਰਾਂ ਨੂੰ ਅਪੀਲ ਕੀਤੀ। ਇਸ ਮੌਕੇ ਭਰਪੂਰ ਜੱਸੀ ਜਨਰਲ ਸਕੱਤਰ ਪੰਜਾਬ, ਰਵੀ ਪੌਲ ਸੀਨੀਅਰ ਯੂਥ ਮੀਤ ਪ੍ਰਧਾਨ ਪੰਜਾਬ, ਰਾਜ ਕੁਮਾਰ ਮੈਂਬਰ ਸੂਬਾ ਕਮੇਟੀ, ਪਾ. ਕੁਲਵੰਤ ਸੂਬਾ ਸਕੱਤਰ, ਪਾ. ਸ਼ੇਰਾ ਮੁੱਖ ਸਲਾਹਕਾਰ ਪੰਜਾਬ, ਪ੍ਰੋਫੈਸਰ ਜਗਸ਼ੀਰ ਮਸੀਹ, ਪਾ. ਦਰਸ਼ਨ ਪ੍ਰਧਾਨ ਮਲੇਰਕੋਟਲਾ, ਪਾ. ਸ਼ਿੰਦਰ ਪਾਲ ਮੀਤ ਪ੍ਰਧਾਨ ਫਿਰੋਜਪੁਰ, ਪਾ. ਜਗਜੀਤ ਚੇਅਰਮੈਨ ਫ਼ਾਜ਼ਿਲਕਾ, ਮਨਦੀਪ ਸੀ.ਮੀਤ ਪ੍ਰਧਾਨ ਮੋਗਾ, ਸੰਜੇ ਪ੍ਰਧਾਨ ਬਰਨਾਲਾ, ਹੀਰਾ ਸਿੰਘ, ਪਾ. ਸੋਹਣ ਸੰਧੂ, ਪਾ. ਪਿਆਰਾ ਮਸੀਹ, ਪਾ. ਬਲਜੀਤ, ਪਾ. ਯੂਹੰਨਾ, ਪਾ. ਸੋਨੂੰ ਸਿੱਧੂ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

