
ਪਟਿਆਲਾ ,14 ਸਤੰਬਰ:(ਵਰਲਡ ਪੰਜਾਬੀ ਟਾਈਮਜ਼)
8ਵੇਂ ਦਿਨ ਪਟਿਆਲਾ ਦੇ ਤਿੰਨ ਬਲਾਕਾਂ ਸਮਾਣਾ, ਪਾਤੜਾਂ ਅਤੇ ਭੁਨਰਹੇੜੀ ਵਿਖੇ ਬਲਾਕ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਜਿਹਨਾਂ ਵਿੱਚ ਵੱਖ-ਵੱਖ ਉਮਰ ਵਰਗ ਵਿੱਚ ਐਥਲੈਟਿਕਸ, ਫੁੱਟਬਾਲ, ਖੋ-ਖੋ, ਕਬੱਡੀ ਨੈਸ਼ਨਲ ਸਟਾਇਲ, ਕਬੱਡੀ ਸਰਕਲ ਸਟਾਇਲ, ਵਾਲੀਬਾਲ ਸ਼ੂਟਿੰਗ ਅਤੇ ਵਾਲੀਬਾਲ ਸਮੈਸ਼ਿੰਗ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਸਦੇ ਨਾਲ ਹੀ ਨਾਭਾ, ਸ਼ੰਭੂ ਕਲਾਂ, ਸਨੌਰ, ਘਨੌਰ, ਭੁਨਰਹੇੜੀ ਬਲਾਕਾਂ ਵਿੱਚ ਟੈਨਿਸ ਬਾਲ ਕ੍ਰਿਕਟ ਗੇਮ ਵੀ ਕਰਵਾਈ ਜਾ ਰਹੀ ਹੈ।
ਇਹਨਾਂ ਖੇਡਾਂ ਬਾਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਖੇਡ ਅਫਸਰ, ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਲਾਕ ਪਾਤੜਾਂ ਦੇ ਮੁੱਖ ਮੰਤਰੀ ਖੇਡ ਸਟੇਡੀਅਮ ਪਿੰਡ ਦੇਧਨਾ ਵਿਖੇ ਅੱਜ ਬਲਾਕ ਪੱਧਰੀ ਖੇਡਾਂ ਦਾ ਉਦਘਾਟਨ ਮਾਣਯੋਗ ਐਮ.ਐਲ.ਏ ਸ਼ੁਤਰਾਣਾ ਸ੍ਰੀ ਕੁਲਵੰਤ ਸਿੰਘ ਅਤੇ ਸਮਾਣਾ ਵਿਖੇ ਮਾਣਯੋਗ ਐਮ.ਐਲ.ਏ. ਚੇਤਨ ਸਿੰਘ ਜੋੜਾਮਾਜਰਾ ਵੱਲੋਂ ਕੀਤਾ ਗਿਆ। ਬਲਾਕ ਭੁਨਰਹੇੜੀ ਵਿਖੇ ਰਣਜੋਧ ਸਿੰਘ ਹੰਡਾਣਾ ਹਲਕਾ ਇੰਚਾਰਜ ਸਨੌਰ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ।
ਬਲਾਕ ਸਮਾਣਾ ਵਿਖੇ ਲੜਕੀਆਂ ਐਥਲੈਟਿਕਸ ਗੇਮ ਉਮਰ ਵਰਗ ਅੰਡਰ-21 ਈਵੈਂਟ 100 ਮੀਟਰ ਵਿੱਚ ਪ੍ਰੀਤੀ ਰਾਣੀ ਨੇ ਪਹਿਲਾ ਸਥਾਨ, ਸਨੇਹਾ ਕੌਰ ਨੇ ਦੂਸਰਾ ਸਥਾਨ ਅਤੇ ਖੁਸ਼ੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-17 ਈਵੈਂਟ 100 ਮੀਟਰ ਵਿੱਚ ਪਰਾਨਵੀ ਗੋਇਲ ਅਤੇ ਹਰਮੀਤ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਈਵੈਂਟ 100 ਮੀਟਰ ਲੜਕਿਆਂ ਵਿੱਚ ਹਰਜੋਤ ਸਿੰਘ ਨੇ ਪਹਿਲਾ ਸਥਾਨ, ਸਮਰਵੀਰ ਸਿੰਘ ਨੇ ਦੂਸਰਾ ਸਥਾਨ ਅਤੇ ਹਰਮਨ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੜਕਿਆਂ ਵਿੱਚ ਹਰਦੀਪ ਸਿੰਘ ਨੇ ਪਹਿਲਾ ਸਥਾਨ, ਸਨਮਪ੍ਰੀਤ ਸਿੰਘ ਨੇ ਦੂਸਰਾ ਸਥਾਨ ਅਤੇ ਹਰਪ੍ਰੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਉਮਰ ਵਰਗ 21-30 ਮੈਨ ਵਿੱਚ ਮਨਿੰਦਰ ਸਿੰਘ ਨੇ ਪਹਿਲਾ ਸਥਾਨ, ਆਰਿਅਨ ਕੁਮਾਰ ਗੋਇਲ ਨੇ ਦੂਸਰਾ ਸਥਾਨ ਅਤੇ ਕਰਨਜੋਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਬਲਾਕ ਸਨੌਰ ਵਿਖੇ ਟੈਨਿਸ ਬਾਲ ਕ੍ਰਿਕਟ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਨੌਰ ਦੀ ਟੀਮ ਨੇ ਸੁਸ਼ੀਲਾ ਦੇਵੀ ਸਕੂਲ ਦੀ ਟੀਮ ਨੂੰ ਹਰਾਇਆ ਅਤੇ ਬੋਲੜ ਕਲਾਂ ਦੀ ਟੀਮ ਨੇ ਜੇਮਜ ਪਬਲਿਕ ਸਕੂਲ ਸਨੌਰ ਦੀ ਟੀਮ ਨੂੰ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।
ਬਲਾਕ ਘਨੌਰ ਵਿਖੇ ਯੂਨੀਵਰਸਿਟੀ ਕਾਲਜ ਟੀਮ ਏ ਨੇ ਯੂਨੀਵਰਸਿਟੀ ਕਾਲਜ ਟੀਮ ਬੀ ਨੂੰ 10 ਸਕੋਰਾਂ ਨਾਲ ਟੈਨਿਸ ਬਾਲ ਕ੍ਰਿਕਟ ਵਿੱਚ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਪੀ.ਐਮ.ਸ੍ਰੀ ਸਕੂਲ ਘਨੌਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਪੜ ਨੇ 7 ਵਿਕਟਾਂ ਨਾਲ ਹਰਾਇਆ।
ਬਲਾਕ ਭੁਨਰਹੇੜੀ ਵਿਖੇ ਗੇਮ ਖੋ-ਖੋ ਅੰਡਰ-17 ਲੜਕਿਆਂ ਵਿੱਚ ਭਗਵਾਨ ਜੱਟਾ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਅਤੇ ਬੀ.ਐਸ.ਸੰਧੂ ਸਕੂਲ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਅੰਡਰ-14 ਲੜਕਿਆਂ ਵਿੱਚ ਬੀ.ਐਸ. ਸੰਧੂ ਸਕੂਲ ਦੀ ਟੀਮ ਨੇ ਪ੍ਰੀਸੇਜ ਸਕੂਲ ਨੂੰ 09 ਸਕੋਰਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਅੰਡਰ-21 ਲੜਕਿਆਂ ਵਿੱਚ ਫੁੱਟਬਾਲ ਗੇਮ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਡਾਣਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

