ਕੋਟਕਪੂਰਾ, 24 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀ ਗਗਨਦੀਪ ਸਿੰਘ ਰੰਧਾਵਾ ਡਿਸਟਰਿਕਟ ਮੈਨੇਜਰ ਜੋ ਕਿ ਲਾਲਜੀਤ ਭੁੱਲਰ ਸਾਬਕਾ ਮੰਤਰੀ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਨੂੰ ਨਾ ਸਹਿਣ ਕਰਦੇ ਹੋਏ ਆਤਮਹੱਤਿਆ ਕਰ ਗਏ ਸੀ, ਪਰਿਵਾਰ ਨੂੰ ਇਨਸਾਫ ਦਿਵਾਉਣ ‘ਤੇ ਸੀਬੀਆਈ ਜਾਂਚ ਲਈ ਅੱਜ ਪਾਰਟੀ ਹਾਈਕਮਾਂਡ ਦੇ ਦਿਸ਼ਾ ਨਿਰਦੇਸ਼ ਤਹਿਤ ਮੰਡਲ ਕੋਟਕਪੂਰਾ ਪ੍ਰਧਾਨ ਮਨਜੀਤ ਸਿੰਘ ਨੇਗੀ ਦੀ ਅਗਵਾਈ ਵਿੱਚ ਇਕ ਰੋਸ਼ ਪ੍ਰਦਰਸ਼ਨ ਢੋਡਾ ਚੌਂਕ ਕੋਟ ਕਪੂਰਾ ਵਿਖੇ ਕੀਤਾ ਗਿਆ, ਜਿਸ ਵਿੱਚ ਕੋਟਕਪੂਰਾ ਦੇ ਬਾਬਾ ਬੋਹੜ ਮਾ. ਹਰਬੰਸ ਲਾਲ ਸ਼ਰਮਾ, ਭੂਸ਼ਨ ਮਿੱਤਲ, ਕਰਤਾਰ ਸਿੰਘ ਸਿੱਖਾਂਵਾਲਾ ਨੇ ਰੰਧਾਵਾ ਪਰਿਵਾਰ ਨੂੰ ਇਨਸਾਫ ਦਿਵਾਉਣ ਤੇ ‘ਆਪ’ ਸਰਕਾਰ ਬਰਖ਼ਾਸਤ ਕਰਨ ਲਈ ਆਪਣੇ ਵਿਚਾਰ ਰੱਖੇ। ਇਸ ਰੋਸ ਪ੍ਰਗਟਾਵੇ ਵਿੱਚ ਮੰਡਲ ਪ੍ਰਧਾਨ ਮਨਜੀਤ ਸਿੰਘ ਨੇਗੀ, ਸਾਬਕਾ ਮੰਡਲ ਪ੍ਰਧਾਨ ਕ੍ਰਿਸ਼ਨ ਨਾਰੰਗ, ਕਮਲ ਗਰਗ, ਆਨੰਦ ਭਾਰਤੀ ਗੁਰਸਤਿੰਦਰ ਸਿੰਘ, ਮਦਨ ਅਡਵਾਨੀ, ਪਰਨੀਤ ਜੋੜਾ, ਗਗਨਦੀਪ ਸਿੰਘ, ਡਾਕਟਰ ਸਤੀਸ਼ ਸ਼ਰਮਾ, ਗਗਨ ਪੰਡਿਤ, ਅਮਰਨਾਥ ਬਿਰਲਾ, ਨਿਰੇਸ਼ ਕਾਸਲ, ਰਾਜਨ ਨਾਰੰਗ, ਰਕੇਸ਼ ਗੋਇਲ, ਸੋਨੂ ਸਿੰਗਲਾ, ਮਨਵੀਰ ਰੰਗਾ, ਪੁਰਾਣੇ ਤੇ ਨਵੇਂ ਵਰਕਰ ਮੌਜੂਦ ਸਨ।

