ਗਠੀਆ ਸਬੰਧੀ ਜਾਗਰੂਕਤਾ ਲਈ ਪੈਦਲ ਮੈਰਾਥਨ ਦਾ ਆਯੋਜਨ

-ਸਪੀਕਰ ਸੰਧਵਾਂ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਕੋਟਕਪੂਰਾ 26 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)

ਰੋਟਰੀ ਕਲੱਬ ਕੋਟਕਪੂਰਾ ਵੱਲੋਂ ਅਸਿਸਟੈਂਟ ਗਵਰਨਰ ਜੈਪਾਲ ਸ਼ਰਮਾ ਅਤੇ ਪ੍ਰਧਾਨ ਹਰੀਸ਼ ਗਾਂਧੀ ਦੀ ਰਹਿਨੁਮਾਈ ਹੇਠ ਸਿਵਲ ਹਸਪਤਾਲ ਕੋਟਕਪੂਰਾ ਦੇ ਸਹਿਯੋਗ ਨਾਲ ਗਠੀਆ ਸਬੰਧੀ ਜਾਗਰੂਕਤਾ ਲਈ ਪੈਦਲ ਮੈਰਾਥਨ ਦਾ ਆਯੋਜਨ ਕੀਤਾ ਗਿਆ ਜਿਸ ਨੂੰ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਇਸ ਮੌਕੇ ਸਪੀਕਰ ਸੰਧਵਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਗਠੀਆ ਵਰਗੀ ਬਿਮਾਰੀ ਆਮ ਵੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਵੱਡਿਆਂ ਦੇ ਨਾਲ ਨਾਲ ਬੱਚਿਆਂ ਵਿੱਚ ਵੀ ਇਹ ਬਿਮਾਰੀ ਪਨਪ ਰਹੀ ਹੈ ਕਿਉਂਕਿ ਉਹ ਜਿਆਦਾ ਸਮੇਂ ਤੱਕ ਏ.ਸੀ. ਵਿੱਚ ਰਹਿੰਦੇ ਹਨ, ਵੀਡੀਓ ਗੇਮਾਂ ਲਗਾਤਾਰ ਖੇਡਦੇ ਹਨ ਅਤੇ ਕਸਰਤ ਨਹੀਂ ਕਰਦੇ।

ਉਨ੍ਹਾਂ ਅੱਜ ਦੇ ਮੈਰਾਥਨ ਲਈ ਆਯੋਜਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀ ਉਪਰਾਲੇ ਕੀਤੇ ਜਾਂਦੇ ਰਹਿਣੇ ਚਾਹੀਦੇ ਹਨ ਕਿਉਂਕਿ ਪੈਦਲ ਚੱਲਣਾ ਬਹੁਤ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਸਵੇਰ ਦੀ ਸੈਰ ਨੂੰ ਉਤਸ਼ਾਹਿਤ ਕਰਨ ਲਈ ਇਸ ਮੈਰਾਥਨ ਦਾ ਆਯੋਜਨ ਕੀਤਾ ਗਿਆ ਹੈ।

ਇਸ ਮੌਕੇ ਵੇਦ ਪ੍ਰਕਾਸ਼ ਅਰੋੜਾ, ਸੰਦੀਪ ਥਾਪਰ, ਡਾ. ਹਰਜੀਤ ਕੌਰ ਰਾਮਪੁਰਾ, ਕੋਟਕਪੂਰਾ ਸਾਈਕਲ ਗਰੁੱਪ ਵੱਲੋਂ ਡਾ. ਕੁਲਦੀਪ ਧੀਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਵੀ ਇਸ ਮੈਰਾਥਨ ਵਿੱਚ ਹਿੱਸਾ ਲਿਆ ਗਿਆ।

ਮੈਰਾਥਨ ਖਤਮ ਹੋਣ ਉਪਰੰਤ ਬਾਬਾ ਮਿਲਕ ਕੋਟਕਪੂਰਾ ਵੱਲੋਂ ਭਾਗ ਲੈਣ ਵਾਲੇ ਉਮੀਦਵਾਰਾਂ ਲਈ ਰਿਫਰੈਸ਼ਮੈਂਟ ਵੀ ਵੰਡੀ ਗਈ। ਅੰਤ ਵਿੱਚ ਸ੍ਰੀ ਜੈਪਾਲ ਸ਼ਰਮਾ ਅਤੇ ਸ੍ਰੀ ਵਰਿੰਦਰ ਅਰੋੜਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਐਸਐਮਓ ਡਾ. ਅਵਤਾਰਜੀਤ ਸਿੰਘ, ਡਾ. ਪੰਕਜ ਬੰਸਲ, ਡਾ. ਗੁਰਪ੍ਰੀਤ ਸਿੰਘ,ਡਾ. ਮਨਵੀਰ ਗੁਪਤਾ, ਸੰਦੀਪ ਕਟਾਰੀਆ, ਵਰਿੰਦਰ ਅਰੋੜਾ,ਰਮਨ ਮਨਚੰਦਾ, ਵੇਦ ਅਰੋੜਾ, ਵੱਖ ਵੱਖ ਐਨਜੀਓ ਦੇ ਨੁਮਾਇੰਦੇ ਅਤੇ ਸਿਵਲ ਹਸਪਤਾਲ ਕੋਟਕਪੂਰਾ ਦਾ ਸਟਾਫ ਹਾਜ਼ਰ ਸਨ।


Comments

Leave a Reply

Your email address will not be published. Required fields are marked *

This site uses Akismet to reduce spam. Learn how your comment data is processed.