ਜਦ ਵਿਦਿਆ ਹੈ ਤੇਰੇ ਕੋਲ ਜਵਾਨਾ,
ਫਿਰ ਕਿਉਂ ਬੋਲੇਂ ਕੌੜੇ ਬੋਲ ਜਵਾਨਾ?
ਜੇ ਕੁਝ ਪਾਉਣਾ ਚਾਹੇਂ ਜੀਵਨ ਦੇ ਵਿੱਚ,
ਤੈਨੂੰ ਕਰਨਾ ਪੈਣਾ ਘੋਲ ਜਵਾਨਾ।
ਜਿਹੜੀ ਗੱਲ ਕਰਨੀ ਏਂ, ਬਹਿ ਕੇ ਕਰ ਤੂੰ,
ਚਾਰੇ ਪਾਸੇ ਵਜਾ ਨਾ ਢੋਲ ਜਵਾਨਾ।
ਜਦ ਮਾਂ -ਪਿਓ, ਭੈਣ -ਭਰਾ ਕੋਲ ਨੇ ਤੇਰੇ,
ਫਿਰ ਕੱਲਾ ਸਮਝ ਕੇ ਨਾ ਡੋਲ ਜਵਾਨਾ।
ਹਾਕਮ ਮਿੱਤਰ ਹੈ ਲੋਟੂ ਢਾਣੀ ਦਾ,
ਉਸ ਦੀ ਖੁੱਲ੍ਹ ਚੱਲੀ ਹੈ ਪੋਲ ਜਵਾਨਾ।
ਇਹ ਜੀਵਨ ਮੁੜ ਫਿਰ ਨ੍ਹੀ ਮਿਲਣਾ ਤੈਨੂੰ,
ਇਸ ਨੂੰ ਨਸ਼ਿਆਂ ਵਿੱਚ ਨਾ ਰੋਲ ਜਵਾਨਾ।
ਹਰ ਕੋਈ ਆਪਣਾ ਨ੍ਹੀ ਇਸ ਦੁਨੀਆਂ ਵਿੱਚ,
ਹਰ ਇਕ ਨਾ’ ਦੁੱਖ ਨਾ ਫੋਲ ਜਵਾਨਾ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ-144526
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਫੋਨ -9915803554
