ਹੁਸਨ ਕਿਸੇ ਦੀਆਂ ਰੁੱਤਾਂ ਕਦ ਤੱਕ ਠਹਿਰਦੀਆਂ।
ਟੁੱਟ ਗਈਆਂ ਜ਼ੰਜੀਰਾਂ ਸ਼ਿਖ਼ਰ ਦੁਪਹਿਰ ਦੀਆਂ।
ਉਸ ਦੀਆਂ ਯਾਦਾਂ ਦੇ ਰੁੱਖ ਮੁੜ ਕੇ ਪੁੰਗਰ ਪਏ,
ਅੱਜਕੱਲ੍ਹ ਸਾਡੇ ਵਿਹੜੇ ਛਾਵਾਂ ਠਹਿਰਦੀਆਂ।
ਖੁੱਲ੍ਹੀ ਕਵਿਤਾ ਵਾਲੇ ਬਾਲਮ ਕੀ ਜਾਣਨ,
ਗ਼ਜ਼ਲਾਂ ਵਿੱਚ ਪ੍ਰਸੂਤੀ ਪੀੜਾਂ ਬਹਿਰ ਦੀਆਂ।
ਬਲਵਿੰਦਰ ਬਾਲਮ ਗੁਰਦਾਸਪੁਰ ਐਡਮਿੰਟਨ ਕਨੇਡਾ
98156-25409