ਪਟਿਆਲਾ 20 ਅਪ੍ਰੈਲ (ਗੁਰਚਰਨ ਸਿੰਘ ਚੰਨ ਪਟਿਆਲਵੀ/ਵਰਲਡ ਪੰਜਾਬੀ ਟਾਈਮਜ਼)
ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਦੇ ਸੈਮੀਨਾਰ ਹਾਲ ਵਿੱਚ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਉੱਘੇ ਸ਼ਾਇਰ ਅਤੇ ਬਹੁਪੱਖੀ ਲੇਖਕ ਸ. ਧਰਮ ਸਿੰਘ ਕੰਮੇਆਣਾ ਦੀ ਕਾਵਿ-ਕਹਾਣੀਆਂ ਦੀ ਪੁਸਤਕ ‘ਡੂੰਘੇ ਦਰਦ ‘ ਨੂੰ ਲੋਕ ਅਰਪਣ ਕੀਤਾ ਗਿਆ। ਮੰਚ ਦੇ ਪ੍ਰਧਾਨ ਡਾ ਜੀ ਐਸ ਆਨੰਦ ਨੇ ਹਾਜ਼ਰੀਨ ਨੂੰ ‘ਜੀ ਆਇਆਂ’ ਕਹਿੰਦਿਆਂ ਵਿਦਵਾਨ ਸ਼ਖਸੀਅਤਾਂ ਬਾਰੇ ਤੁਆਰਫ਼ ਕਰਾਇਆ। ਸਮਾਗਮ ਦਾ ਅਗਾਜ਼ ਕਰਦਿਆਂ ਮੰਚ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਚੰਨ ਪਟਿਆਲ਼ਵੀ ਨੇ ਧਰਮ ਕੰਮੇਆਣਾ ਦੀ ਸਿਰਜਣ ਪ੍ਰਕਿਰਿਆ, ਪੁਸਤਕ ਅਤੇ ਪਰਿਵਾਰ ਬਾਰੇ ਜਾਣਕਾਰੀ ਸਾਂਝੀ ਕੀਤੀ। ਪੇਪਰ ਵਕਤਾ ਵਜੋਂ ਬੋਲਦਿਆਂ ਡਾ ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਸ਼ਾਇਰ ਨੇ ਪੁਸਤਕ ਵਿੱਚ ਕਹਾਣੀਆਂ ਨੂੰ ਆਪਣੀ ਕਵਿਤਾ ਰਾਹੀਂ ਪੇਸ਼ ਕਰਕੇ ਕਾਵਿ-ਰੂਪ ਦਿੱਤਾ ਹੈ ਜੋ ਕਿ ਪਾਠਕਾਂ ਨੂੰ ਜੋੜ ਕੇ ਰੱਖਦਾ ਹੈ।ਮੁੱਖ ਮਹਿਮਾਨ ਵਜੋਂ ਬੋਲਦਿਆਂ ਡਾ ਸੁਰਜੀਤ ਸਿੰਘ ਭੱਟੀ ਨੇ ਕਿਹਾ ਕਿ ਸ਼ਾਇਰ ਨੇ ਆਪਣੀ ਪੁਸਤਕ ਵਿੱਚ ਪਿਛਲੇ ਸੱਠ ਸਾਲ ਦੇ ਪੰਜਾਬ ਦਾ ਸਭਿਆਚਾਰ, ਸਮਾਜਿਕ ਜੀਵਨ, ਇਤਿਹਾਸ ਤੇ ਉਤਰਾਅ ਚੜ੍ਹਾਅ ਨੂੰ ਕਲਾਤਮਕ ਕਾਵਿ ਸ਼ੈਲੀ ਵਿੱਚ ਕਲਮਬੱਧ ਕੀਤਾ ਹੈ।
ਵਿਸੇਸ਼ ਮਹਿਮਾਨ ਡਾ. ਰਾਜਵੰਤ ਕੌਰ ਪੰਜਾਬੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੁਸਤਕ ਮਨੁੱਖੀ ਅਨੁਭਵਾਂ ਦੇ ਅੰਦਰੂਨੀ ਜਗਤ ਦਾ ਦਰਪਣ ਹੈ।ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸ. ਦਰਸ਼ਨ ਬੁੱਟਰ ਨੇ ਕਿਹਾ ਸ਼ਾਇਰ ਨੇ ਪੁਸਤਕ ਆਪਣੇ ਪਿੰਡ ਕੰਮੇਆਣਾ ਦੀ ਲੋਕ-ਭਾਸ਼ਾ ਵਿੱਚ ਲਿਖੀ ਹੈ।ਭਾਸ਼ਾ ਬਹੁਤ ਸਰਲ ਅਤੇ ਮਿੱਠੀ ਹੈ।ਪੇਪਰ ‘ਤੇ ਬਹਿਸ ਦਾ ਆਰੰਭ ਕਰਦਿਆਂ ਡਾ. ਅਮਰਜੀਤ ਕੌਂਕੇ,ਡਾ. ਲਕਸ਼ਮੀ ਨਰਾਇਣ ਭੀਖੀ, ਡਾ ਸੰਤੋਖ ਸੁੱਖੀ ,ਡਾ. ਦਰਸ਼ਨ ਸਿੰਘ ਆਸ਼ਟ ਅਤੇ ਨਰਿੰਦਰਪਾਲ ਕੌਰ ਦਾ ਤਰਕ ਸੀ ਕਿ ਇਹ ਪੰਜਾਬੀ ਕਾਵਿ ਦੀ ਵਿਲੱਖਣ, ਦਿਲਚਸਪ, ਮੁੱਲਵਾਨ ਤੇ ਸਦੀਵੀ ਸ਼ਾਹਕਾਰ ਪੁਸਤਕ ਹੈ।
ਉਪਰੋਕਤ ਤੋਂ ਇਲਾਵਾ ਡਾ. ਸਤਿੰਦਰ ਨੰਦਾ,ਕੁਲਵੰਤ ਸਿੰਘ ਨਾਰੀਕੇ, ਬਲਵਿੰਦਰ ਸੰਧੂ ਬਲਵਿੰਦਰ ਭੱਟੀ ਅਤੇ ਡਾ. ਸੁਰਜੀਤ ਖ਼ੁਰਮਾ ਨੇ ਵੀ ਵਿਚਾਰ ਚਰਚਾ ਵਿੱਚ ਹਿੱਸਾ ਲਿਆ।
ਲੇਖਕ ਧਰਮ ਸਿੰਘ ਕੰਮੇਆਣਾ ਨੇ ਆਪਣੀ ਲਿਖਣ ਪ੍ਰਕਿਰਿਆ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਸਮਾਗਮ ਵਿੱਚ ਆਏ ਸਾਰੇ ਸਾਹਿਤਕਾਰਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਕੁਲਦੀਪ ਕੌਰ ਅਤੇ ਪੋਤਰੀ ਇਨਾਇਆ ਸਿੰਘ ਵੀ ਹਾਜ਼ਰ ਰਹੇ। ਸਮਾਗਮ ਵਿੱਚ ਪੁਸਤਕ ਦੇ ਪ੍ਰਕਾਸ਼ਕ ਸੁਰਿੰਦਰਜੀਤ ਚੌਹਾਨ,ਮਾਲਕ ਪ੍ਰੀਤ ਪਬਲੀਕੇਸ਼ਨ ਨਾਭਾ ਅਤੇ ਡਾ. ਮਨਜਿੰਦਰ ਸਿੰਘ ਗਿੱਲ, ਜ਼ਿਲ੍ਹਾ ਭਾਸ਼ਾ ਅਫ਼ਸਰ,ਭਾਸ਼ਾ ਵਿਭਾਗ ਪਟਿਆਲਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਕਵਿਤਾ ਦੇ ਸੈਸ਼ਨ ਵਿੱਚ ਹਾਜ਼ਰ ਨਾਮਵਰ ਕਵੀਆਂ ਵਿੱਚੋਂ ਕੁਲਵੰਤ ਸੈਦੋਕੇ, ਬਚਨ ਸਿੰਘ ਗੁਰਮ, ਦਰਸ਼ਨ ਸਿੰਘ ਦਰਸ਼ ਪਸਿਆਣਾ,ਰਾਜਬੀਰ ਮੱਲ੍ਹੀ, ਸੁਰਿੰਦਰ ਕੌਰ ਬਾੜਾ, ਜਸਵਿੰਦਰ ਕੌਰ, ਜਸਵਿੰਦਰ ਖਾਰਾ,ਸੁਖਵਿੰਦਰ ਕੌਰ, ਜਗਤਾਰ ਨਿਮਾਣਾ,ਕੁਲਦੀਪ ਕੌਰ ਧੰਜੂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।ਤਰਲੋਚਨ ਮੀਰ,ਗੋਪਾਲ ਸ਼ਰਮਾ ਸਮਾਣਾ,ਰਾਜਵਿੰਦਰ ਕੌਰ ਜਟਾਣਾ, ਨਵਦੀਪ ਮੁੰਡੀ, ਅਵਤਾਰਜੀਤ, ਰਾਮ ਸਿੰਘ ਬੰਗ, ਗੁਰਚਰਨ ਪੱਬਾਰਾਲੀ, ਜੱਗਾ ਰੰਗੂਵਾਲ,ਜੋਗਾ ਸਿੰਘ, ਅਮਰਜੀਤ ਕਸਕ,ਸਤਨਾਮ ਕੌਰ ਚੌਹਾਨ,ਤ੍ਰਿਲੋਕ ਢਿੱਲੋਂ, ਮੰਗਤ ਖਾਨ,ਜੋਗਾ ਸਿੰਘ ਧਨੌਲਾ ,ਬਲਵੰਤ ਬੱਲੀ,ਨਵਤੇਜ ਗੁਰਨਾ,ਸੁਖਦੇਵ ਸਿੰਘ ਚਹਿਲ,ਹਰਜੀਤ ਕੌਰ, ਇੰਜ.ਸਤਨਾਮ ਸਿੰਘ ਮੱਟੂ,ਕ੍ਰਿਸ਼ਨ ਲਾਲ ਧੀਮਾਨ,ਕਮਲ ਸੇਖੋਂ ਤੋਂ ਇਲਾਵਾ ਬਸੰਤ ਸਿੰਘ ਆਸ਼ਿਆਨਾ,ਇੰਜ.ਜਗਰਾਜ ਸਿੰਘ,ਗੁਰਦੀਪ ਸੱਗੂ,ਹਰਦੀਪ ਸਿੰਘ, ਸ਼ਹਿਨਾਜ,ਕਿਰਨ ਸਿੰਗਲਾ,ਨਾਹਰ ਸਿੰਘ,ਐਡਵੋਕੇਟ ਐੱਸ ਪੀ ਸਿੰਘ,ਗੁਰਚਰਨ ਗੁਣੀਕੇ,ਕੁਲਵਿੰਦਰ ਕੁਮਾਰ, ਰਾਜੇਸ਼ਵਰ ਕੁਮਾਰ, ਕੁਲਦੀਪ ਪਟਿਆਲਵੀ ਅਤੇ ਐੱਸ ਐੱਨ ਚੌਧਰੀ, ਆਦਿ ਸ਼ਖ਼ਸੀਅਤਾਂ ਵੀ ਹਾਜ਼ਰ ਰਹੀਆਂ। ਫੋਟੋਗ੍ਰਾਫੀ ਦੇ ਫਰਜ਼ ਦਰਸ਼ਨ ਸਿੰਘ ਦਰਸ਼ ਪਸਿਆਣਾ ਨੇ ਬਾਖੂਬੀ ਨਿਭਾਏ।
